
ਬਰਨਾਲਾ, 4 ਸਤੰਬਰ:(ਹਿਮਾਂਸ਼ੂ ਗੋਇਲ):-ਜ਼ਿਲ੍ਹੇ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਭਾਰੀ ਬਾਰਿਸ਼ ਨੇ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਕਰ ਦਿੱਤੀ ਹੈ। ਤਾਜ਼ਾ ਘਟਨਾ ਵਿੱਚ ਬਰਨਾਲਾ ਦੇ ਧਨੌਲਾ ਰੋਡ ਸਥਿਤ ਦਸ਼ਮੇਸ਼ ਨਗਰ ‘ਚ ਇੱਕ ਮਕਾਨ ਦੀ ਛੱਤ ਡਿੱਗ ਗਈ।
ਇਹ ਘਰ ਅਮਰਜੀਤ ਸਿੰਘ ਪੁੱਤਰ ਨਿਰੰਜਨ ਸਿੰਘ ਦਾ ਹੈ, ਜਿਸ ਨੇ ਦੱਸਿਆ ਕਿ ਬੀਤੀ ਰਾਤ ਭਾਰੀ ਬਰਸਾਤ ਕਾਰਨ ਉਸ ਦੇ ਘਰ ਦੀ ਛੱਤ ਅਚਾਨਕ ਡਿੱਗ ਗਈ। ਇਸ ਹਾਦਸੇ ‘ਚ ਘਰ ਵਿੱਚ ਪਿਆ ਸਾਰਾ ਘਰੇਲੂ ਸਮਾਨ — ਟੀਵੀ, ਕੰਪਿਊਟਰ, ਅਤੇ ਹੋਰ ਬਹੁਮੂਲ ਚੀਜ਼ਾਂ — ਨੁਕਸਾਨਿਆ ਹੋ ਗਈਆਂ।
ਅਮਰਜੀਤ ਸਿੰਘ ਨੇ ਮੀਡੀਆ ਰਾਹੀਂ ਆਪਣਾ ਦਰਦ ਸਾਂਝਾ ਕਰਦਿਆਂ ਦੱਸਿਆ ਕਿ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧਤ ਹੈ ਅਤੇ ਬਹੁਤ ਮੁਸ਼ਕਿਲ ਨਾਲ ਇਹ ਘਰ ਬਣਾਇਆ ਸੀ। ਹੁਣ ਕੁਦਰਤੀ ਆਪਦਾ ਨੇ ਉਸ ਦੀ ਸਾਰੀ ਮੇਹਨਤ ਨੂੰ ਨਸ਼ਟ ਕਰ ਦਿੱਤਾ ਹੈ।
ਉਹਨੇ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਘਰ ਮੁੜ ਬਣਵਾ ਸਕੇ ਅਤੇ ਪਰਿਵਾਰ ਸਮੇਤ ਸੁਰੱਖਿਅਤ ਜੀਵਨ ਜੀ ਸਕੇ।