
ਧਨੌਲਾ/ਬਰਨਾਲ਼ਾ(ਹਿਮਾਂਸ਼ੂ ਗੋਇਲ)
ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਜੋਨ ਪੱਧਰੀ ਸਕੂਲ ਖੇਡ ਮੁਕਾਬਲਿਆਂ ਵਿੱਚ ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਬਰਨਾਲਾ ਦੀ ਖੋ-ਖੋ ਟੀਮ ਅੰਡਰ-14 ਲੜਕੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਧਨੌਲਾ ਵਿਖੇ ਹੋਏ ਜੋਨ ਪੱਧਰੀ ਟੂਰਨਾਂਮੈਂਟ ਵਿੱਚ ਸਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੋਨ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸੇ ਤਰਾਂ ਅੰਡਰ-17 ਲੜਕੀਆਂ ਨੇ ਵੀ ਜੋਨ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ।ਖੋ-ਖੋ ਅੰਡਰ 19 ਲੜਕੀਆਂ ਨੇ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਅੰਡਰ 14-ਲੜਕਿਆਂ ਨੇ ਵੀ ਖੋ–ਖੋ ਜੋਨ ਮੁਕਾਬਲਿਆਂ ਵਿੱਚੋ ਦੂਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰਾਂ ਅੰਡਰ 17-ਲੜਕਿਆਂ ਨੇ ਸਤਰੰਜ ਜੋਨ ਮੁਕਾਬਲਿਆਂ ਵਿੱਚੋ ਦੂਜਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ ਸੰਸਥਾ ਦੇ ਚੇਅਰਮੈਨ ਸ੍ਰ ਅਮਰਜੀਤ ਸਿੰਘ ਚੀਮਾਂ,ਮੈਨੇਜਰ ਸੁਖਦੀਪ ਸਿੰਘ ਚੀਮਾਂ ਨੇ ਬੱਚਿਆਂ ਅਤੇ ਸਕੂਲ ਦੇ ਖੇਡ ਅਧਿਆਪਕਾਂ ਗੁਰਵੀਰ ਸਿੰਘ ਡੀ ਪੀ ਅਤੇ ਕਰਨਦੀਪ ਡੀ ਪੀ ਦੀ ਇਸ ਪ੍ਰਾਪਤੀ ਤੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਅੱਗੋਂ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ।ਸਕੂਲ ਦੇ ਪਿੰਸੀਪਲ ਮੈਡਮ ਸਿਮਰਨ ਕੋਰ ਨੇ ਖੋ-ਖੋ ਦੀ ਸਾਰੀ ਟੀਮ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਜਿੱਤ ਸਕੂਲ ਦੇ ਫਿਜੀਕਲ ਅਧਿਆਪਕਾਂ ਗੁਰਵੀਰ ਸਿੰਘ ਅਤੇ ਕਰਨਦੀਪ ਦੇ ਉਪਰਾਲੇ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਸਦਕਾ ਹੀ ਸੰਭਵ ਹੋਈ ਹੈ।ਪ੍ਰਿੰਸੀਪਲ ਮੈਡਮ ਸਿਮਰਨ ਕੋਰ ਨੇ ਕਿਹਾ ਕਿ ਖੇਡਾਂ ਵਿਦਿਆਥੀਆਂ ਵਿੱਚ ਅਨੁਸ਼ਾਸਨ, ਸਹਿਣਸੀਲਤਾ ਅਤੇ ਚੰਗੀ ਅਗਵਾਈ ਵਾਲੇ ਗੁਣ ਪੈਦਾ ਕਰਦੀਆਂ ਹਨ।ਸਕੂਲੀ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਕਰਵਾਉਣੇ ਸਿਖਿਆ ਵਿਭਾਗ ਦਾ ਇੱਕ ਵਧੀਆ ਉਪਰਾਲਾ ਹੈ।ਉਨਾਂ ਆਸ ਕੀਤੀ ਕਿ ਅੱਗੋਂ ਵੀ ਬੱਚੇ ਇਸੇ ਤਰਾਂ੍ਹ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰਦੇ ਰਹਿਣਗੇ।