

ਟੰਡਨ ਇੰਟਰਨੈਸ਼ਨਲ ਸਕੂਲ ਨੇ ਅੱਜ ਤੋਂ ਆਪਣੇ ਨਵੇਂ ਸੈਸਨ 2026-27 ਦੀ ਗਰਮਜੋਸ਼ੀ ਨਾਲ ਸ਼ੁਰੂਆਤ ਕੀਤੀ।
ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਨਵੇਂ ਦਾਖਲਾ ਲੈਣ ਵਾਲੇ ਬੱਚਿਆਂ ਦਾ ਧੂਮਧਾਮ ਨਾਲ ਸਵਾਗਤ
ਟੰਡਨ ਸਕੂਲ ਵਿਚ ਨਵੇਂ ਬੱਚਿਆਂ ਦੇ ਸਵਾਗਤ ਲਈ ਆਯੋਜਿਤ ਸਮਾਗਮ ਬਹੁਤ ਹੀ ਯਾਦਗਾਰ ਅਤੇ ਪ੍ਰੇਰਣਾਦਾਇਕ ਸਾਬਤ ਹੋਇਆ।
ਉੱਚ-ਗੁਣਵੱਤਾ ਸਿੱਖਿਆ ਅਤੇ ਸੁਰੱਖਿਅਤ ਵਾਤਾਵਰਨ ਨਾਲ ਬੱਚਿਆਂ ਦੇ ਸੁਪਨੇ ਹੋਣਗੇ ਸਾਕਾਰ- ਸ਼ਿਵ ਸਿੰਗਲਾ
ਟੰਡਨ ਸਕੂਲ ਵਿਚ ਆਉਣ ਦੀ ਖੁਸ਼ੀ ਅਤੇ ਬੱਚਿਆਂ ਵਿਚ ਉਤਸਾਹ ਦੇਖਣ ਨੂੰ ਮਿਲਿਆ।
ਬਰਨਾਲਾ(ਹਿਮਾਂਸ਼ੂ ਗੋਇਲ)
ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਨੇ ਅੱਜ ਤੋਂ ਆਪਣੇ ਨਵੇਂ ਸੈਸਨ 2026-27 ਅਤੇ ਨਵੇਂ ਦਾਖਲਾ ਲੈਣ ਵਾਲੇ ਬੱਚਿਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ । ਇਸ ਮੌਕੇ ਵਿਦਿਆਰਥੀਆਂ ਦਾ ਸਕੂਲ ਦੇ ਅਧਿਆਪਕਾਂ ਨੇ ਤਿਲਕ ਲਗਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ‘ਤੇ ਸਕੂਲ ਨੂੰ ਰੰਗ-ਬਿਰੰਗੀ ਸਜਾਵਟ ਨਾਲ ਸਜਾਇਆ ਗਿਆ ਸੀ ਅਤੇ ਬੱਚਿਆਂ ਨੂੰ ਖੁਸ਼ਆਮਦੀਦ ਕਹਿਣ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਕਾਰਜਕ੍ਰਮ ਦੀ ਸ਼ੁਰੂਆਤ ਮਾਤਾ ਸਰਸਵਤੀ ਜੀ ਦੀ ਪ੍ਰਾਥਨਾ ਨਾਲ ਹੋਈ। ਅਧਿਆਪਕਾਂ ਵੱਲੋਂ ਨਵੇਂ ਬੱਚਿਆਂ ਨੂੰ ਫੁੱਲਾਂ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਨਾਲ ਬੱਚਿਆਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਲਹਿਰ ਦੌੜ ਪਈ। ਸਕੂਲ ਵਿਚ ਨਵੀਂ ਕਲਾਸ ਵਿਚ ਆਉਣ ਦੀ ਖੁਸ਼ੀ ਅਤੇ ਵਿਦਿਆਰਥੀਆਂ ਵਿਚ ਉਤਸਾਹ ਦੇਖਣ ਨੂੰ ਮਿਲਿਆ। ਕਲਾਸ ਰੂਮ ਵਿਚ ਬੱਚਿਆਂ ਨੇ ਆਪਣੇ ਆਪ ਬਾਰੇ ਦੱਸਿਆ ਅਤੇ ਟੀਚਰ ਨੇ ਆਪਣੇ ਬਾਰੇ ਦੱਸਿਆ। ਬਹੁਤ ਸਾਰੇ ਵਿਦਿਆਰਥੀ ਟੰਡਨ ਸਕੂਲ ਵਿਚ ਨਵੇਂ ਆਏ ਸਨ ਜਿਨ੍ਹਾਂ ਨੇ ਆਪਣੇ ਆਪਣੇ ਨਵੇਂ ਮਿੱਤਰ ਬਨਾਏ। ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਬੱਚਿਆਂ ਨੂੰ ਬਹੁਤ ਸਾਰੀਆਂ ਗਤੀ ਵਿਧੀਆਂ ਕਰਵਾਇਆਂ ਗਈਆਂ। ਬੱਚਿਆਂ ਨੂੰ ਗੇਮ੍ਸ ,ਡਾਂਸ ਆਦਿ। ਸਕੂਲ ਦੇ ਅਧਿਆਪਕਾਂ ਨੇ ਸਾਰੇ ਬੱਚਿਆਂ ਨੂੰ ਇਸ ਨਵੇਂ ਦਿਨ ਦੀ ਸ਼ੁਰੂਆਤ ਦੀ ਸੁਭਕਾਮਨਾਵਾਂ ਦਿਤੀਆਂ।
ਇਸ ਮੌਕੇ ‘ਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਜੀ ਨੇ ਕਿਹਾ ਕਿ ਜੋ ਵਿਦਿਆਰਥੀ ਟੰਡਨ ਸਕੂਲ ਨਾਲ ਜੁੜੇ ਹਨ ਉਹ ਬੱਚੇ ਸਕੂਲ ਦੀ ਤਾਕਤ ਹਨ ਅਤੇ ਉਹਨਾਂ ਦੇ ਆਉਣ ਨਾਲ ਸਕੂਲ ਪਰਿਵਾਰ ਹੋਰ ਵੀ ਮਜ਼ਬੂਤ ਬਣਦਾ ਹੈ। ਸਕੂਲ ਵਿੱਚ ਤੁਹਾਡੇ ਪਹਿਲੇ ਦਿਨ ਦੀਆਂ ਸ਼ੁਭਕਾਮਨਾਵਾਂ। ਤੁਸੀਂ ਜੋ ਵੀ ਕਰਦੇ ਹੋ, ਉਸ ਵਿੱਚ ਸਫਲ ਹੋਵੋ। ਸਕੂਲ ਵਿੱਚ ਆਪਣੇ ਪਹਿਲੇ ਦਿਨ ਹਾਜ਼ਰ ਹੋ ਕੇ, ਤੁਸੀਂ ਆਪਣੀ ਜ਼ਿੰਦਗੀ ਦੇ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਰਹੇ ਹੋ।
ਸਕੂਲ ਦੇ ਐਮ.ਡੀ. ਸ਼ਿਵ ਸਿੰਗਲਾ ਜੀ ਨੇ ਵੀ ਇਸ ਮੌਕੇ ‘ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਹਨਾਂ ਨੂੰ ਸਹੀ ਦਿਸ਼ਾ ਦੇਣਾ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਨੇ ਕਿਹਾ ਕਿ ਸਕੂਲ ਵਿੱਚ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਸੰਸਕਾਰਾਂ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ।
ਐਮ.ਡੀ. ਸਾਹਿਬ ਨੇ ਅੱਗੇ ਕਿਹਾ ਕਿ ਨਵੇਂ ਬੱਚਿਆਂ ਨੂੰ ਹਰ ਪੱਖੋਂ ਅੱਗੇ ਵਧਾਉਣ ਲਈ ਸਕੂਲ ਵੱਲੋਂ ਹਰ ਸੰਭਵ ਯਤਨ ਕੀਤਾ ਜਾਵੇਗਾ ਅਤੇ ਉਹਨਾਂ ਦੀ ਪ੍ਰਤੀਭਾ ਨੂੰ ਨਿਖਾਰਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਸਕੂਲ ਹਮੇਸ਼ਾ ਬੱਚਿਆਂ ਦੀ ਸਿਖਿਆ ਦੇ ਨਾਲ-ਨਾਲ ਉਹਨਾਂ ਦੇ ਚਰਿੱਤਰ ਨਿਰਮਾਣ ‘ਤੇ ਵੀ ਖਾਸ ਧਿਆਨ ਦਿੰਦਾ ਹੈ।
ਸਿੰਗਲਾ ਜੀ ਨੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੇ ਬੱਚਿਆਂ ਨੂੰ ਉੱਚ-ਗੁਣਵੱਤਾ ਵਾਲੀ ਸਿਖਿਆ ਅਤੇ ਸੁਰੱਖਿਅਤ ਵਾਤਾਵਰਨ ਪ੍ਰਦਾਨ ਕੀਤਾ ਜਾਵੇਗਾ। ਉਹਨਾਂ ਨੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਮਨ ਲਾ ਕੇ ਪੜ੍ਹਾਈ ਕਰਨ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ।


