



ਸਾਹਿਤਕ ਸਿਰਜਣਾ ਦਾ ਲੋਕਾਂ ਲਈ ਕਲਿਆਣਕਾਰੀ ਹੋਣਾ ਲਾਜ਼ਮੀ: ਪਵਨ ਹਰਚੰਦਪੁਰੀ
350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਸੌ ਦੇ ਕਰੀਬ ਸਾਹਿਤਕਾਰ ਹੋਏ ਸ਼ਾਮਲ
ਸੰਗਰੂਰ, 3 ਨਵੰਬਰ (ਬਲਵਿੰਦਰ ਅਜ਼ਾਦ) “ਸਾਹਿਤਕ ਸਿਰਜਣਾ ਦਾ ਕਾਰਜ ਕੇਵਲ ਮਸਲਿਆਂ ਦੀ ਪੇਸ਼ਕਾਰੀ ਕਰਨਾ ਹੀ ਨਹੀਂ ਹੁੰਦਾ ਬਲਕਿ ਲੋਕਾਂ ਲਈ ਕਲਿਆਣਕਾਰੀ ਹੋਣਾ ਵੀ ਲਾਜ਼ਮੀ ਹੈ।” ਇਹ ਸ਼ਬਦ ਲੇਖਕ ਭਵਨ ਸੰਗਰੂਰ ਵਿਖੇ ਹੋਏ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੇ ਸਾਲਾਨਾ ਸਮਾਗਮ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਸੇਖੋਂ ਦੇ ਪ੍ਰਧਾਨ ਸ੍ਰੀ ਪਵਨ ਹਰਚੰਦਪੁਰੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਕਹੇ। ਉਨ੍ਹਾਂ ਨੇ ਕਿਹਾ ਕਿ ਸਾਹਿਤ ਸਭਾਵਾਂ ਨੂੰ ਨਵੀਂ ਪੀੜ੍ਹੀ ਵਿੱਚ ਸਾਹਿਤਕ ਰੁਚੀਆਂ ਪੈਦਾ ਕਰਨ ਦੇ ਯਤਨ ਹੋਰ ਤਿੱਖੇ ਕਰਨੇ ਚਾਹੀਦੇ ਹਨ। ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅੱਜ ਵੀ ਫ਼ਾਸ਼ੀਵਾਦੀ ਤਾਕਤਾਂ ਦੇ ਖ਼ਿਲਾਫ਼ ਲੜਨ ਲਈ ਪ੍ਰੇਰਿਤ ਕਰਦੀ ਹੈ। ਪ੍ਰਿੰ. ਇਕਬਾਲ ਕੌਰ ਉਦਾਸੀ ਨੇ ਕਿਹਾ ਕਿ ਸਾਹਿਤ ਸਭਾਵਾਂ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਦੇ ਇਨਕਲਾਬੀ ਜਜ਼ਬੇ ਨੂੰ ਸੰਭਾਲ ਕੇ ਰੱਖਣਾ ਤਸੱਲੀ ਵਾਲੀ ਗੱਲ ਹੈ। ਇਸ ਮੌਕੇ ਸਭਾ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ ਡਾ. ਪ੍ਰੀਤਮ ਸੈਣੀ ਵਾਰਤਕ ਪੁਰਸਕਾਰ ਗੁਲਜ਼ਾਰ ਸਿੰਘ ਸ਼ੌਂਕੀ ਨੂੰ, ਗੁਰਮੇਲ ਮਡਾਹੜ ਗਲਪ ਪੁਰਸਕਾਰ ਸੁਖਵਿੰਦਰ ਸਿੰਘ ਬਾਲੀਆਂ ਨੂੰ, ਲੋਕ ਕਵੀ ਸੰਤ ਰਾਮ ਉਦਾਸੀ ਕਵਿਤਾ ਪੁਰਸਕਾਰ ਜੋਗਿੰਦਰ ਨੂਰਮੀਤ ਨੂੰ, ਕਵੀ ਗੁਰਬੀਰ ਸਿੰਘ ਬੀਰ ਵਿਰਾਸਤੀ ਪੁਰਸਕਾਰ ਪ੍ਰਸਿੱਧ ਕਵੀ ਲਾਭ ਸਿੰਘ ਝੱਮਟ ਨੂੰ ਅਤੇ ਮੇਘ ਗੋਇਲ ਨਵ-ਪ੍ਰਤਿਭਾ ਪੁਰਸਕਾਰ ਪਵਨ ਕੁਮਾਰ ਹੋਸ਼ੀ ਨੂੰ ਦਿੱਤਾ ਗਿਆ। ਸ੍ਰੀ ਅਮਰ ਗਰਗ ਕਲਮਦਾਨ ਦੀ ਪੁਸਤਕ ‘ਸੁਲੋਚਨਾ’ ਉੱਪਰ ਗੋਸ਼ਟੀ ਵੀ ਕਰਵਾਈ ਗਈ, ਜਿਸ ਵਿੱਚ ਪੁਸਤਕ ਸਬੰਧੀ ਪੜ੍ਹੇ ਗਏ ਆਪਣੇ ਭਾਵਪੂਰਨ ਪਰਚੇ ਵਿੱਚ ਡਾ. ਮਨੀਸ਼ਾ ਰਾਣੀ ਨੇ ਸ੍ਰੀ ਅਮਰ ਗਰਗ ਕਲਮਦਾਨ ਨੂੰ ਲੋਕ-ਮਨਾਂ ਦੀ ਸੂਖਮ ਸੂਝ-ਬੂਝ ਰੱਖਣ ਵਾਲਾ ਕਹਾਣੀਕਾਰ ਕਿਹਾ। ਪੁਸਤਕ ਸਬੰਧੀ ਖੁੱਲ੍ਹ ਕੇ ਹੋਈ ਵਿਚਾਰ-ਚਰਚਾ ਵਿੱਚ ਪ੍ਰੋ. ਪ੍ਰੇਮ ਖੋਸਲਾ ਅਤੇ ਡਾ. ਮੀਤ ਖਟੜਾ ਨੇ ਵੀ ਆਪਣੇ ਵਿਚਾਰ ਪ੍ਰਗਟਾਏ। ਸਮਾਗਮ ਵਿੱਚ ਸੁਖਵਿੰਦਰ ਸਿੰਘ ਲੋਟੇ ਵੱਲੋਂ ਸੰਪਾਦਿਤ ਸਭਾ ਦਾ ਸਾਂਝਾ ਕਾਵਿ-ਸੰਗ੍ਰਹਿ ‘ਕਲਮੀ ਹੀਰੇ’ ਵੀ ਲੋਕ ਅਰਪਣ ਕੀਤਾ, ਜਿਸ ਵਿੱਚ ਉਨ੍ਹਾਂ ਨੇ ਨਵੇਂ ਅਤੇ ਪੁਰਾਣੇ ਪੈਂਤੀ ਕਲਮਕਾਰਾਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਹਨ। ਸਮਾਗਮ ਦੇ ਆਰੰਭ ਵਿੱਚ ਡਾ. ਮਨਜਿੰਦਰ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਬੰਧੀ ਆਪਣੇ ਪ੍ਰਭਾਵਸ਼ਾਲੀ ਵਿਚਾਰਾਂ ਨਾਲ ਹਾਜ਼ਰੀ ਲਵਾਈ। ਸਰਬਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਵਿੱਚ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਉਪਰੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਸੌ ਦੇ ਕਰੀਬ ਕਵੀਆਂ ਅਤੇ ਕਵਿੱਤਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਸੁਖਵਿੰਦਰ ਸਿੰਘ ਲੋਟੇ, ਅਮਨ ਜੱਖਲਾਂ, ਕਵੀ ਲਾਭ ਸਿੰਘ ਝੱਮਟ, ਹਰਮਨਪ੍ਰੀਤ ਸਿੰਘ, ਰਮਨ ਸਿੰਗਲਾ, ਕਾਜਲ ਮਹਿਰਾ, ਬਹਾਦਰ ਸਿੰਘ ਧੌਲਾ, ਗੋਬਿੰਦ ਸਿੰਘ ਤੂਰਬਨਜਾਰਾ, ਗੁਰਮੀਤ ਸਿੰਘ ਸੋਹੀ, ਸਤੀਸ਼ ਵਿਦਰੋਹੀ, ਸ਼ਿਵ ਕੁਮਾਰ ਅੰਬਾਲਵੀ, ਕੁਲਵੰਤ ਖਨੌਰੀ, ਹਰਬੰਸ ਨਾਗਪਾਲ, ਪਵਨ ਹਰਚੰਦਪੁਰੀ, ਗੁਰੀ ਚੰਦੜ, ਪੇਂਟਰ ਸੁਖਦੇਵ ਸਿੰਘ, ਮੀਤ ਸਕਰੌਦੀ, ਸੁਰਜੀਤ ਸਿੰਘ ਮੌਜੀ, ਇਕਬਾਲ ਕੌਰ ਉਦਾਸੀ, ਹਰਜੀਤ ਕੌਰ ਵਿਰਕ, ਅਰਵਿੰਦਰ ਕੌਰ ਕਾਕੜਾ, ਗੁਲਜ਼ਾਰ ਸਿੰਘ ਸ਼ੌਂਕੀ, ਮਨੀਸ਼ਾ ਰਾਣੀ, ਹਨੀ ਸੰਗਰਾਮੀ, ਰਜਿੰਦਰ ਸਿੰਘ ਰਾਜਨ, ਪਵਨ ਕੁਮਾਰ ਹੋਸ਼ੀ, ਕਰਮ ਸਿੰਘ ਜ਼ਖ਼ਮੀ, ਧਰਮਵੀਰ ਸਿੰਘ, ਕੁਲਵਿੰਦਰ ਸਿੰਘ, ਸਤਪਾਲ ਸਿੰਘ ਲੌਂਗੋਵਾਲ, ਮੱਘਰ ਸਿੰਘ ਕੱਟੂ, ਭੋਲਾ ਸਿੰਘ ਸੰਗਰਾਮੀ, ਹਰਬੰਸ ਸਿੰਘ, ਗੁਰਸੇਵਕ ਸਿੰਘ, ਜੰਟੀ ਬੇਤਾਬ, ਗੁਣਤਾਜ ਕੌਰ, ਨਾਜਦੀਪ ਕੌਰ, ਅਮਰਜੀਤ ਸਿੰਘ ਅਮਨ, ਸੁਰਿੰਦਰ ਸ਼ਰਮਾ ਨਾਗਰਾ, ਭੁਪਿੰਦਰ ਨਾਗਪਾਲ, ਸੁਖਵਿੰਦਰ ਸਿੰਘ ਬਾਲੀਆਂ, ਡਾ. ਮਨਜਿੰਦਰ ਸਿੰਘ, ਪ੍ਰੋ. ਪ੍ਰੇਮ ਖੋਸਲਾ, ਅਮਰ ਗਰਗ ਕਲਮਦਾਨ, ਪ੍ਰੇਮ ਕੁਮਾਰ, ਕਾਮਰੇਡ ਤਰਸੇਮ ਧੂਰੀ, ਜਗਜੀਤ ਸਿੰਘ ਲੱਡਾ, ਰੇਣੂ ਬਾਲਾ, ਜੋਗਿੰਦਰ ਨੂਰਮੀਤ, ਪ੍ਰੀਤ ਗੋਰਖਾ, ਸਰਬਜੀਤ ਸੰਗਰੂਰਵੀ, ਸੁਖਨਦੀਪ ਕੌਰ, ਮੱਖਣ ਸੇਖੂਵਾਸ, ਸੁਖਮਨਪ੍ਰੀਤ, ਅੰਮ੍ਰਿਤ ਕੌਰ, ਵੀਰਪਾਲ ਕੌਰ, ਹਰਨੀਤ ਕੌਰ, ਗੁਰਮੁਖ ਸਿੰਘ ਦਿਲਬਰ, ਸੁਖਦੇਵ ਸ਼ਰਮਾ ਧੂਰੀ, ਓਕੇਸ਼ ਸ਼ਰਮਾ, ਰਾਜਿੰਦਰਪਾਲ ਧੂਰੀ, ਜੱਗੀ ਮਾਨ, ਭਾਰਤ ਭੂਸ਼ਣ ਧੂਰੀ, ਕੁਲਵਿੰਦਰ ਸਿੰਘ, ਡਾ. ਮੀਤ ਖਟੜਾ, ਪਰਮਿੰਦਰ ਸਿੰਘ, ਸੱਤਦੇਵ ਸ਼ਰਮਾ, ਬਾਲ ਕ੍ਰਿਸ਼ਨ, ਜਤਿੰਦਰਪਾਲ ਸਿੰਘ, ਹਰਪਾਲ ਕੌਰ, ਗੁਰਪ੍ਰੀਤ ਕੌਰ, ਅਭਿਜੋਤ, ਬੱਲੀ ਬਲਜਿੰਦਰ ਈਲਵਾਲ, ਅਰਸ਼ਦੀਪ ਕੌਰ, ਬੰਟੀ ਸਿੰਘ ਅਲੀਸ਼ੇਰ, ਸੰਤ ਸਿੰਘ ਬੀਹਲਾ, ਸੁਖਵਿੰਦਰ ਸਿੰਘ ਸੁੱਖੀ ਮੂਲੋਵਾਲ, ਮਨਵੀਰ ਸਿੰਘ ਘਨੌਰੀ ਕਲਾਂ, ਬਲਵੰਤ ਕੌਰ ਘਨੌਰੀ ਕਲਾਂ, ਰਾਜਦੀਪ ਸਿੰਘ, ਜੰਗੀਰ ਸਿੰਘ ਰਤਨ, ਕੁਲਵਿੰਦਰ ਸਿੰਘ ਗਿੱਲ, ਗੁਰਨਾਮ ਸਿੰਘ ਕਾਨੂੰਨਗੋ, ਸੁਖਮਨਦੀਪ ਕੌਰ, ਇੰਦਰਪ੍ਰੀਤ ਕੌਰ, ਏਕਮਦੀਪ ਸਿੰਘ, ਰਾਜ ਰਾਣੀ, ਖੁਸ਼ਪ੍ਰੀਤ ਕੌਰ ਆਦਿ ਸ਼ਾਮਲ ਹਨ। ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਕਾਰਵਾਈ ਰਜਿੰਦਰ ਸਿੰਘ ਰਾਜਨ ਵੱਲੋਂ ਬਾਖ਼ੂਬੀ ਨਿਭਾਈ ਗਈ।


