

ਧਨੌਲਾ ਵਿਖੇ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ
ਧਨੌਲਾ, 21 ਅਪ੍ਰੈਲ (ਹਿਮਾਂਸ਼ੂ ਗੋਇਲ)-
ਧਨੌਲਾ ਨਿਵਾਸੀਆਂ ਵਲੋਂ ਭਗਵਾਨ ਸ੍ਰੀ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਸਥਾਨਕ ਸ੍ਰੀ ਪਰਸ਼ੂਰਾਮ ਭਵਨ ਵਿਖੇ ਬੜੀ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਪ੍ਰਧਾਨ ਸ੍ਰੀ ਜੈਦੇਵ ਸ਼ਰਮਾ, ਸੀਨੀਅਰ ਆਗੂ ਸੁਰਿੰਦਰ ਪਾਲ ਬਾਲਾ, ਸੀਨੀਅਰ ਆਗੂ ਰਾਜ ਕੁਮਾਰ ਗੌੜ ਅਤੇ ਨਰਿੰਦਰ ਸ਼ਰਮਾ ਵਲੋਂ ਉਚੇਚੇ ਤੌਰ ‘ਤੇ ਪੁੱਜੇ ਹਲਕਾ ਬਰਨਾਲਾ ਦੇ ਵਿਧਾਇਕ ਸ੍ਰੀ ਕੁਲਦੀਪ ਸਿੰਘ ਕਾਲਾ ਢਿੱਲੋਂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਮਹਾਨ ਯੋਧਾ ਸਨ। ਜਿਨ੍ਹਾਂ ਨੇ ਸਮੁੱਚਾ ਜੀਵਨ ਮਾਨਵਤਾ ਦੇ ਲੇਖੇ ਲਾਇਆ। ਮਹਿਲਾ ਕੀਰਤਨ ਮੰਡਲ ਵਲੋਂ ਭਗਵਾਨ ਸ੍ਰੀ ਪਰਸ਼ੂਰਾਮ ਜੀ ਤੇ ਜਨਮ ਦਿਨ ਦੀ ਖ਼ੁਸ਼ੀ ਵਿਚ ਰਸਭਿੰਨਾ ਕੀਰਤਨ ਕੀਤਾ ਗਿਆ। ਪ੍ਰਬੰਧਕਾਂ ਵਲੋਂ ਭੰਡਾਰੇ ਅਤੁੱਟ ਵਰਤਾਏ ਗਏ। ਹਰੀਸ਼ ਸ਼ਾਸਤਰੀ ਤੇ ਉਨ੍ਹਾਂ ਦੀ ਟੀਮ ਵਲੋਂ ਸ੍ਰੀ ਹਵਨ ਯੱਗ ਸੰਪੂਰਨ ਕੀਤੇ ਗਏ ਅਤੇ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਸ਼ਰਧਾ ਪੂਰਵਕ ਪਾਏ ਗਏ। ਪ੍ਰਬੰਧਕਾਂ ਵਲੋਂ ਭੰਡਾਰਾ ਅਤੁੱਟ ਵਰਤਾਇਆ ਗਿਆ।


