

ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਨੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਬਰਨਾਲਾ ਤਹਿਤ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ
ਸ਼ਾਟ ਪੁੱਟ,ਰੱਸਾ ਕੱਸੀ ਤੇ ਬੈਡਮਿੰਟਨ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਭਾਗ
ਬਰਨਾਲਾ 27 ਅਕਤੂਬਰ (ਬਲਵਿੰਦਰ ਅਜ਼ਾਦ):- ਜ਼ਿਲ੍ਹਾ ਬਰਨਾਲਾ ਦੀ ਨਾਮਵਰ ਵਿੱਦਿਅਕ ਸੰਸਥਾ ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਵਿਖੇ ਬਲਾਕ ਪੱਧਰੀ ਖੇਡ ਸਮਾਗਮ ਮਾਈ ਭਾਰਤ ਕੇਂਦਰ ਬਰਨਾਲਾ (ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ) ਗੁਰਦੇਵ ਅਕੈਡਮੀ ਧਨੌਲਾ ਦੇ ਸਹਿਯੋਗ ਨਾਲ ਲੜਕੀਆਂ ਦੇ ਸ਼ਾਟ-ਪੁੱਟ,ਰੱਸਾ ਕਸੀ ਅਤੇ ਬਡਮਿੰਟਨ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਸਕੂਲ ਦੀਆਂ 9ਵੀਂ ਤੋਂ 12ਵੀਂ ਤੱਕ ਦੀਆਂ ਲੜਕੀਆਂ ਨੇ ਬੜੇ ਹੀ ਉਤਸਾਹ ਭਾਗ ਲਿਆ।ਇਸ ਸਮਾਗਮ ਵਿੱਚ ਮੈਡਮ ਆਭਾ ਸੋਨੀ ਜਿਲਾ ਯੂਥ ਅਫ਼ਸਰ ਮੇਰਾ ਯੁਵਾ ਭਾਰਤ ਬਰਨਾਲਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ।
ਉਨਾ ਨਾਲ ਕੋਚ ਕਿਰਪਾਲ ਸਿੰਘ, ਸੁਨੀਲ ਕੁਮਾਰ ਫੁੱਟਬਾਲ ਕੋਚ ਗੁਰਦੇਵ ਅਕੈਡਮੀ ਧਨੌਲਾ ਨੇ ਵੀ ਵਿਸ਼ੇਸ਼ ਸਿਰਕਤ ਕੀਤੀ।ਸ਼ਾਟਪੁੱਟ ਮੁਕਾਬਲੇ ਵਿੱਚ ਪਰਨੀਤ ਕੌਰ ਨੇ ਪਹਿਲਾ,ਗੁਰਲੀਨ ਕੌਰ ਨੇ ਦੂਜਾ ਅਤੇ ਸਮਨਦੀਪ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਬਡਮਿੰਟਨ ਮੁਕਬਲਿਆਂ ਵਿੱਚ ਹਰਸੀਰਤ ਕੌਰ ਨੇ ਪਹਿਲਾ,ਹਰਮਨਪ੍ਰੀਤ ਕੌਰ ਨੇ ਦੂਜਾ ਅਤੇ ਲੀਜਾ ਸ਼ਰਮਾਂ ਨੇ ਤੀਜਾ ਸਥਾਨ ਹਾਸਲ ਕੀਤਾ।
ਰੱਸਾਕਸ਼ੀ ਦੇ ਹੋਏ ਮੁਕਾਬਲਿਆਂ ਵਿੱਚ ਭਗਤ ਸਿੰਘ ਹਾਊਸ ਨੇ ਪਹਿਲਾ,ਸ਼ਿਵਾਜੀ ਹਾਊਸ ਨੇ ਦੂਸਰਾ ਤੇ ਅਸ਼ੋਕਾ ਹਾਊਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੈਡਮ ਆਭਾ ਸੋਨੀ,ਪਿੰਸੀਪਲ ਅਤੇ ਬਾਕੀ ਸਟਾਫ ਵੱਲੋ ਜੇਤੂ ਬੱਚਿਆਂ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸ੍ਰ ਅਮਰਜੀਤ ਸਿੰਘ ਚੀਮਾਂ, ਮੈਨੇਜਰ ਸੁਖਦੀਪ ਸਿੰਘ ਚੀਮਾਂ ਨੇ ਸਕੂਲ ਦੇ ਖੇਡ ਅਧਿਆਪਕਾਂ ਗੁਰਵੀਰ ਸਿੰਘ ਡੀ ਪੀ ਅਤੇ ਕਰਨਦੀਪ ਡੀ ਪੀ ਦੀ ਇਨਾ ਮੁਕਾਬਲਿਆਂ ਵਿੱਚ ਬੱਚਿਆਂ ਦੀ ਵਧੀਆ ਤਿਆਰੀ ਕਰਵਾਉਣ ਲਈ ਪ੍ਰਸ਼ੰਸਾ ਕੀਤੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਸਕੂਲ ਦੇ ਪ੍ਰਿੰਸੀਪਲ ਮੈਡਮ ਸਿਮਰਨ ਕੌਰ ਨੇ ਕਿਹਾ ਕਿ ਖੇਡਾਂ ਵਿਦਿਆਥੀਆਂ ਵਿੱਚ ਅਨੁਸ਼ਾਸਨ,ਸਹਿਣਸੀਲਤਾ ਅਤੇ ਚੰਗੀ ਅਗਵਾਈ ਵਾਲੇ ਗੁਣ ਪੈਦਾ ਕਰਦੀਆਂ ਹਨ।ਅੰਤ ਵਿੱਚ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।


