

ਸਮਾਜ ਸੇਵੀ ਡਾਕਟਰ ਸ਼ੰਕਰ ਬਾਂਸਲ ਨੂੰ ਸਦਮਾ, ਪਿਤਾ ਪੁਰਸ਼ੋਤਮ ਦਾਸ ਬਾਂਸਲ ਦਾ ਦੇਹਾਂਤ
ਇਲਾਕੇ ਦੀਆਂ ਸਮਾਜ ਸੇਵੀ ਧਾਰਮਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਬਰਨਾਲਾ/ਹਿਮਾਂਸ਼ੂ ਗੋਇਲ
ਧਨੌਲਾ ਇਲਾਕੇ ਦੀ ਜਾਣੀ-ਪਛਾਣੀ — ਸ਼ਖਸੀਅਤ ਅਤੇ ਉੱਘੇ ਸਮਾਜਸੇਵੀ – ਡਾਕਟਰ ਸ਼ੰਕਰ ਬਾਂਸਲ ਜੀ ਦੇ – ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ – ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਸ਼੍ਰੀ ਪਰਸ਼ੋਤਮ ਦਾਸ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਦਿਨ ਸ਼ਨੀਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਸ਼੍ਰੀ ਪਰਸ਼ੋਤਮ ਦਾਸ ਜੀ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਪੂਰੇ ਧਨੌਲਾ ਇਲਾਕੇ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਉਹ ਇੱਕ ਨੇਕ ਦਿਲ ਅਤੇ ਮਿਲਾਪੜੇ ਇਨਸਾਨ ਸਨ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਉੱਚੇ ਨੈਤਿਕ ਮੁੱਲਾਂ ਅਤੇ ਪਰਿਵਾਰ ਦੀ ਪਰਵਰਿਸ਼ ਨੂੰ ਸਮਰਪਿਤ ਕੀਤਾ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਜੋ ਦੇ ਆਗੂਆਂ ਨੇ ਸਵ. ਬਾਬੂ ਸ਼੍ਰੀ ਪਰਸ਼ੋਤਮ ਦਾਸ ਦੀ ਪਤਨੀ ਕਮਲੇਸ਼ ਰਾਣੀ, ਵੱਡੇ ਸਪੁੱਤਰ ਡਾ. ਸ਼ੰਕਰ ਬਾਂਸਲ, ਸਪੁੱਤਰ ਗੋਪਾਲ ਕ੍ਰਿਸ਼ਨ, – ਸਪੁੱਤਰ ਸੁਰੇਸ਼ ਬਾਂਸਲ, ਪੋਤਰਾ ਡਾ – ਫੇਨਿਸ਼ ਬਾਂਸਲ ( ਐਮ. ਡੀ.ਮਨੋਚਤਿਸਿਕਾ ), ਪੋਤਰਾ ਡਾਕਟਰ ਹਰੀਸ਼ ਬਾਂਸਲ ( ਐਮ.ਡੀ.,ਆਯੁਰਵੈਦਿਕ ) ਅਤੇ ਸਮੁੱਚੇ ਬਾਂਸਲ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਰਿਵਾਰ ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ, ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੀ ਅੰਤਿਮ ਅਰਦਾਸ 29 ਅਪ੍ਰੈਲ ਦਿਨ ਬੁੱਧਵਾਰ ,ਸਥਾਨ ਗਊਸ਼ਾਲਾ ਸ਼ਾਂਤੀ ਹਾਲ ,ਸੰਗਰੂਰ ਰੋਡ ,ਧਨੌਲਾ ਵਿਖੇ ਦੁਪਹਿਰ 1 ਵਜੇ ਰੱਖੀ ਗਈ ਹੈ। ਇਸ ਮੌਕੇ ਅੱਗਰਵਾਲ ਸਭਾ ਦੇ ਪ੍ਰਧਾਨ ਅਰੁਣ ਕੁਮਾਰ ਬਾਂਸਲ, ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ, ਸਮਾਜਸੇਵੀ ਨਰਿੰਦਰ ਮੋਹਨ ਕਾਲਾ ਡਾ: ਦਿਲਸ਼ਾਦ ਮੁਹੰਮਦ ( ਹੱਡੀਆਂ ਅਤੇ ਜੋੜਾਂ ਦੇ ਮਾਹਿਰ ), ਲਬੋਰੇਟਰੀ ਐਸੋਸੀਏਸ਼ਨ ਧਨੌਲਾ ਦੇ ਪ੍ਰਧਾਨ ਡਾ: ਵਿਜੇ ਕੁਮਾਰ,ਡਾ: ਦਿਨੇਸ਼ ਗਰਗ ਗੋਪਾਲ ਫਾਰਮਾ,ਕੌਂਸਲਰ . ਰਜਨੀਸ਼ ਬਾਂਸਲ ਆਲੂ, ਦੀਪਕ ਢਾਬਾ ਦੇ ਮੈਨੇਜਿੰਗ ਡਾਇਰੈਕਟਰ ਮਨਦੀਪ ਦੁੱਗਲ, ਸੰਦੀਪ ਦੁੱਗਲ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਬਾਂਸਲ, ਧਨੌਲਾ ਬੀ.ਕੇ.ਓ ਭੱਠਾ ਦੇ ਡਾਇਰੈਕਟਰ ਵਿੱਕੀ ਦਾਨਗੜੀਆ,ਸੇਲਰ ਐਸੋਸੀਏਸ਼ਨ ਧਨੌਲਾ ਦੇ ਪ੍ਰਧਾਨ ਮੋਹਿਤ ਸਿੰਗਲਾ ਕਾਲਾ, ਅਸ਼ੋਕ ਕੁਮਾਰ ਕਾਲੇਕੇ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਸੀਤਾ,ਰਾਮ ਲੀਲਾ ਕਲੱਬ ਦੇ ਸਰਪ੍ਰਸਤ ਬਾਬਾ ਪੰਕਜ ਗੌਤਮ,ਪਰਵੀਨ ਮਿੱਤਲ ਕਮਿਸ਼ਨ ਏਜੰਟ ਧਨੌਲਾ, ਐਡਵੋਕੇਟ ਵਿਸ਼ਾਲ ਮਿੱਤਲ,ਐਡਵੋਕੇਟ ਚੰਦਰ ਬਾਂਸਲ, ਜਿਲ੍ਹਾ ਸੇਵਾ ਪ੍ਰਮੁੱਖ ਰਕੇਸ਼ ਮਿੱਤਲ, ਮਿੱਠਾਸ ਹਵੇਲੀ ਦੇ ਐਮ ਡੀ ਰਮਨ ਕੁਮਾਰ ਰੋਮੀ, ਪੰਜਾਬ ਭਾਜਪਾ ਦੇ ਕਿਸਾਨ ਮੋਰਚਾ ਦੇ ਸਕੱਤਰ ਮੰਗਲ ਦੇਵ ਸ਼ਰਮਾ, ਜਿਲਾ ਯੂਥ ਅਕਾਲੀ ਦਲ ਦੇ ਪ੍ਰਧਾਨ ਸੰਦੀਪ ਸੀਪਾ ਅਸਪਾਲ ਕਲਾ, ਬੱਬੂ ਸੋਢੀ ਸਕੱਤਰ ਜ਼ਿਲ੍ਹਾ ਯੂਥ ਕਾਂਗਰਸ, ਬਲਵਿੰਦਰ ਸੋਮਾ ਦੀਪ ਲੈਬ, ਮਨਜਿੰਦਰ ਸਿੰਘ ਦਮਾ ਮਹਿਕ ਲੈਬ, ਧਰਮਿੰਦਰ ਕੁਮਾਰ ਨੀਟੂ, ਡਾ.ਰੁਪੇਸ਼ ਸਿੰਗਲਾ ਪ੍ਰੇਮ ਹਸਪਤਾਲ, ਪਰਮਜੀਤ ਸਿੰਘ ਪੱਪੂ, ਹਰਜੀਤ ਸਿੰਘ ਜੀਤੀ ਲੋਕ ਸਹਿਯੋਗ ਪਾਰਟੀ ਪ੍ਰਧਾਨ, ਕੌਂਸਲਰ ਅਜੇ ਗਰਗ,ਜ਼ਿਲ੍ਹਾ ਡਿਪਟੀ ਡੀ ਓ ਐਜੂਕੇਸ਼ਨ ਬਰਜਿੰਦਰ ਪਾਲ ਸਿੰਘ ਧਨੌਲਾ, ਵਿਨੋਦ ਕੁਮਾਰ ਰਾਣੀ ਹੈਂਡਲੂਮ, ਜਮੀਲ ਸ਼ਾਹ ਜ਼ੈੱਡ 11 ਸੈਲੂਨ ਡਾਇਰੈਕਟਰ, ਟੇਲਰ ਬੂਟਾ ਸਿੰਘ ਕੈਂਥ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।


