
ਐਨ.ਆਰ.ਆਈ. ਭਰਾਵਾਂ ਦਾ ਇਲਾਜ ਹੋਵੇਗਾ ਹੁਣ ਪੰਜਾਬ ਵਿੱਚ ਸਸਤੇ ਰੇਟਾਂ ਤੇ– ਦਰਸ਼ਨ ਸਿੰਘ ਗਰੇਵਾਲ
ਧਨੌਲਾ/ਬਰਨਾਲ਼ਾ: ਸਮੂਹ ਐਨਆਰਆਈ ਭਰਾਵਾਂ ਦਾ ਇਲਾਜ ਹੁਣ ਪੰਜਾਬ ਵਿੱਚ ਸਸਤੇ ਰੇਟਾਂ ਤੇ ਹੋਵੇਗਾ ਅਤੇ ਉਨਾਂ ਨੂੰ ਵਧੀਆ ਹਸਪਤਾਲਾਂ ਵਿੱਚ ਪੂਰੀਆਂ ਫੁੱਲ ਸਹੂਲਤਾਂ ਦਿੱਤੀਆਂ ਜਾਣਗੀਆਂ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਇੰਗਲੈਂਡ ਦੇ ਹੰਸਲੋ ਸ਼ਹਿਰ ਦੇ ਸਾਬਕਾ ਮੇਅਰ ਸਰਦਾਰ ਦਰਸ਼ਨ ਸਿੰਘ ਗਰੇਵਾਲ ਧਨੋਲਾ ਜੋ ਅੱਜ ਕੱਲ ਇੰਗਲੈਂਡ ਵਿਚ ਰਹਿੰਦੇ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਦੇ ਛੋਟੇ ਭਰਾ ਹਨ ਨੇ ਗੱਲਬਾਤ ਕਰਦਿਆਂ ਕੀਤਾ।
ਸਰਦਾਰ ਗਰੇਵਾਲ ਨੇ ਦੱਸਿਆ ਕਿ ਐਨਆਰਆਈ ਪ੍ਰੈਸ ਕਲੱਬ ਮੈਡੀਕਲ ਟੂਰਿਜ਼ਮ ਅੰਬੈਸਡਰ ਅੰਮ੍ਰਿਤਸਰ ਤੋਂ ਵਰਲਡ ਵਾਈਡ ਯੂਕੇ, ਯੂਐਸਏ ,ਐਂਡ ਯੂਰਪ ਦੇ ਸਹਿਯੋਗ ਨਾਲ ਇਹ ਇਲਾਜ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਇਹ ਇਲਾਜ ਭਗਤ ਹਰੀ ਸਿੰਘ ਚੈਰੀਟੇਬਲ ਹਸਪਤਾਲ ਹੁਸ਼ਿਆਰਪੁਰ ,ਸੀਐਮ ਸੀ ਲੁਧਿਆਣਾ, ਫੋਰਟਿਸ ਹਸਪਤਾਲ ਮੋਹਾਲੀ, ਸੰਤ ਈਸ਼ਰ ਸਿੰਘ ਜੀ ਚੈਰੀਟੇਬਲ ਹਸਪਤਾਲ ਰਾੜਾ ਸਾਹਿਬ, ਜਲੰਧਰ ,ਅੰਮ੍ਰਿਤਸਰ ਦੇ ਵਧੀਆ ਹਸਪਤਾਲਾਂ ਵਿੱਚ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਹੁਣ ਤੱਕ ਉਹਨਾਂ ਨਾਲ 100 ਦੇ ਕਰੀਬ ਐਡਵੋਕੇਟ ਸਾਹਿਬ, ਡਾਕਟਰ ਸਾਹਿਬਾਨ, ਨਿੱਜੀ ਹੋਟਲ ਵਾਲੇ ਅਤੇ ਹੋਰ ਪੰਚ ਸਰਪੰਚ ਜੁੜ ਚੁੱਕੇ ਹਨ ਜੋ ਸਾਰੇ ਰਲ ਕੇ ਆਪਣਾ ਆਪਣਾ ਯੋਗਦਾਨ ਪਾਉਣਗੇ। ਉਹਨਾਂ ਦੱਸਿਆ ਕਿ ਇਸ ਦੇ ਲਈ ਤਾਜ ਹੋਟਲ ਚੰਡੀਗੜ੍ਹ, ਹੁਸ਼ਿਆਰਪੁਰ ,ਜਲੰਧਰ ਅੰਮ੍ਰਿਤਸਰ ਦੇ ਹਸਪਤਾਲ ਪ੍ਰਬੰਧਕ ਕਮੇਟੀ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ। ਸ. ਦਰਸ਼ਨ ਸਿੰਘ ਗਰੇਵਾਲ ਨੇ ਦੱਸਿਆ ਕਿ ਅਮਰੀਕਾ ਦੇ ਇੰਚਾਰਜ ਸ.ਗੈਰੀ ਗਰੇਵਾਲ ਜੀ ਹਨ, ਜਿਨ੍ਹਾਂ ਨੇ ਇਹ ਸੰਸਥਾ ਚਲਾਈ ਸੀ ਅਤੇ ਪਿਛਲੇ 25 ਸਾਲਾਂ ਤੋਂ ਉਹ ਅਮਰੀਕਾ ਵਿੱਚ ਪ੍ਰੈਸ ਕਲੱਬ ਵੀ ਚਲਾ ਰਹੇ ਹਨ। ਯੂਕੇ ਅਤੇ ਯੂਰਪ ਜੇ ਇੰਚਾਰਜ ਸ. ਦਰਸ਼ਨ ਸਿੰਘ ਗਰੇਵਾਲ ਜੀ ਖੁਦ ਹਨ। ਅਤੇ ਇੰਡੀਆ ਦੇ ਲੀਗਲ ਇੰਚਾਰਜ ਜਸਟਿਸ ਜੋਰਾ ਸਿੰਘ ਜੀ ਹਨ। ਸ. ਗਰੇਵਾਲ ਨੇ ਦੱਸਿਆ ਕਿ ਮਰੀਜ਼ ਨੂੰ ਆਉਣ ਜਾਣ ਤੱਕ ਪੂਰੀ ਇਲਾਜ ਕਰਵਾ ਕੇ ਦੇਖਭਾਲ ਕੀਤੀ ਜਾਵੇਗੀ ਅਤੇ ਉਸਨੂੰ ਵਾਪਸ ਭੇਜਿਆ ਜਾਵੇਗਾ। ਇਹਨਾਂ ਦੱਸਿਆ ਕਿ ਜੋ ਇਲਾਜ ਬਾਹਰਲੇ ਦੇਸ਼ਾਂ ਵਿੱਚ ਡਾਕਟਰਾਂ ਦੀ ਭਾਰੀ ਕਮੀ ਹੈ ਇਸ ਕਰਕੇ ਉੱਥੇ ਜੋ ਇਲਾਜ 15 ਲੱਖ ਦਾ ਹੈ ਭਾਰਤ ਪੰਜਾਬ ਵਿੱਚ ਸਿਰਫ 80 ਹਜ਼ਾਰ ਦਾ ਹੀ ਖਰਚਾ ਆਵੇਗਾ।
ਉਹਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ nri press club medical tourism .com
ਦੀ ਸਾਈਟ ਤੇ ਦੇਖ ਸਕਿਆ ਜਾ ਸਕਦਾ ਹੈ। ਇਸ ਮੌਕੇ ਤੇ ਉਹਨਾਂ ਦੇ ਨਾਲ ਡਾਕਟਰ ਸਾਹਿਬਾਨ, ਅਤੇ ਪ੍ਰੋਫੈਸਰ ਅਰੁਣ ਕੁਮਾਰ ਸ਼ਰਮਾ ਜੀ ਮੌਜੂਦ ਸਨ।