

ਗਰਗ ਡਿਜੀਟਲ ਸਿਸਟਮ ਧੂਰੀ ਵੱਲੋਂ ਅੱਜ ਲਕੀ ਡਰਾਅ — 101 ਇਨਾਮਾਂ ਨਾਲ ਮਹਕਾਉਣਗੇ ਗ੍ਰਾਹਕਾਂ ਦੇ ਘਰ
ਧੂਰੀ, 1 ਨਵੰਬਰ (ਹਿਮਾਂਸ਼ੂ ਗੋਇਲ):- ਸੰਗਰੂਰ ਜ਼ਿਲ੍ਹੇ ਦੇ ਧੂਰੀ ਸ਼ਹਿਰ ਦੇ ਪ੍ਰਸਿੱਧ ਇਲੈਕਟ੍ਰਾਨਿਕ ਸ਼ੋ ਰੂਮ ਗਰਗ ਡਿਜੀਟਲ ਸਿਸਟਮ ਵੱਲੋਂ ਆਪਣੇ ਗ੍ਰਾਹਕਾਂ ਲਈ ਅੱਜ ਵੱਡੇ ਪੱਧਰ ‘ਤੇ ਲਕੀ ਡਰਾਅ (ਸੇਲ ਪ੍ਰਮੋਸ਼ਨ ਸਕੀਮ) ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ 101 ਖੁਸ਼ਕਿਸਮਤ ਲੱਕੀ ਗ੍ਰਾਹਕਾਂ ਨੂੰ ਕੀਮਤੀ ਇਨਾਮ ਦਿੱਤੇ ਜਾਣਗੇ। ਗਰਗ ਡਿਜੀਟਲ ਸਿਸਟਮ ਦੇ ਚੇਅਰਮੈਨ ਪਵਨ ਗਰਗ ਅਤੇ ਡਾਇਰੈਕਟਰ ਤੁਸ਼ਾਰ ਗਰਗ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗਰਗ ਡਿਜੀਟਲ ਸਿਸਟਮ ਹਮੇਸ਼ਾਂ ਗ੍ਰਾਹਕ ਸੰਤੁਸ਼ਟੀ ਨੂੰ ਪਹਿਲ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲਕੀ ਡਰਾਅ ਉਨ੍ਹਾਂ ਗ੍ਰਾਹਕਾਂ ਲਈ ਖਾਸ ਤੌਰ ‘ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੇ ਵਿਸ਼ਵਾਸ ਨਾਲ ਇੱਥੋਂ ਖਰੀਦਦਾਰੀ ਕੀਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਸ਼ੋਰੂਮ ‘ਚ ਵਾਜਿਬ ਅਤੇ ਸਹੀ ਰੇਟਾਂ ‘ਤੇ ਉੱਚ-ਗੁਣਵੱਤਾ ਵਾਲੇ ਇਲੈਕਟ੍ਰਾਨਿਕ ਉਤਪਾਦ ਉਪਲਬਧ ਹਨ — ਜਿਵੇਂ LED ਟੀ.ਵੀ., ਫਰਿੱਜ, ਵਾਸ਼ਿੰਗ ਮਸ਼ੀਨ, ਏ.ਸੀ., ਮੋਬਾਈਲ ਫੋਨ ਆਦਿ।
ਉਹਨਾਂ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਡਰਾਅ ਦਾ ਮਕਸਦ ਗ੍ਰਾਹਕਾਂ ਨਾਲ ਰਿਸ਼ਤੇ ਨੂੰ ਹੋਰ ਮਜਬੂਤ ਕਰਨਾ ਹੈ, ਤਾਂ ਜੋ ਉਹ ਭਰੋਸੇ ਨਾਲ ਆਪਣੀ ਖਰੀਦਦਾਰੀ ਦਾ ਆਨੰਦ ਲੈ ਸਕਣ। ਸਮਾਗਮ ਦੌਰਾਨ ਗ੍ਰਾਹਕਾਂ ਲਈ ਮਨੋਰੰਜਨ ਪ੍ਰੋਗਰਾਮ ਤੇ ਚਾਹ-ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ।


