ਆਰਟੀਕਲ
ਅਜਿਹੇ ਮੌਸਮਾਂ ‘ਚ ਹਮੇਸ਼ਾ ਯਾਦ ਰੱਖਣਾ….. ਦੁਪਿਹਰਖਿੜੀ ਦੇ ਫ਼ੁੱਲਾਂ ਨੂੰ………
ਤਿੱਖੜ ਦੁਪਿਹਰ ਜਦ ਅਤਿ ਦੀ ਧੁੱਪ ਪੈਂਦੀ ਹੈ ਤਾਂ ਦੁਪਿਹਰਖਿੜੀ ਦੇ ਸੂਹੇ ਫ਼ੁੱਲ ਜਿੱਦਾਂ ਸੂਰਜ ਨਾਲ ਮਸ਼ਕਰੀਆਂ ਕਰਦੇ ਨਜ਼ਰ ਆਉਂਦੇ ਨੇ। ਆਪਣੇ ਭਰ ਜੋਬਨ ਤੇ ਖਿੜੇ ਹੋਏ ਇਹ ਫ਼ੁੱਲ ਜਿੱਥੇ ਕੁਦਰਤੀ ਨਜ਼ਾਰਾ ਪੇਸ਼ ਕਰਦੇ ਨੇ ਓਥੇ ਮਨੁੱਖੀ ਭਾਵਾਂ ਦਾ ਪ੍ਗਟਾਵਾ ਵੀ ਕਰਦੇ ਨੇ।
ਜਦ ਹਾਲਾਤ ਅਤਿ ਕਰ ਦਿੰਦੇ ਨੇ ਤਾਂ ਅਸੀਂ ਅਕਸਰ ਮਾਯੂਸ ਹੋ ਜਾਂਦੇ ਹਾਂ। ਸਾਨੂੰ ਲੱਗਦਾ ਜਿਵੇਂ ਬਹਾਰ ਦੀਆਂ ਰੁੱਤਾਂ ਲੰਘ ਗਈਆਂ, ਹੁਣ ਬਸ ਵਕਤ ਕਟੀ ਰਹਿ ਗਈ। ਪਰ ਏਦਾਂ ਨਹੀਂ….. ਹਰ ਰੁੱਤ ਦਾ ਆਪਣਾ ਮਜ਼ਾ… ਸਿਰਫ਼ ਨਜ਼ਰੀਏ ਦੀ ਗੱਲ ਹੈ।
ਦੁਪਿਹਰਖਿੜੀ ਦੇ ਫ਼ੁੱਲ ਸਾਡੇ ਮਨ ਦੀ ਤਰਜਮਾਨੀ ਕਰਦੇ ਹਨ। ਨਿੱਕੇ ਨਿੱਕੇ… ਧਰਤੀ ਨਾਲ ਲੱਗੇ ਜਿੱਦਾਂ ਕਹਿ ਰਹੇ ਹੋਣ… ਜਦ ਲੱਗੇ ਕਿ ਸਭ ਕੁਝ ਬਸੋਂ ਬਾਹਰ ਹੈ…. ਹਰ ਸ਼ੈਅ ਮੁਰਝਾਉਣ ਲੱਗੇ…. ਓਦੋਂ ਹੀ ਤੁਹਾਡੇ ਜਿਗਰੇ ਦਾ ਪਤਾ ਲੱਗਦਾ…. ਕਿ ਤੁਸੀਂ ਖਿੜੋਗੇ ਜਾ ਝੜੋਗੇ।
ਅਜਿਹੇ ਮੌਸਮਾਂ ‘ਚ ਹਮੇਸ਼ਾ ਯਾਦ ਰੱਖਣਾ….. ਦੁਪਿਹਰਖਿੜੀ ਦੇ ਫ਼ੁੱਲਾਂ ਨੂੰ।
ਡਾ. ਰਾਜਿੰਦਰ ਸਿੰਘ ਬਾਜਵਾ
ਦੁਪਿਹਰ ਜਦ ਅਤਿ ਦੀ ਧੁੱਪ ਪੈਂਦੀ ਹੈ ਤਾਂ ਦੁਪਿਹਰਖਿੜੀ ਦੇ ਸੂਹੇ ਫ਼ੁੱਲ ਜਿੱਦਾਂ ਸੂਰਜ ਨਾਲ ਮਸ਼ਕਰੀਆਂ ਕਰਦੇ ਨਜ਼ਰ ਆਉਂਦੇ ਨੇ। ਆਪਣੇ ਭਰ ਜੋਬਨ ਤੇ ਖਿੜੇ ਹੋਏ ਇਹ ਫ਼ੁੱਲ ਜਿੱਥੇ ਕੁਦਰਤੀ ਨਜ਼ਾਰਾ ਪੇਸ਼ ਕਰਦੇ ਨੇ ਓਥੇ ਮਨੁੱਖੀ ਭਾਵਾਂ ਦਾ ਪ੍ਗਟਾਵਾ ਵੀ ਕਰਦੇ ਨੇ।