
ਧਾਰਮਿਕ ਸਮਾਗਮਾਂ ਨਾਲ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਮਜਬੂਤ ਹੁੰਦੀ ਹੈ – ਰਾਜ ਕੁਮਾਰ ਅਰੋੜਾ
ਸੰਗਰੂਰ/ਬਲਵਿੰਦਰ ਆਜ਼ਾਦ: ਸਥਾਨਕ ਮੈਗਜ਼ੀਨ ਮੁਹੱਲਾ ਵਿਖੇ ਸਮਾਜ ਸੇਵੀ ਅਤੇ ਧਾਰਮਿਕ ਸੰਸਥਾ ਜੈ ਜਵਾਲਾ ਸੇਵਾ ਸੰਮਤੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 18ਵਾਂ ਵਿਸ਼ਾਲ ਭਗਵਤੀ ਜਾਗਰਣ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸੇਵਾ ਸੰਮਤੀ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ, ਪ੍ਰਧਾਨ ਮੌਤੀ ਕਪੂਰ, ਜਨਰਲ ਸਕੱਤਰ ਅਸੋਕ ਮਿੱਤਲ, ਮੁੱਖ ਸਲਾਹਕਾਰ ਮਹੇਸ਼ ਕੁਮਾਰ ਸਿੰਗਲਾ (ਮੇਸ਼ੀ) ਸਾਬਕਾ ਪ੍ਰਧਾਨ ਨਗਰ ਕੌਂਸਲ, ਸੀਨੀਅਰ ਮੀਤ ਪ੍ਰਧਾਨ ਰਕੇਸ਼ ਚੰਦੇਲ, ਸੁਭਮ ਬਾਂਸਲ, ਲਲਿਤ ਗੋਇਲ, ਵਾਇਸ ਪ੍ਰਧਾਨ ਵਿਕਰਮ ਤੂਰ, ਅਮਿਤ ਗੋਇਲ, ਅਨਿਤ ਕੁਮਾਰ ਗੋਇਲ, ਜੁਆਇੰਟ ਸੈਕਰੇਟਰੀ ਨੀਰਜ ਕੁਮਾਰ ਸ਼ਰਮਾ(ਮਨੀ ਮਹੇਸ਼), ਸਲਾਹਕਾਰ ਚਿਤਵਨ ਵਾਲੀਆ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਮਹਾਂਮਾਈ ਦੀ ਪਵਿੱਤਰ ਜੋਤ ਜਵਾਲਾ ਮੰਦਿਰ ਹਿਮਾਚਲ ਪ੍ਰਦੇਸ਼ ਤੋਂ ਬੜੇ ਸਤਿਕਾਰ ਨਾਲ ਸੋਭਾ ਯਾਤਰਾਂ ਰਾਹੀਂ ਖੁੱਲੇ ਪੰਡਾਲ ਵਿੱਚ ਲਿਆਂਦੀ ਗਈ। ਇਸ ਮੌਕੇ ਪੰਡਿਤ ਵਿਸ਼ਾਲ ਭੱਟ ਵੱਲੋਂ ਪੂਰੀ ਵਿਧੀ ਨਾਲ ਸ੍ਰੀ ਗਣੇਸ਼ ਪੂਜਨ ਅਮਿਤ ਵਾਲੀਆ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਰਵਾਇਆ ਗਿਆ। ਇਸ ਮੌਕੇ ਸੇਵਾ ਸੰਮਤੀ ਦੇ ਚੇਅਰਮੈਨ ਅਤੇ ਸੁਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਅਰੋੜਾ ਨੇ ਮੰਚ ਸੰਚਾਲਨ ਦੌਰਾਨ ਕਿਹਾ ਕਿ ਧਾਰਮਿਕ ਸਮਾਗਮਾਂ ਨਾਲ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਮਜਬੂਤ ਹੁੰਦੀ ਹੈ। ਧਾਰਮਿਕ ਸਮਾਗਮ ਅਮਨ-ਸ਼ਾਂਤੀ ਦਾ ਸੰਦੇਸ਼ ਦੇਣ ਦੇ ਨਾਲ ਸਮਾਜ ਨੂੰ ਸਹੀ ਅਤੇ ਧਾਰਮਿਕ ਸੇਧ ਦੇਣ ਲਈ ਵੀ ਸਹਾਈ ਹੁੰਦੇ ਹਨ। ਇਸਦੇ ਨਾਲ ਆਤਮਿਕ ਸ਼ਾਂਤੀ ਵੀ ਮਿਲਦੀ ਹੈ। ਮਾਂ ਭਗਵਤੀ ਦੇ ਵਿਸ਼ਾਲ ਜਾਗਰਣ ਵਿੱਚ ਵਿਸ਼ੇਸ਼ ਤੋਰ ਤੇ ਆਸ਼ਾ ਰਾਣੀ ਸ਼ਰਮਾ(ਨਗਰ ਕੌਸ਼ਲਰ ਵਾਰਡ ਨੰ:11), ਨਗਰ ਕੌਸ਼ਲਰ ਪਿੰਕੀ ਚਿੰਦ, ਲਲਿਤ ਕਾਂਸਲ ਐਡਵੋਕੇਟ, ਵਿਕਰਮ ਠਾਕੁਰ, ਨੀਰਜ ਸ਼ਰਮਾ, ਰਵੀ ਗੋਰਾ, ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਕ੍ਰਿਸ਼ਨ ਗੋਪਾਲ ਮਿੱਤਲ, ਕਾਂਗਰਸੀ ਆਗੂ ਸੁਭਾਸ਼ ਗਰੋਵਰ, ਭਾਜਪਾ ਆਗੂ ਵਿਜੈ ਸਾਹਨੀ, ਅਸਵਨੀ ਗਰਗ, ਓਮ ਪ੍ਰਕਾਸ਼ ਸ਼ਰਮਾ, ਸ੍ਰੀ ਬਾਂਕੇ ਬਿਹਾਰੀ ਕੀਰਤਨ ਮੰਡਲ, ਅਨਿਲ ਗੋਇਲ ਐਡਵੋਕੇਟ ਅਤੇ ਸਿਵ ਅਬਾਲਵੀ ਵੱਲੋਂ ਮਾਤਾ ਦੇ ਪਵਿੱਤਰ ਜੋਤ ਅੱਗੇ ਨਤਸਮਤਕ ਹੋਏ। ਉੱਘੇ ਭਜਨ ਕਰਤਾ ਨੀਰਜ ਸ਼ਰਮਾ ਐਂਡ ਪਾਰਟੀ ਅਤੇ ਉਨ੍ਹਾਂ ਦਾ ਸਾਥ ਉੱਘੇ ਗਾਇਕ ਭੁਪਿੰਦਰ ਬਿੱਲਾ ਵਲੋਂ ਦਿੱਤਾ ਗਿਆ। ਉਨ੍ਹਾਂ ਵੱਲੋਂ ਮੰਗਲਾ ਚਰਨ ਅਤੇ ਗਣੇਸ਼ ਜੀ ਦੀ ਅਰਾਧਨਾ ਕਰਕੇ ਜਾਗਰਣ ਦੀ ਸ਼ੁਰੂਆਤ ਕੀਤੀ ਗਈ। ਸਾਰੀ ਰਾਤ ਮਹਾਂਮਾਈ ਦਾ ਗੁਣਗਾਨ ਕੀਤਾ ਗਿਆ। ਉਨ੍ਹਾਂ ਵੱਲੋਂ ਚੱਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ, ਸ੍ਰੀਰਾਮ, ਜਾਨਕੀ ਬੈਠੇ ਹੈ ਮੇਰੇ ਸਿਨੇ ਮੇਂ, ਕਿਆ ਬਾਤਾਂ ਮਹਾਂਦੇਵ ਤੇਰੀਆ ਕਿਆ ਬਾਤਾਂ, ਦਿਲ ਵਾਲੀ ਪਾਲਕੀ ਵਿੱਚ ਤੈਨੂੰ ਮਾਂ ਬੈਠਾਉਣਾ ਹੈ ਚੱਲ ਮੇਰੇ ਨਾਲ ਤੈਨੂੰ ਘਰ ਲੈਕੇ ਜਾਣਾ ਹੈ। ਸੋਹਣੀ-ਸੋਹਣੀ ਜੋਤ ਤੇਰੀ ਜਗਾਈ ਸ਼ੇਰਾਂ ਵਾਲੀਏ ਅਤੇ ਰੰਗ ਬਰਸੇ ਦਰਬਾਰ ਮਾਏ ਜੀ ਤੇਰੇ ਰੰਗ ਬਰਸੇ ਗਾ ਕੇ ਵੱਡੀ ਗਿਣਤੀ ਵਿੱਚ ਪਹੁੰਚੇ ਭਗਤਜਨਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਜਾਗਰਣ ਦੌਰਾਨ ਚਾਹਪਾਣੀ, ਬਰੈਡ ਅਤੇ ਹੋਰ ਖਾਣ-ਪੀਣ ਦੀਆਂ ਸਟਾਲਾਂ ਲੱਗੀਆਂ ਹੋਈਆਂ ਸਨ। ਆਰਤੀ ਉਪਰੰਤ ਭੰਡਾਰਾ ਅਟੁੱਟ ਵਰਤਾਇਆ ਗਿਆ। ਇਸ ਮੌਕੇ ਤੇ ਜੁਆਇੰਟ ਸੈਕਰੇਟਰੀ ਨੀਰਜ ਕੁਮਾਰ ਸ਼ਰਮਾ(ਮਨੀ ਮਹੇਸ਼), ਸਲਾਹਕਾਰ ਚਿਤਵਨ ਵਾਲੀਆ, ਮੈਂਬਰ ਬਲਜੀਤ ਸਿੰਘ ਸਾਹਨੀ, ਪ੍ਰਭਦਿਆਲ ਸਤਿੰਦਰ ਸਿੰਘ ਡੱਬੂ, ਨਰੇਸ਼ ਆਰਿਆ, ਗੋਪਾਲ ਦਾਸ ਕਾਕਾ, ਰਵੀ ਗੋਇਲ, ਰਿਸ਼ਵ ਜੋਸ਼ੀ, ਪ੍ਰਵੀਨ ਕੁਮਾਰ ਸਿੰਗਲਾ, ਰਵੀ ਗੋਇਲ ਗੋਰਾ, ਵਿਸ਼ਾਲ, ਵਰਿੰਦਰ(ਮਿੱਠੂ), ਗੋਪਾਲ ਚੰਦ, ਨਰੇਸ਼ ਆਰੀਆ, ਸਤਿੰਦਰ ਸਿੰਘ, ਰਿਸ਼ੂ ਜੋਸੀ, ਵਿਕਾਸ ਗੋਇਲ, ਬੰਟੀ, ਸਚਿਨ ਅਰੋੜਾ, ਲਲਿਤ ਕਾਂਸਲ, ਸੇਮੀ ਜੋਹਰ ਆਦਿ ਮੌਜੂਦ ਸਨ। ਸੇਵਾ ਸੰਮਤੀ ਵੱਲੋਂ ਆਈਆਂ ਸਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।