
ਬਰਨਾਲਾ, 17 ਅਗਸਤ (ਬਲਵਿੰਦਰ ਅਜ਼ਾਦ)
ਭਾਰਤ ਅਤੇ ਵਿਦੇਸ਼ਾਂ ਚ ਬੈਠੇ ਸਨਾਤਨ ਧਰਮ ਦੇ ਪੈਰੋਕਾਰਾਂ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਜਗ੍ਹਾ ਜਗ੍ਹਾ ਮਨਾਇਆ ਗਿਆ। ਕਈ ਦਿਨਾਂ ਤੋਂ ਮੰਦਰਾਂ ਚ ਰੌਣਕਾਂ ਲੱਗੀਆਂ ਰਹੀਆਂ । ਹਰ ਸਾਲ ਦੀ ਤਰ੍ਹਾਂ ਸ਼੍ਰੀ ਕ੍ਰਿਸ਼ਨ ਪੰਚਾਇਤੀ ਮੰਦਰ ਬਰਨਾਲਾ ਵਿਖੇ ਚੇਅਰਮੈਨ ਕੁਲਵੰਤ ਰਾਏ ਪੈਟਰੋਲ ਪੰਪ (ਹੰਡਿਆਇਆ ਵਾਲੇ) ਵਾਲਿਆਂ ਦੀ ਅਗਵਾਈ ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਉਤਸਵ ਖੁਸ਼ੀਆਂ ਅਤੇ ਚਾਵਾਂ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਦੀ ਸਜਾਵਟ ਖਿੱਚ ਦਾ ਆਕਰਸ਼ਣ ਬਣੀ ਰਹੀ। ਸ਼੍ਰੀ ਬਾਂਕੇ ਬਿਹਾਰੀ ਜੀ ਦੇ ਦਰਸ਼ਨਾਂ ਲਈ ਭਗਤ ਜਨ ਪਰਿਵਾਰਾਂ ਸਮੇਤ ਮੰਦਰ ਚ ਲਾਈਨਾਂ ਚ ਲੱਗੇ ਹੋਏ ਸਨ ਅਤੇ ਮੰਦਰ ਚ ਭਗਤਾਂ ਦਾ ਤਾਂਤਾ ਲੱਗਿਆ ਹੋਇਆ ਸੀ। ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣ ਵੀ ਮੌਕੇ ਤੇ ਹਾਜ਼ਰ ਸਨ। ਸ਼੍ਰੀ ਬਾਂਕੇ ਬਿਹਾਰੀ ਸੰਕੀਰਤਨ ਮੰਡਲ ਵੱਲੋਂ ਨਾਮ ਸੰਕੀਰਤਨ ਕੀਤਾ ਗਿਆ। ਰਾਤ ਠੀਕ 12 ਵਜੇ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਮੌਕੇ ਦੀ ਝਾਂਕੀ ਨੇ ਸਭਨਾਂ ਦਾ ਮਨ ਮੋਹ ਲਿਆ। ਸਾਰਿਆਂ ਨੂੰ ਮੱਖਣ ਮਿਸ਼ਰੀ ਦਾ ਪ੍ਰਸ਼ਾਦ ਵਿਤਰਣ ਕੀਤਾ ਗਿਆ। ਅਗਲੇ ਦਿਨ ਐਤਵਾਰ ਨੂੰ ਸਵੇਰੇ 5:15 ਵਜੇ ਨੰਦ ਉਤਸਵ ਆਯੋਜਿਤ ਕੀਤਾ ਗਿਆ। ਸਾਰੇ ਭਗਤਾਂ ਨੂੰ ਪੂੜਿਆਂ ਦਾ ਪ੍ਰਸ਼ਾਦ ਵੰਡਿਆ ਗਿਆ। ਭਾਰਤੀ ਮਹਾਂਵੀਰ ਦਲ ਦੇ ਸਮੂਹ ਮੈਂਬਰ ਬਹੁਤ ਹੀ ਸਲੀਕੇ ਅਤੇ ਨਿਮਰਤਾ ਨਾਲ ਸਭਨਾਂ ਨੂੰ ਜੀ ਆਇਆਂ ਆਖਦਿਆਂ ਸਤਿਕਾਰ ਕਰ ਰਹੇ ਸਨ। ਇਸ ਦੌਰਾਨ ਕੁਲਵੰਤ ਰਾਏ ਪੈਟਰੌਲ ਪੰਪ ਵਾਲੇ, ਰਾਜੀਵ ਮਿੱਤਲ, ਰਾਜ ਕੁਮਾਰ ਰਾਜੀ, ਸੁਰਿੰਦਰ ਮੋਹਨ, ਐਡਵੋਕੇਟ ਬਾਲ ਮੁਕੰਦ, ਸੁਖਵਿੰਦਰ ਸਿੰਘ ਭੰਡਾਰੀ, ਮਹਿੰਦਰਪਾਲ ਗਰਗ, ਰਾਜੇਸ਼ ਭੁਟਾਨੀ, ਮੋਨਿਕਾ ਗਰਗ, ਰਾਕੇਸ਼ ਕੁਮਾਰ, ਸੁਭਾਸ਼ ਬਾਲਾ ਜੀ ਵਾਲੇ, ਜਨਕ ਰਾਜ ਗੋਇਲ ਅਤੇ ਭਾਰਤੀ ਮਹਾਂਵੀਰ ਦਲ ਦੇ ਸਮੂਹ ਮੈਂਬਰ ਹਾਜ਼ਰ ਸਨ।