
ਡਾ. ਰੂਪੇਸ਼ ਸਿੰਗਲਾ ਨੇ ਕੈਂਪ ‘ਚ ਲਗਭਗ 200 ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ
ਬਰਨਾਲਾ (ਹਿਮਾਂਸ਼ੂ ਗੋਇਲ) –
ਜ਼ਿਲ੍ਹੇ ਭਰ ਵਿੱਚ ਆਪਣੇ ਸਮਾਜ ਸੇਵੀ ਯੋਗਦਾਨ ਲਈ ਹਮੇਸ਼ਾਂ ਤਤਪਰ ਪ੍ਰੇਮ ਅੱਖਾਂ ਦਾ ਅਤੇ ਜਨਾਨਾ ਰੋਗਾਂ ਦਾ ਹਸਪਤਾਲ ਬਰਨਾਲਾ ਵੱਲੋਂ ਡਾ. ਰੂਪੇਸ਼ ਸਿੰਗਲਾ (ਅੱਖਾਂ ਦੇ ਮਾਹਿਰ) ਅਤੇ ਉਨ੍ਹਾਂ ਦੀ ਟੀਮ ਵੱਲੋਂ ਲਾਲ ਬਹਾਦੁਰ ਸ਼ਾਸਤਰੀ ਆਰਿਆ ਮਹਿਲ਼ਾ ਕਾਲਜ, ਬਰਨਾਲਾ ਵਿੱਚ ਐਨਐਸਐਸ ਇਕਾਈ ਦੇ ਵਿਦਿਆਰਥੀਆਂ ਲਈ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਸੁਸ਼ੀਲ ਬਾਲਾ, ਮੈਡਮ ਅਰਚਨਾ, ਮੈਡਮ ਆਰਤੀ ਅਗਰਵਾਲ, ਮੈਡਮ ਨੀਰੂ ਜੇਠੀ ਅਤੇ ਸ਼੍ਰੀ ਵਿਸ਼ਾਲ ਗੋਇਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਡਾ. ਰੂਪੇਸ਼ ਸਿੰਗਲਾ ਨੇ ਕੈਂਪ ਵਿੱਚ ਲਗਭਗ 200 ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਅੱਖਾਂ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਮੇਂ-ਸਮੇਂ ‘ਤੇ ਅੱਖਾਂ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਮੇਂ ਰਹਿੰਦੇ ਪਤਾ ਲਗਾਇਆ ਜਾ ਸਕੇ।
ਕਾਲਜ ਪ੍ਰਬੰਧਨ ਅਤੇ ਹਾਜ਼ਰ ਸਟਾਫ ਨੇ ਹਸਪਤਾਲ ਟੀਮ ਦਾ ਧੰਨਵਾਦ ਕੀਤਾ ਅਤੇ ਅਜਿਹੇ ਯਤਨਾਂ ਨੂੰ ਵਿਦਿਆਰਥੀਆਂ ਦੀ ਸਿਹਤ ਲਈ ਬਹੁਤ ਹੀ ਲਾਭਦਾਇਕ ਦੱਸਿਆ।
ਇਸ ਮੌਕੇ ਹਸਪਤਾਲ ਦੇ ਕਰਮਚਾਰੀ ਜਗਤਾਰ ਸਿੰਘ, ਕੇਵਲਜੀਤ ਸਿੰਘ, ਸੁਰਜੀਤ ਸਿੰਘ, ਗਗਨਦੀਪ ਸਿੰਘ, ਇੰਦਰਜੀਤ ਸਿੰਘ ਅਤੇ ਸੁਖਪ੍ਰੀਤ ਕੌਰ ਵੀ ਹਾਜ਼ਰ ਸਨ।