

ਜੀ.ਹੋਲੀ ਹਾਰਟ ਪਬਲਿਕ ਸਕੂਲ ਮਹਿਲਕਲਾਂ ਦਾ 10ਵੀਂ ਨਤੀਜਾ 100%
ਵਿਦਿਆਰਥੀਆਂ ਨੇ ਰਚੀ ਕਾਮਯਾਬੀ ਦੀ ਨਵੀਂ ਇਤਿਹਾਸਕ ਕਹਾਣੀ
ਮਹਿਲਕਲਾਂ (ਬਰਨਾਲਾ):
ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲਕਲਾਂ ਨੇ ਸੀ.ਬੀ.ਐਸ.ਈ. ਕਲਾਸ ਮੈਟ੍ਰਿਕ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋ ਫੀਸਦੀ ਨਤੀਜਾ ਹਾਸਲ ਕਰਕੇ ਇਲਾਕੇ ਵਿੱਚ ਆਪਣੀ ਅਕੈਡਮਿਕ ਬੜ੍ਹਤ ਨੂੰ ਫਿਰ ਸਾਬਤ ਕੀਤਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕਰਕੇ ਨਾ ਸਿਰਫ ਆਪਣੇ ਮਾਪਿਆਂ ਸਗੋਂ ਸਕੂਲ ਦਾ ਨਾਮ ਵੀ ਰੌਸ਼ਨ ਕੀਤਾ।
ਇਸ ਉਪਲਬਧੀ ਦਾ ਸਿਹਰਾ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਗੋਇਲ ਦੀ ਦੂਰਦਰਸ਼ੀ ਅਗਵਾਈ, ਅਧਿਆਪਕਾਂ ਦੀ ਨਿਰੰਤਰ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਨੂੰ ਜਾਂਦਾ ਹੈ।
ਨਤੀਜਿਆਂ ਵਿੱਚ ਕੋਮਲਪ੍ਰੀਤ ਕੌਰ ਨੇ 96.8% ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਅਨੁਰੀਤ ਕੌਰ (95.4%), ਜਸਮੀਤ ਕੌਰ (94.4%), ਮੇਹਕਪ੍ਰੀਤ ਕੌਰ (94.4%), ਗੁਰਮਾਨਦੀਪ ਸਿੰਘ (93.6%), ਸਿਮਰਦੀਪ ਕੌਰ (93.6%), ਅਭੀਜੀਤ ਸਿੰਘ (93.4%), ਜਿਤੇਸ਼ ਗੋਯਲ (93.4%), ਜਪਿੰਦਰ ਸਿੰਘ (92.2%), ਹਰਮੀਨ ਕੌਰ (92.4%), ਯੁਵਰਾਜ ਸਿੰਘ (92.4%), ਸਰਗਮ ਗੌਤਮ (92.4%), ਕੁਲਜੀਤ ਕੌਰ (92.4%), ਗੁਰਜੋਤ ਸਿੰਘ (91%) ਅਤੇ ਖੁਸ਼ਦੀਪ ਕੌਰ (90%) ਨੇ ਵੀ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਦਿਨ-ਰਾਤ ਦੀ ਮਿਹਨਤ, ਅਧਿਆਪਕਾਂ ਦੀ ਰਹਿਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਦਾ ਪਰਿਣਾਮ ਹਨ। ਸਕੂਲ ਹਮੇਸ਼ਾ ਗੁਣਵੱਤਾ ਪੂਰਕ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ‘ਤੇ ਵੀ ਖਾਸ ਧਿਆਨ ਦੇ ਰਿਹਾ ਹੈ।
ਇਸ ਮੌਕੇ ਚੇਅਰਮੈਨ ਸ਼੍ਰੀ ਅਜੈ ਜਿੰਦਲ, ਐਗਜ਼ਿਕਿਊਟਿਵ ਡਾਇਰੈਕਟਰ ਸ਼੍ਰੀ ਰਾਕੇਸ਼ ਬੰਸਲ, ਡਾਇਰੈਕਟਰ ਸ਼੍ਰੀ ਨਿਤਿਨ ਜਿੰਦਲ, ਪ੍ਰਿੰਸਿਪਲ ਸ਼੍ਰੀਮਤੀ ਗੀਤਿਕਾ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਮੈਡਮ ਪਰਦੀਪ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਹੋਰ ਬੱਚਿਆਂ ਲਈ ਪ੍ਰੇਰਣਾ ਬਣੇਗੀ ਅਤੇ ਭਵਿੱਖ ਵਿੱਚ ਹੋਰ ਵੱਡੀਆਂ ਕਾਮਯਾਬੀਆਂ ਲਈ ਰਾਹ ਪ੍ਰਸ਼ਸਤ ਕਰੇਗੀ।
ਸਕੂਲ ਪ੍ਰਬੰਧਕਾਂ ਨੇ ਭਰੋਸਾ ਦਿੱਤਾ ਕਿ ਜੀ. ਹੋਲੀ ਹਾਰਟ ਪਬਲਿਕ ਸਕੂਲ ਆਉਣ ਵਾਲੇ ਸਮੇਂ ਵਿੱਚ ਵੀ ਇਨ੍ਹਾਂ ਹੀ ਉੱਚ ਮਾਪਦੰਡਾਂ ਨੂੰ ਕਾਇਮ ਰੱਖਦਿਆਂ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇ ਕੇ ਉਨ੍ਹਾਂ ਦਾ ਭਵਿੱਖ ਰੌਸ਼ਨ ਕਰਦਾ ਰਹੇਗਾ।


