

25 ਏਕੜ ਨਿਵਾਸੀਆਂ ਦੀ ਮੀਟਿੰਗ ਚ ਨਾਜਾਇਜ਼ ਸ਼ਰਾਬ ਦੀ ਵਿੱਕਰੀ ਅਤੇ ਮੀਟ ਦੀਆਂ ਰੇਹੜੀਆਂ ਹਟਾਉਣ ਦੀ ਮੰਗ
ਬਰਨਾਲਾ , 8 ਅਪ੍ਰੈਲ (ਹਿਮਾਂਸ਼ੂ ਗੋਇਲ)
25 ਏਕੜ ਕਲੋਨੀ (ਭਾਈ ਮਨੀ ਸਿੰਘ ਨਗਰ ਬਰਨਾਲਾ) ਨਿਵਾਸੀਆਂ ਦੀ ਭਰਵੀਂ ਮੀਟਿੰਗ ਹੋਈ,ਜਿਸ ਵਿਚ ਸਰਬਸੰਮਤੀ ਨਾਲ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਕਲੌਨੀ ਵਿਚ ਗੈਰ ਕਾਨੂੰਨੀ ਮੀਟ ਅਤੇ ਸ਼ਰਾਬ ਦੀਆ ਰੇਹੜੀਆ ਨੂੰ ਤੁਰੰਤ ਹਟਾਇਆ ਜਾਵੇ। ਇਸ ਸੰਬੰਧੀ ਭਾਈ ਮਨੀ ਸਿੰਘ ਨਗਰ ਦਾ ਇੱਕ ਵਫ਼ਦ ਐਸ ਐਸ ਪੀ ਬਰਨਾਲਾ ਨੂੰ ਮਿਲਿਆ ਅਤੇ ਸ਼ਰਾਬ ਅਤੇ ਮੀਟ ਦੀਆਂ ਰੇਹੜੀਆਂ ਹਟਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਐਸ ਐਸ ਪੀ ਸਰਫ਼ਰਾਜ਼ ਆਲਮ ਨੇ ਸੰਬੰਧਿਤ ਐਸ ਐਚ ਓ ਨੂੰ ਫ਼ੋਨ ਕਰਕੇ ਤੁਰੰਤ ਸ਼ਰਾਬ ਅਤੇ ਮੀਟ ਦੀਆਂ ਰੇਹੜੀਆਂ ਹਟਾਉਣ ਦਾ ਹੁਕਮ ਦਿੱਤਾ।
ਇਸ ਤੋਂ ਇਲਾਵਾ ਇਹ ਵੀ ਮੰਗ ਕੀਤੀ ਕਿ ਕਲੌਨੀ ਦੀਆਂ ਗਲੀਆਂ ਅਤੇ ਆਸਪਾਸ ਘੁੰਮਦੇ ਅਵਾਰਾ ਕੁੱਤਿਆਂ ਤੇ ਰੋਕ ਲਾਈ ਜਾਵੇ ਕਿਉਂਕਿ ਅਵਾਰਾ ਕੁੱਤਿਆਂ ਕਰਕੇ ਕਲੋਨੀ ਦੀਆ ਮਹਿਲਾਵਾਂ ਅਤੇ ਬੱਚੇ ਘੁੰਮ ਫਿਰ ਨਹੀ ਸਕਦੇ ਅਤੇ ਮੀਟ ਅਤੇ ਸ਼ਰਾਬ ਦੀਆ ਰੇਹੜੀਆ ਤੇ ਸ਼ਰਾਰਤੀ ਅਨਸਰ ਆਉਂਦੇ ਹਨ ਅਤੇ ਗਾਲੀ ਗਲੋਚ ਕਰਦੇ ਹਨ ਅਤੇ ਅਪਸ਼ਬਦ ਬੋਲਦੇ ਹਨ, ਜਿਸ ਕਰਕੇ ਕਲੋਨੀ ਨਿਵਾਸੀਆ ਨੂੰ ਬਹੁਤ ਪ੍ਰੇਸ਼ਾਨੀ ਆਉਂਦੀ ਹੈ। ਪਹਿਲਾਂ ਵੀ ਉਥੇ ਬਹੁਤ ਵਾਰਦਾਤਾਂ ਹੋ ਚੁੱਕੀਆ ਹਨ ਅਤੇ ਉਥੇ ਪਹਿਲਾਂ ਵੀ ਲੜਾਈ ਝਗੜੇ ਦੌਰਾਨ ਇਕ ਪੁਲਿਸ ਮੁਲਾਜਮ ਦੀ ਮੌਤ ਹੋ ਗਈ ਸੀ। ਇਹ ਮੀਟ ਅਤੇ ਸ਼ਰਾਬ ਦੀਆ ਦੁਕਾਨਾ ਮੰਦਰ ਦੇ ਬਹੁਤ ਨੇੜੇ ਹਨ ਮੰਦਿਰ ਬਹੁਤ ਨੇੜੇ ਹੈ। ਇਸ ਮੌਕੇ ਵਫ਼ਦ ਚ ਲਲਿਤ ਮਹਾਜਨ, ਬਲਦੇਵ ਆਹਲੂਵਾਲੀਆ, ਐਸ ਐਲ ਕਟਾਰੀਆ, ਡਾਕਟਰ ਹਰਵਿੰਦਰ, ਵਾਸਦੇਵ, ਸਮਾਜ ਸੇਵੀ ਕੇਵਲ
ਵੀਨਸ, ਰਾਕੇਸ਼ ਮਹਿਰਾ, ਪੱਪੂ ਕੁਲਫ਼ੀ ਵਾਲੇ, ਗੁਰਨਾਮ ਸਿੰਘ,ਭਗਤ ਸਿੰਘ ਜੱਸਲ, ਨਰੇਸ਼ ਕੁਮਾਰ ਲੱਕੀ, ਰਾਜ ਕੁਮਾਰ, ਰਮੇਸ਼ ਕੁਮਾਰ ਆਦਿ ਨੇ ਵੀ ਜ਼ੋਰਦਾਰ ਮੰਗ ਕੀਤੀ ਕਿ ਇਨ੍ਹਾਂ ਮੀਟ ਅਤੇ ਸ਼ਰਾਬ ਦੀਆ ਨਜਾਇਜ਼ ਲੱਗਦੀਆਂ ਰੇਹੜੀਆ ਨੂੰ ਤੁਰੰਤ ਹਟਾਇਆ ਜਾਵੇ ਜੀ ਤਾਂ ਜੋ ਇਲਾਕੇ ਵਿਚ ਅਮਨ ਅਤੇ ਸ਼ਾਂਤੀ ਬਣੀ ਰਹੇ ਸੀ।


