

ਟ੍ਰਾਈਡੈਂਟ ਗਰੁੱਪ ਨੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ “ਵਿਜ਼ਨ ਡੇ”: 20 ਸਾਲ ਤੋਂ ਵੱਧ ਸੇਵਾ ਨਿਭਾਉਣ ਵਾਲੇ 230 ਤੋਂ ਜ਼ਿਆਦਾ ਕਰਮਚਾਰੀਆਂ ਦਾ ਕੀਤਾ ਗਿਆ ਸਨਮਾਨ
ਚੰਡੀਗੜ੍ਹ/ਪੰਜਾਬ, 2 ਜਨਵਰੀ(ਹਿਮਾਂਸ਼ੂ ਗੋਇਲ)
ਟ੍ਰਾਈਡੈਂਟ ਗਰੁੱਪ ਵੱਲੋਂ ਆਪਣਾ ਸਾਲਾਨਾ “ਵਿਜ਼ਨ ਡੇ” ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਸੰਸਥਾ ਵਿੱਚ 20 ਸਾਲ ਤੋਂ ਵੱਧ ਸਮੇਂ ਤੋਂ ਸੇਵਾ ਨਿਭਾ ਰਹੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਨਿਸ਼ਠਾ, ਸਮਰਪਣ ਅਤੇ ਅਥਾਹ ਮੇਹਨਤ ਲਈ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ “ਵਿਜ਼ਨ ਡੇ” ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜਿੰਦਰ ਗੁਪਤਾ ਦੇ ਜਨਮਦਿਨ ਦੇ ਮੌਕੇ ‘ਤੇ ਮਨਾਇਆ ਜਾਂਦਾ ਹੈ।
ਇਸ ਸਾਲ 230 ਤੋਂ ਵੱਧ ਲੰਬੀ ਸੇਵਾ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਟ੍ਰਾਈਡੈਂਟ ਦੀ ਕਾਮਯਾਬੀ ਦੀ ਕਹਾਣੀ ਵਿੱਚ ਇਨ੍ਹਾਂ ਕਰਮਠ ਕਰਮਚਾਰੀਆਂ ਦੀ ਭੂਮਿਕਾ ਅਹਿਮ ਰਹੀ ਹੈ। ਇਹੀ ਸਮਰਪਿਤ ਕਰਮਚਾਰੀ ਸੰਸਥਾ ਦੀ ਮਜ਼ਬੂਤੀ ਦੀ ਪਹਿਚਾਣ ਹਨ ਅਤੇ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਵੀ ਹਨ।
“ਵਿਜ਼ਨ ਡੇ” ਸਮਾਗਮ ਟ੍ਰਾਈਡੈਂਟ ਦੇ ਪੰਜਾਬ ਦੇ ਬਰਨਾਲਾ ਜਿਲੇ ਵਿਖੇ ਸੰਘੇੜਾ ਅਤੇ ਮੱਧ ਪ੍ਰਦੇਸ਼ ਦੇ ਬੁਧਨੀ ਪਲਾਂਟਾਂ ਵਿੱਚ ਇਕੱਠੇ ਆਯੋਜਿਤ ਕੀਤੇ ਗਏ। ਇਸ ਦੌਰਾਨ “ਲਾਂਗ ਸਰਵਿਸ ਅਵਾਰਡਜ਼” ਦੇ ਕੇ ਇਨ੍ਹਾਂ ਕਰਮਚਾਰੀਆਂ ਨੂੰ ਟ੍ਰਾਈਡੈਂਟ ਪਰਿਵਾਰ ਦੇ ਸੱਚੇ ਸਤੰਭ ਵਜੋਂ ਸਨਮਾਨ ਦਿੱਤਾ ਗਿਆ।

ਸਮਾਗਮ ਦੌਰਾਨ ਉਤਸ਼ਾਹ ਵਧਾਉਣ ਲਈ ਵੱਖ-ਵੱਖ ਖੇਡ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਵਿੱਚ 100 ਮੀਟਰ ਦੌੜ, 400 ਮੀਟਰ ਰੀਲੇ ਦੌੜ, ਰੱਸਾਕਸ਼ੀ ਅਤੇ ਕ੍ਰਿਕਟ ਮੈਚ ਸ਼ਾਮਲ ਸਨ। ਇਸ ਤੋਂ ਇਲਾਵਾ ਸੋਲੋ ਡਾੰਸ ਵਰਗੇ ਸੱਭਿਆਚਾਰਕ ਪ੍ਰੋਗਰਾਮਾਂ ਨੇ ਕਰਮਚਾਰੀਆਂ ਦੀ ਪ੍ਰਤਿਭਾ ਅਤੇ ਆਪਸੀ ਸਾਂਝ ਨੂੰ ਦਰਸਾਇਆ। ਪ੍ਰੋਗਰਾਮ ਦਾ ਸਮਾਪਨ ਟੀਮ-ਬਿਲਡਿੰਗ ਗਤੀਵਿਧੀਆਂ ਅਤੇ ਹਾਈ-ਟੀ ਨਾਲ ਕੀਤਾ ਗਿਆ, ਜਿਸ ਨਾਲ ਏਕਤਾ, ਸਹਿਯੋਗ ਅਤੇ ਸਾਂਝੇ ਮਾਣ ਦੀ ਭਾਵਨਾ ਹੋਰ ਮਜ਼ਬੂਤ ਹੋਈ।

ਇਸ ਮੌਕੇ ਆਪਣੇ ਸੰਦੇਸ਼ ਵਿੱਚ ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ “ਵਿਜ਼ਨ ਡੇ” ਟ੍ਰਾਈਡੈਂਟ ਦੇ ਉਹਨਾਂ ਕਰਮਵੀਰਾਂ ਅਤੇ ਕਰਮਯੋਗੀਆਂ ਨੂੰ ਸਮਰਪਿਤ ਹੈ, ਜਿਨ੍ਹਾਂ ਦੀ ਅਥਾਹ ਮੇਹਨਤ ਅਤੇ ਸਮਰਪਣ ਨਾਲ ਸੰਸਥਾ ਨੇ ਸਫਲਤਾ ਦੀਆਂ ਉਚਾਈਆਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਸਾਲ 2026 ਕਰਮਵੀਰਾਂ ਅਤੇ ਕਰਮਯੋਗੀਆਂ ਨੂੰ ਸਮਰਪਿਤ ਰਹੇਗਾ, ਜੋ ਮਿਸ਼ਨ ‘ਪਹਿਲਾਂ ਖੁਸ਼ੀ, ਫਿਰ ਖੁਸ਼ਹਾਲੀ’ ਤੋਂ ਪ੍ਰੇਰਿਤ ਹੋਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਖੁਸ਼ਹਾਲੀ ਦਾ ਮਤਲਬ ਸਿਰਫ਼ ਆਰਥਿਕ ਤਰੱਕੀ ਨਹੀਂ, ਸਗੋਂ ਟ੍ਰਾਈਡੈਂਟ ਪਰਿਵਾਰ ਦੇ ਹਰ ਮੈਂਬਰ ਦਾ ਸਮਗ੍ਰ ਵਿਕਾਸ ਅਤੇ ਖੁਸ਼ਹਾਲ ਜੀਵਨ ਹੈ।

ਉਨ੍ਹਾਂ ਏਕਤਾ ਅਤੇ ਸਾਂਝੇ ਯਤਨਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਟ੍ਰਾਈਡੈਂਟ ਦੀ ਅਸਲੀ ਤਾਕਤ ਉਸਦੇ ਲੋਕਾਂ ਦੀ ਇਕਜੁੱਟਤਾ ਵਿੱਚ ਨਿਹਿਤ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਟ੍ਰਾਈਡੈਂਟ ਗਰੁੱਪ ਭਵਿੱਖ ਵਿੱਚ ਵੀ ਆਧੁਨਿਕੀਕਰਨ ਅਤੇ ਆਟੋਮੇਸ਼ਨ ‘ਤੇ ਧਿਆਨ ਕੇਂਦਰਿਤ ਰੱਖੇਗਾ, ਜਿਸ ਨਾਲ ਕੁਸ਼ਲਤਾ, ਨਵੀਨਤਾ ਅਤੇ ਸਤਤ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ।
“ਵਿਜ਼ਨ ਡੇ” ਸਮਾਗਮ ਨੇ ਇੱਕ ਵਾਰ ਫਿਰ ਟ੍ਰਾਈਡੈਂਟ ਗਰੁੱਪ ਦੀ ਜਨ-ਕੇਂਦਰਿਤ ਸੋਚ ਅਤੇ ਉਹਨਾਂ ਸਾਰੇ ਲੋਕਾਂ ਪ੍ਰਤੀ ਡੂੰਘੇ ਸਤਿਕਾਰ ਨੂੰ ਉਭਾਰਿਆ, ਜਿਨ੍ਹਾਂ ਨੇ ਨਿਸ਼ਕਾਮ ਭਾਵ ਨਾਲ ਸੰਸਥਾ ਦੀ ਲਗਾਤਾਰ ਕਾਮਯਾਬੀ ਵਿੱਚ ਯੋਗਦਾਨ ਪਾਇਆ ਹੈ।


