
ਰਜਿੰਦਰ ਕੁਮਾਰ ਗਰਗ ਨੂੰ ਮੁੜ ਸ਼੍ਰੀ ਆਦਿ ਸ਼ਕਤੀ ਰਾਮਲੀਲ੍ਹਾ ਕਲੱਬ ਦੀ ਵਾਗਡੋਰ ਸੌਪੀ
ਦਿੱਤੀ ਜ਼ਿੰਮੇਵਾਰੀ ਤਨਦੇਹੀ ਨਾਲ਼ ਕਰਾਂਗਾ ਪੂਰੀ: ਪ੍ਰਧਾਨ ਰਜਿੰਦਰ ਕੁਮਾਰ ਗਰਗ
ਧਨੌਲਾ: ਸਥਾਨਕ ਸ਼੍ਰੀ ਆਦਿ ਸ਼ਕਤੀ ਰਾਮਲੀਲ੍ਹਾ ਕਲੱਬ ਦੇ ਪ੍ਰਧਾਨ ਦੀ ਵਾਗਡੋਰ ਮੰਡੀ ਦੇ ਹੀ ਵਸਨੀਕ ਸਮਾਜ ਸੇਵੀ, ਨੇਕ ਦਿਲ, ਮਿਹਨਤੀ ਇਨਸਾਨ ਸ਼੍ਰੀ ਰਜਿੰਦਰ ਕੁਮਾਰ ਗਰਗ ਨੂੰ ਸੌਂਪੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਅਹੁਦੇਦਾਰਾਂ ਅਤੇ ਸੇਵਾਦਾਰਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਧਾਨ ਜਤਿੰਦਰ ਕੁਮਾਰ ਸੋਨੂੰ ਦੇ ਪਿਛਲੇ ਦਿਨੀਂ ਅਸਤੀਫ਼ਾ ਦੇਣ ਤੋਂ ਬਾਅਦ ਇਸ ਅਹਿਮ ਅਹਿਮ ਅਹੁਦੇ ਦੀ ਜ਼ਿੰਮੇਵਾਰੀ ਲਈ ਮੰਡੀ ਦੇ ਮੋਹਤਵਾਰਾਂ ਦੀ ਹਾਜ਼ਰੀ ਵਿੱਚ ਸਥਾਨਕ ਗਊਸ਼ਾਲਾ ਵਿਖੇ ਮੀਟਿੰਗ ਕੀਤੀ ਗਈ। ਜਿਸ ਦੌਰਾਨ ਗਾਊਸ਼ਾਲਾ ਕਮੇਟੀ ਦੇ ਚੇਅਰਮੈਨ ਜੀਵਨ ਬਾਂਸਲ,ਚੇਅਰਮੈਨ ਰਜਨੀਸ਼ ਬਾਂਸਲ, ਵਪਾਰ ਮੰਡਲ ਦੇ ਪ੍ਰਧਾਨ ਰਮਨ ਵਰਮਾ ,ਅੱਗਰਵਾਲ ਸਭਾ ਦੇ ਪ੍ਰਧਾਨ ਅਰੁਣ ਕੁਮਾਰ ਬਾਂਸਲ, ਬਾਬੂ ਜਨਕ ਰਾਜ ਬਾਂਸਲ ਦੀ ਹਾਜ਼ਰੀ ਵਿੱਚ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਉਹਨਾਂ ਨੂੰ ਵਾਗਡੋਰ ਸੌਪੀ ਗਈ।
ਇਸ ਦੌਰਾਨ ਨਵਨਿਯੁਕਤ ਪ੍ਰਧਾਨ ਰਜਿੰਦਰ ਕੁਮਾਰ ਗਰਗ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਮਾਣ ਸਨਮਾਨ ਲਈ ਸਭਨਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਅਤੇ ਵਿਸ਼ਵਾਸ਼ ਦਿਵਾਉਂਦੇ ਹਨ ਕਿ ਕਲੱਬ ਦੀ ਬਿਹਤਰੀ ਲਈ ਹਮੇਸ਼ਾ ਤਤਪਰ ਰਹਿਣਗੇ।
ਇਸ ਦੌਰਾਨ ਲਿਖਤੀ ਮਤਾ ਪਾਸ ਕੀਤਾ ਗਿਆ ਜਿਸ ਵਿਚ ਇਹ ਕਿਹਾ ਗਿਆ ਕਿ ਜੇਕਰ ਉਹ ਕਲੱਬ ਦੇ ਨਿਯਮਾਂ ਦੀ ਉਲੰਘਣਾ ਕਰਣਗੇ ਤਾਂ ਉਹਨਾਂ ਨੂੰ ਇਸ ਅਹੁਦੇ ਤੋਂ ਹਟਾਇਆ ਜਾ ਸਕਦਾ ਅਤੇ ਇਹ ਨਿਯਮ ਕਲੱਬ ਦੇ ਬਾਕੀ ਅਹੁਦੇਦਾਰਾਂ ਅਤੇ ਮੈਂਬਰਾਂ ਤੇ ਵੀ ਲਾਗੂ ਕੀਤੇ ਜਾਣਗੇ। ਨਵਨਿਯੁਕਤ ਪ੍ਰਧਾਨ ਆਪਣੀ ਬਾਕੀ ਟੀਮ ਦਾ ਵਿਸਤਾਰ ਸਭਨਾਂ ਦੀ ਸਹਿਮਤੀ ਨਾਲ ਕਰਨਗੇ।
ਇਸ ਦੌਰਾਨ ਰਜਿੰਦਰ ਕੁਮਾਰ ਪੋਪੀ, ਸੁਨੀਲ ਕੁਮਾਰ, ਰੁਪਿੰਦਰ ਰੂਬੀ, ਧਰਮਿੰਦਰ ਕੁਮਾਰ, ਗਗਨਦੀਪ ਸਿੰਗਲਾ, ਬਲੀ, ਗੋਗੀ, ਕੁਮਾਰ ਪਿੰਟੂ ਆਦਿ ਹਾਜ਼ਰ ਸਨ।