



ਬੱਚਿਆਂ ਦੀ ਸਿਹਤ ਸੁਰੱਖਿਆ ਵੱਲ ਕਦਮ — ਪ੍ਰੇਮ ਹਸਪਤਾਲ ਬਰਨਾਲਾ ਵੱਲੋਂ, ਖੁੱਡੀ ਕਲਾਂ ਸਕੂਲ ਵਿੱਚ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਆਯੋਜਿਤ
ਬਰਨਾਲਾ,10 ਨਵੰਬਰ (ਹਿਮਾਂਸ਼ੂ ਗੋਇਲ): ਪ੍ਰੇਮ ਅੱਖਾਂ ਅਤੇ ਜਨਾਨਾ ਰੋਗਾਂ ਦਾ ਹਸਪਤਾਲ ਬਰਨਾਲ਼ਾ ਵੱਲੋਂ ਸਿਵਲ ਡਿਫੈਂਸ ਬਰਨਾਲਾ ਦੀ ਟੀਮ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਵਿੱਚ ਵਿਦਿਆਰਥੀਆਂ ਲਈ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ।

ਇਸ ਮੌਕੇ ਅੱਖਾਂ ਦੇ ਮਾਹਿਰ ਡਾ. ਰੂਪੇਸ਼ ਸਿੰਗਲਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਵਿਦਿਆਰਥੀਆਂ ਦੀਆਂ ਅੱਖਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਲੋੜਵੰਦ ਬੱਚਿਆਂ ਨੂੰ ਮੁੱਫਤ ਐਨਕਾਂ ਮੁੱਹਈਆ ਕਾਰਵਾਈਆਂ ਗਈਆਂ, ਡਾ. ਸਿੰਗਲਾ ਨੇ ਵਿਦਿਆਰਥੀਆਂ ਨੂੰ ਅੱਖਾਂ ਦੀ ਸਹੀ ਸੰਭਾਲ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਅੱਖਾਂ ਨਾਲ ਸੰਬੰਧਿਤ ਰੋਗਾਂ ਤੋਂ ਬਚਾਅ ਲਈ ਪ੍ਰੇਰਿਤ ਕੀਤਾ।
ਸਿਵਲ ਡਿਫੈਂਸ ਟੀਮ ਵੱਲੋਂ ਡਾ. ਪੰਪੋਸ ਕੌਲ, ਸ੍ਰੀ ਭਰਪੂਰ ਸਿੰਘ ਅਤੇ ਮੈਡਮ ਰਣਜੀਤ ਕੌਰ ਵੱਲੋਂ ਪੂਰਾ ਸਹਿਯੋਗ ਪ੍ਰਦਾਨ ਕੀਤਾ ਗਿਆ।
ਇਸ ਮੌਕੇ ਸਕੂਲ ਇੰਚਾਰਜ ਮੈਡਮ ਅਵਿਨਾਸ਼ ਕੌਰ, ਸ੍ਰੀ ਰਜੀਵ ਕੁਮਾਰ, ਸ੍ਰੀ ਹਰਬੰਸ ਸਿੰਘ, ਸ੍ਰੀ ਰਿੰਕੂ ਗੁਪਤਾ, ਸ੍ਰੀਮਤੀ ਬਿੰਦ ਅਗਰਵਾਲ, ਸ੍ਰੀਮਤੀ ਇੰਦੂ ਰਾਣੀ, ਸ੍ਰੀਮਤੀ ਬਲਜਿੰਦਰ ਕੌਰ, ਸ੍ਰੀਮਤੀ ਪੁਸ਼ਪਿੰਦਰ ਕੌਰ ਅਤੇ ਸ੍ਰੀਮਤੀ ਮਨਇੰਦਰ ਕੌਰ ਸਮੇਤ ਸਾਰੇ ਅਧਿਆਪਕ ਮੌਜੂਦ ਸਨ।
ਸਕੂਲ ਪ੍ਰਬੰਧਕਾਂ ਨੇ ਡਾਕਟਰ ਰੂਪੇਸ਼ ਸਿੰਗਲਾ, ਪ੍ਰੇਮ ਹਸਪਤਾਲ ਦੀ ਟੀਮ ਅਤੇ ਸਿਵਲ ਡਿਫੈਂਸ ਬਰਨਾਲਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸਿਹਤ ਕੈਂਪ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ।


