
ਬਰਨਾਲ਼ਾ(ਬਲਵਿੰਦਰ ਆਜ਼ਾਦ)
ਮਾਲਵੇ ਦੇ ਬਹੁਤ ਹੀ ਪ੍ਰਸਿੱਧ ਕਵੀਸ਼ਰ ਪਾਠਕ ਭਰਾ ਧਨੌਲੇ ਵਾਲੇ ਜੋ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀ। ਜਿੰਨਾ ਦੀ ਲੋਕ ਪੱਖੀ ਗਾਇਕੀ ਨੇ ਦੂਰ ਦੂਰ ਤੱਕ ਆਪਣੀ ਪਹਿਚਾਣ ਬਣਾਈ ਹੈ। ਜਿੰਨਾ ਦੀ ਸਾਫ਼ ਸੁਥਰੀ ਗਾਇਕੀ ਨੇ ਲੋਕ ਮਨਾਂ ਤੇ ਹਮੇਸ਼ਾ ਆਪਣਾ ਪ੍ਰਭਾਵ ਛੱਡਿਆ ਹੈ ।ਅੱਜ ਉਹਨਾਂ ਦੀ ਅਵਾਜ਼ ਵਿੱਚ ਪ੍ਰਸਿੱਧ ਗੀਤਕਾਰ ਤੇ ਗਾਇਕ ਕਿੱਕੀ ਵਿਰਕ ਦਾ ਲਿਖਿਆ ਗੀਤ (ਯਾਰੀਆਂ) ਰਿਲੀਜ਼ ਹੋ ਚੁੱਕਾ ਹੈ। ਜਿਸ ਨੂੰ ਪ੍ਰਸਿੱਧ ਕੰਪਨੀ ਸੀ ਕੰਪਨੀ ਕਨੇਡਾ ਨੇ ਰਿਲੀਜ਼ ਕੀਤਾ ਹੈ।। ਇਸ ਗੀਤ ਨੂੰ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ ਪ੍ਰਸਿੱਧ ਸੰਗੀਤਕਾਰ ਬਾਈ ਕੇ.ਵੀ ਸਿੰਘ ਨੇ,, ਇਕ ਲੋਕ ਤੱਥ ਗੀਤ ਹੈ ਜੋ ਸੱਚੀਆਂ ਗੱਲਾਂ ਨੂੰ ਬਿਆਨ ਕਰਦਾ ਹੈ।ਸਾਰੇ ਸਰੋਤਿਆਂ ਨੂੰ ਬੇਨਤੀ ਹੈ ਉਸ ਗੀਤ ਨੂੰ ਜ਼ਰੂਰ ਸੁਣੋ ਪਰਵਾਰਿਕ ਗੀਤ ਹੈ। ਜਿਸ ਨੂੰ ਮਾਂ,ਧੀ, ਪਿਉ ਪੁੱਤ ਇਕੱਠੇ ਬਹਿ ਕੇ ਬੇਝਿਜਕ ਸੁਣ ਸਕਦੇ ਹਨ, ਲੋੜ ਹੈ ਅਜਿਹੇ ਗੀਤਾਂ ਨੂੰ ਆਪਣੇਂ ਬੱਚਿਆਂ ਨੂੰ ਸੁਣਾਓ ਅਤੇ ਆਪ ਸੁਣੋਂ। ਇਸ ਖੁਸ਼ੀ ਦੇ ਮੌਕੇ ਤੇ ਪਾਠਕ ਭਰਾਵਾਂ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੰਨੇ ਹਾਂ ਜਿਨਾਂ ਨੇ ਪੰਜਾਬੀ ਸੱਭਿਆਚਾਰ ਦੀ ਝੋਲੀ ਵਿੱਚ ਇੱਕ ਬਹੁਤ ਹੀ ਪਿਆਰਾ ਗੀਤ ਪਾਇਆ ਹੈ ਜੋ ਲੱਚਰਤਾ ਤੋ ਕੋਹਾਂ ਦੂਰ ਹੈ ਇਸ ਗੀਤ ਵਿੱਚ ਪਾਠਕ ਭਰਾਵਾਂ ਦੀ ਜੋੜੀ ਖੂਬ ਸਜਦੀ ਹੈ। ਅਤੇ ਸਰੋਤਿਆਂ ਵੱਲੋਂ ਵੀ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵੀਡੀਓ ਡਾਇਰੈਕਟਰ ਨੇ ਵੀਡੀਓ ਬਾਕਮਾਲ ਬਣਾਈ ਹੈ। ਪਾਠਕ ਭਰਾ ਧਨੌਲੇ ਵਾਲੇ ਵਧਾਈ ਦੇ ਪਾਤਰ ਹਨ ਇਸ ਲਈ ਸਰੋਤਿਆਂ ਨੂੰ ਪੁਰਜੋਰ ਅਪੀਲ ਹੈ ਕਿਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਪੋਰਟ ਕਰੋ।