

ਜ਼ਿਲ੍ਹਾ ਪ੍ਰੀਸ਼ਦ ਚੋਣਾਂ: ਵਿਧਾਇਕ ਕਾਲਾ ਢਿੱਲੋ ਵੱਲੋਂ ਕਾਂਗਰਸੀ ਉਮੀਦਵਾਰ ਸੁਰਜੀਤ ਸਿੰਘ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ
ਸਾਰੇ ਕਾਂਗਰਸੀ ਉਮੀਦਵਾਰ ਸ਼ਾਨਦਾਰ ਜਿੱਤ ਦਰਜ ਕਰਨਗੇ – ਜਸਮੇਲ ਸਿੰਘ ਡੈਰੀਵਾਲਾ
ਬਰਨਾਲਾ, 9 ਦਸੰਬਰ (ਹਿਮਾਂਸ਼ੂ ਗੋਇਲ) – ਜ਼ਿਲ੍ਹਾ ਬਰਨਾਲਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਪਾਰਟੀ ਵੱਲੋਂ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਹਲਕਾ ਵਿਧਾਇਕ ਅਤੇ ਜ਼ਿਲਾ ਕਾਂਗਰਸ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਜੋਨ ਸੇਖਾ ਤੋਂ ਕਾਂਗਰਸੀ ਉਮੀਦਵਾਰ ਸੁਰਜੀਤ ਸਿੰਘ ਦੇ ਹੱਕ ਵਿੱਚ ਵੱਡੀਆਂ ਮੀਟਿੰਗਾਂ ਕੀਤੀਆਂ, ਜਿਨ੍ਹਾਂ ਵਿੱਚ ਔਰਤਾਂ, ਮਰਦਾਂ ਅਤੇ ਨੌਜਵਾਨਾਂ ਨੇ ਭਰਪੂਰ ਹਾਜ਼ਰੀ ਲਗਾਈ।
ਵਿਧਾਇਕ ਕਾਲਾ ਢਿੱਲੋ ਨੇ ਪਿੰਡ ਸੇਖਾ, ਜਲੂਰ, ਕਰਮਗੜ ਅਤੇ ਕੋਠੇ ਸੁਰਜੀਤਪੁਰਾ ਵਿੱਚ ਭਾਰੀ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਵੇਂ ਲੋਕਾਂ ਦਾ ਅਪਾਰ ਸਮਰਥਨ ਕਾਂਗਰਸ ਉਮੀਦਵਾਰਾਂ ਨੂੰ ਮਿਲ ਰਿਹਾ ਹੈ, ਇਸ ਤੋਂ ਇਹ ਸਾਫ਼ ਜਹਿਰ ਹੈ ਕਿ 2027 ਵਿੱਚ ਪੰਜਾਬ ‘ਚ ਕਾਂਗਰਸ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਝੂਠੇ ਸਾਬਤ ਹੋ ਰਹੇ ਹਨ ਅਤੇ ਹਰ ਵਰਗ ਦਾ ਇਨ੍ਹਾਂ ਨਾਲ ਨਿਰਾਸ਼ਾ ਵਧ ਰਹੀ ਹੈ।
ਸ੍ਰ. ਢਿੱਲੋ ਨੇ ਕਿਹਾ ਕਿ ਮਹਿਲਾਵਾਂ, ਪੜ੍ਹੇ-ਲਿਖੇ ਨੌਜਵਾਨ, ਵਪਾਰੀ, ਕਿਸਾਨ ਤੇ ਮਜ਼ਦੂਰ—ਸਾਰੇ ਹੀ ਵਰਗ ਅੱਜ ਮੌਜੂਦਾ ਸਰਕਾਰ ਤੋਂ ਨਾਰਾਜ਼ ਹਨ ਅਤੇ ਦੁਬਾਰਾ ਕਾਂਗਰਸ ਦੀ ਸਰਕਾਰ ਦੇਖਣਾ ਚਾਹੁੰਦੇ ਹਨ।
ਇਸ ਮੌਕੇ ਐ.ਸੀ.ਡਿਪਾਰਟਮੈਂਟ ਬਰਨਾਲਾ ਵਿਖੇ ਅਤੇ ਮਹਿਲਕਲਾਂ ਤੋਂ ਸੰਭਾਵੀ ਉਮੀਦਵਾਰ ਜਸਮੇਲ ਸਿੰਘ ਡੈਰੀਵਾਲਾ ਨੇ ਕਿਹਾ ਕਿ ਜਿਵੇਂ ਦਾ ਪਿਆਰ ਕਾਂਗਰਸੀ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਮਿਲ ਰਿਹਾ ਹੈ, ਉਹ ਹੋਰ ਕਿਸੇ ਪਾਰਟੀ ਨੂੰ ਪ੍ਰਾਪਤ ਨਹੀਂ ਹੋ ਰਿਹਾ। ਉਨ੍ਹਾਂ ਦਾ ਦਾਅਵਾ ਸੀ ਕਿ ਜ਼ਿਲ੍ਹੇ ਦੇ ਸਾਰੇ ਕਾਂਗਰਸੀ ਉਮੀਦਵਾਰ ਇਸ ਵਾਰੀ ਸ਼ਾਨਦਾਰ ਜਿੱਤ ਹਾਸਲ ਕਰਨਗੇ ।


