

ਆਓ ਨਵੇਂ ਸਾਲ ਵਿੱਚ ਏਕਤਾ, ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਦਈਏ
ਬਰਨਾਲਾ, 31 ਦਸੰਬਰ (ਹਿਮਾਂਸ਼ੂ ਗੋਇਲ):- ਨਵੇਂ ਵਰ੍ਹੇ ਦੇ ਆਗਮਨ ਮੌਕੇ ਬਰਨਾਲਾ ਇਲਾਕੇ ਦੀਆਂ ਨਾਮਵਰ ਧਾਰਮਿਕ, ਸਮਾਜਿਕ, ਵਿੱਦਿਅਕ ਸ਼ਖਸ਼ੀਅਤਾਂ ਨੇ ਇੱਕ ਸਾਂਝੇ ਰੂਪ ਵਿੱਚ ਸੁਨੇਹਾ ਦਿੰਦਿਆਂ ਆਖਿਆ ਕਿ ਨਵੇਂ ਵਰ੍ਹੇ ਦੀ ਸ਼ੁਰੂਆਤ ਨਵੀਆਂ ਉਮੰਗਾਂ, ਇਮਾਨਦਾਰੀ, ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਕੇ ਹੋਣੀ ਚਾਹੀਦੀ ਹੈ। ਸ਼ਖਸੀਅਤਾਂ ਨੇ ਅੱਗੇ ਆਖਿਆ ਕਿ ਉਹ ਸਵੈ-ਅਨੁਸ਼ਾਸਨ, ਮਿਹਨਤ ਤੇ ਮਾਨਵੀ ਕਦਰਾਂ-ਕੀਮਤਾਂ ਨੂੰ ਅਪਣਾ ਕੇ ਸਮਾਜ ਨੂੰ ਚੰਗੀ ਸੇਧ ਦੇਣ ਵਿੱਚ ਐ ਭੂਮਿਕਾ ਨਿਭਾਉਣ।
ਕਿਸੇ ਦਾ ਦਿਲ ਨਾ ਦਿਖਾਓ ਅਤੇ ਪਰਮਾਤਮਾ ਉੱਪਰ ਭਰੋਸਾ ਰੱਖੋ- ਸ: ਪਰਮਜੀਤ ਸਿੰਘ ਖਾਲਸਾ
ਉੱਘੀ ਧਾਰਮਿਕ ਸ਼ਖਸ਼ੀਅਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ: ਪਰਮਜੀਤ ਸਿੰਘ ਖ਼ਾਲਸਾ ਦਾ ਕਹਿਣਾ ਹੈ ਕਿ ਜੀਵਨ ਵਿੱਚ ਕਿਸ ਦਾ ਦਿਲ ਨਾ ਦਿਖਾਓ ਅਤੇ ਪਰਮਾਤਮਾ ਉੱਪਰ ਸਦਾ ਭਰੋਸਾ ਰੱਖੋ ਕਿਉਂਕਿ ਪਰਮਾਤਮਾ ਤੋਂ ਵੱਡੀ ਦੁਨੀਆਂ ਵਿੱਚ ਕੋਈ ਸ਼ਕਤੀ ਨਹੀਂ ਹੈ।
ਚੰਗੇ ਕਰਮ ਹੀ ਮਨੁੱਖ ਦੀ ਅਸਲ ਪਹਿਚਾਨ ਹੈ- ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ
ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੇ ਮੈਨੇਜਰ ਭਾਈ ਸੁਰਜੀਤ ਸਿੰਘ ਠੀਕਰੀਵਾਲਾ ਨੇ ਕਿਹਾ ਕਿ ਨਵੇਂ ਸਾਲ ਅਤੇ ਪੁਰਾਣੇ ਸਾਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਅਸਲ ਵਿੱਚ ਚੰਗੇ ਕਰਮ ਹੀ ਮਨੁੱਖ ਦੀ ਅਸਲ ਪਹਿਚਾਣ ਹਨ। ਇਸ ਲਈ ਇਨਸਾਨ ਨੂੰ ਨਿਰੰਤਰ ਚੰਗੇ ਕਰਮ ਕਰਦੇ ਰਹਿਣਾ ਚਾਹੀਦਾ ਹੈ ਜਿਸ ਦਾ ਫ਼ਲ ਵਾਹਿਗੁਰੂ ਜ਼ਰੂਰ ਦਿੰਦਾ ਹੈ।
ਚੰਗੇ ਸਮਾਜ ਲਈ ਚੰਗੀ ਸੋਚ ਦਾ ਹੋਣਾ ਜ਼ਰੂਰੀ- ਸੁਸ਼ੀਲ ਗੋਇਲ
ਹੌਲੀ ਹਾਰਟ ਪਬਲਿਕ ਸਕੂਲ ਦੇ ਐਮਡੀ ਸੁਸ਼ੀਲ ਗੋਇਲ ਦਾ ਕਹਿਣਾ ਹੈ ਕਿ ਚੰਗੇ ਸਮਾਜ ਲਈ ਚੰਗੀ ਸੋਚ ਦਾ ਹੋਣਾ ਜਰੂਰੀ ਹੈ ਕਿਉਂਕਿ ਇਸ ਨਾਲ ਜਿੱਥੇ ਭਾਈਚਾਰਕ ਸਾਂਝ ਵੱਧਦੀ ਹੈ ਉਥੇ ਹੀ ਚੰਗੇ ਸਮਾਜ ਦੀ ਸਿਰਜਣਾ ਵੀ ਹੁੰਦੀ ਹੈ।
ਜਿਸ ਦੀ ਸਿਹਤ ਤੰਦਰੁਸਤ ਹੈ ਉਸ ਦਾ ਹਰ ਦਿਨ ਨਵਾਂ ਸਾਲ ਹੈ-ਡਾਕਟਰ ਦੇਵਣ ਮਿੱਤਲ
ਮਿੱਤਲ ਹਸਪਤਾਲ ਦੇ ਮੁਖੀ ਡਾਕਟਰ ਦੇਵਣ ਮਿੱਤਲ ਐਮਡੀ ਮੈਡੀਸਨ ਦਾ ਕਹਿਣਾ ਹੈ ਕਿ ਜਿਸ ਇਨਸਾਨ ਦੀ ਸਿਹਤ ਤੰਦਰੁਸਤ ਹੈ ਉਸ ਲਈ ਹਰ ਦਿਨ ਨਵਾਂ ਸਾਲ ਹੈ । ਇਸ ਲਈ ਸਾਨੂੰ ਨਵੇਂ ਸਾਲ ਦੀ ਸ਼ੁਰੂਆਤ ਭਗਵਾਨ ਅੱਗੇ ਚੰਗੀ ਸਿਹਤ ਦੀ ਕਾਮਨਾ ਨਾਲ ਪੂਜਾ ਅਰਚਨਾ ਕਰਕੇ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਦੁਨੀਆਂ ਦੇ ਹਰ ਇੱਕ ਰੰਗ ਨੂੰ ਮਾਣ ਸਕੀਏ।
ਸਮਾਜ ਸੇਵਾ ਤੋਂ ਉੱਤਮ ਹੋਰ ਕੋਈ ਸੇਵਾ ਨਹੀਂ-ਅਭਿਸ਼ੇਕ ਗੁਪਤਾ
ਟਰਾਈਡੈਂਟ ਕੰਪਨੀ ਦੇ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੇ ਬੇਟੇ ਅਭਿਸ਼ੇਕ ਗੁਪਤਾ ਦਾ ਕਹਿਣਾ ਹੈ ਕਿ ਸਮਾਜ ਸੇਵਾ ਤੋਂ ਉੱਤਮ ਸੇਵਾ ਹੋਰ ਕੋਈ ਨਹੀਂ ਹੋ ਸਕਦੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸੰਸਾਰ ਵਿੱਚ ਭਾਵੇਂ ਕਿੰਨਾ ਵੀ ਪੈਸਾ ਕਮਾ ਲਿਆ ਅੰਤ ਵਿੱਚ ਤੁਹਾਡੀ ਕੀਤੀ ਸੇਵਾ ਹੀ ਤੁਹਾਡੇ ਕੰਮ ਆਵੇਗੀ।
ਨਵੇਂ ਸਾਲ ਨੂੰ ਚੰਗਾ ਜਾਂ ਮਾੜਾ ਉਸ ਦੇ ਕਰਮ ਬਣਾਉਂਦੇ ਹਨ-ਸਮਾਜ ਸੇਵੀ ਪਿਆਰਾ ਲਾਲ ਰਾਏਸਰੀਆ
ਉੱਗੇ ਕਲੋਨੀਨਾਜਰ ਅਤੇ ਸਮਾਜ ਸੇਵੀ ਪਿਆਰਾ ਲਾਲ ਰਾਏਸਰੀਆ ਦਾ ਕਹਿਣਾ ਹੈ ਕਿ ਨਵਾਂ ਸਾਲ ਹਰ ਵਾਰ ਆਉਂਦਾ ਹੈ। ਪਰ ਨਵੇਂ ਸਾਲ ਨੂੰ ਚੰਗਾ ਜਾਂ ਮਾੜਾ ਉਹਦੇ ਕਰਮ ਬਣਾਉਂਦੇ ਹਨ। ਇਸ ਲਈ ਮਨੁੱਖ ਨੂੰ ਸਦਾ ਚੰਗੇ ਕਰਮ ਕਰਦੇ ਰਹਿਣਾ ਚਾਹੀਦਾ ਹੈ। ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ, ਕਿਉਂਕਿ ਸਭ ਅੰਦਰ ਪਰਮਾਤਮਾ ਦਾ ਵਾਸ ਹੈ।


