
ਐੱਸ.ਐੱਸ.ਡੀ ਕਾਲਜ ਬਰਨਾਲਾ ਵੱਲੋਂ ਬਾਰਵੀਂ ਕਲਾਸ ’ਚੋਂ 80 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ 500 ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ
ਐੱਸ.ਡੀ. ਸਭਾ ਬਰਨਾਲਾ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪਾਇਆ ਜਾ ਰਿਹਾ ਹੈ ਵੱਡਾ ਯੋਗਦਾਨ : ਬਲਤੇਜ ਪੰਨੂੰ
ਐੱਸ.ਡੀ ਸਭਾ ਬਰਨਾਲਾ ਦੇ ਚੇਅਰਮੈਨ ਸਿਵਦਰਸਨ ਕੁਮਾਰ ਸ਼ਰਮਾਂ ਨੇ ਹਾਜ਼ਰੀਨ ਨੂੰ ਨਸਿਆਂ ਵਿਰੁੱਧ ਸੌਂਹੁ ਚੁਕਵਾਈ
ਬਰਨਾਲਾ:- ਐੱਸ.ਐੱਸ.ਡੀ ਕਾਲਜ ਬਰਨਾਲਾ ਵੱਲੋਂ ਬਾਰਵੀਂ ਕਲਾਸ ਵਿੱਚੋਂ 80 ਫੀਸਦੀ ਨੰਬਰ ਲੈ ਕੇ ਪਾਸ ਹੋਏ ਬਰਨਾਲਾ ਜਿਲੇ ਦੇ 500 ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਵਿਦਿਆਰਥੀ ਸਨਮਾਨ ਸਮਾਗਮ ਵਿੱਚ ਨਸ਼ਾ ਮੁਕਤੀ ਮੋਰਚਾ ਪੰਜਾਬ ਦੇ ਮੁੱਖ ਬੁਲਾਰੇ ਬਲਤੇਜ ਪੰਨੂੰ ਅਤੇ ਐੱਸ.ਐੱਸ.ਪੀ ਸ੍ਰੀ ਸਰਫਰਾਜ ਆਲਮ ਨੇ ਮੁੱਖ ਮਹਿਮਾਨ ਵੱਜੋਂ ਸਿਰਕਤ ਕੀਤੀ। ਕਾਲਜ ਦੇ ਮੇਨ ਹਾਲ ਵਿੱਚ ਕਰਵਾਏ ਗਏ ਇਸ ਵਿਦਿਆਰਥੀ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਬਲਤੇਜ ਪੰਨੂੰ ਨੇ ਕਿਹਾ ਕਿ ਪੂਰੇ ਬਰਨਾਲਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚੋਂ ਬਾਰਵੀਂ ਕਲਾਸ ਵਿੱਚੋਂ 80 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨਾ ਬਹੁਤ ਚੰਗਾ ਉਪਰਾਲਾ ਹੈ। ਉਹਨਾਂ ਕਿਹਾ ਕਿ ਐਸ.ਡੀ ਸਭਾ ਬਰਨਾਲਾ ਵੱਲੋਂ ਵਿਦਿਆ ਦੇ ਖੇਤਰ ਵਿੱਚ ਪਾਏ ਜਾਂਦੇ ਯੋਗਦਾਨ ਨੂੰ ਇਤਿਹਾਸ ਵਿੱਚ ਸਦਾ ਯਾਦ ਰੱਖਿਆ ਜਾਵੇਗਾ। ਬਲਤੇਜ ਪੰਨੂੰ ਨੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਵਿੱਢੇ ਯੁੱਧ ਨਸਿਆਂ ਵਿਰੁੱਧ ਮੁਹਿੰਮ ਵਿੱਚ ਸਾਥ ਦੇਣ ਦੀ ਅਪੀਲ ਕਰਦਿਆਂ ਕਿ ਅਸੀਂ ਸਾਰਿਆਂ ਨੇ ਰਲਮਿਲ ਕੇ ਪੰਜਾਬ ਨੂੰ ਨਸੇ ਦੀ ਦਲਦਲ ਵਿੱਚੋਂ ਕੱਢਣਾ ਹੈ। ਉਹਨਾਂ ਕਿਹਾ ਕਿ ਸਾਡੀੜਇੱਕ ਪੀੜੀ ਤਾਂ ਅੱਤਵਾਦ ਦਾ ਦੌਰ ਖਾ ਗਿਆ, ਦੂਜੀ ਪੀੜੀ ਸਾਡੀ ਵਿਦੇਸ਼ ਚਲੀ ਗਈ ਅਤੇ ਹੁਣ ਤੀਜੀ ਪੀੜੀ ਨੂੰ ਨਸ਼ਾ ਬਰਬਾਦ ਕਰ ਰਿਹਾ ਹੈ, ਸੋ ਇਸ ਤਿੰਨ ਪੀੜੀਆਂ ਦਾ ਘਾਟੇ ਨੂੰ ਪੂਰਾ ਕਰਨ ਲਈ ਹੁਣ ਸਮੁੱਚੇ ਪੰਜਾਬ ਨੂੰ ਨਸਿਆਂ ਦੇ ਵਿਰੁੱਧ ਛੇੜੇ ਯੁੱਧ ਵਿੱਚ ਕੁੱਦਣਾ ਪੈਣਾ ਹੈ। ਐੱਸ.ਐੱਸ.ਪੀ ਬਰਨਾਲਾ ਜਨਾਬ ਮੁਹੰਮਦ ਸਰਫਰਾਜ ਆਲਮ ਨੇ ਇਸ ਵਿਦਿਆਰਥੀ ਸਨਮਾਨ ਸਮਾਗਮ ਕਰਨ ਲਈ ਕਾਲਜ ਦੀ ਮੈਨੇਂਜਮੈਂਟ ਨੂੰ ਵਧਾਇਆ ਦਿੰਦਿਆਂ ਵਿਦਿਆਰਥੀਆਂ ਨੂੰ ਮੁਖਾਤਿਫ ਹੋ ਕੇ ਕਿਹਾ ਕਿ ਆਪਣੇ ਮਾਪਿਆਂ ਅਤੇ ਆਪਣੇ ਅਧਿਆਪਕਾਂ ਦੇ ਸਾਥ ਹੀ ਅੱਗੇ ਵਧਿਆ ਜਾ ਸਕਦਾ ਹੈ। ਉਹਨਾਂ ਸਨਮਾਨਿਤ ਹੋਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਹੁਣ ਅੱਗੇ ਦੀ ਪਲੈਨਿੰਗ ਕਰਕੇ ਤੁਰੋਗੇ ਤਾਂ ਤੁਸੀਂ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹੋ। ਐੱਸ.ਡੀ ਸਭਾ (ਰਜਿ:) ਬਰਨਾਲਾ ਦੇ ਚੇਅਰਮੈਨ ਸ੍ਰੀ ਸ਼ਿਵਦਰਸਨ ਕੁਮਾਰ ਸ਼ਰਮਾ ਨੇ ਸਨਮਾਨਿਤ ਹੋਏ ਵਿਦਿਆਰਥੀਆਂ ਅਤੇ ਉਹਨਾਂ ਦੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨੂੰ ਵਧਾਈ ਦਿੰਦਿਆਂ ਐਲਾਨ ਕੀਤਾ ਕਿ ਇਹਨਾਂ ਵਿਚੋਂ ਜੇਹੜੇ ਵਿਦਿਆਰਥੀ ਐੱਸ.ਐੱਸ.ਡੀ ਕਾਲਜ ਵਿੱਚ ਦਾਖਲਾ ਲੈਣਗੇ, ਉਹਨਾਂ ਨੂੰ ਫੀਸ ਵਿੱਚੋਂ ਭਾਰੀ ਰਿਆਇਤ ਦਿੱਤੀ ਜਾਵੇਗੀ। ਉਹਨਾਂ ਸਮਾਗਮ ਵਿੱਚ ਹਾਜਰ ਵਿਦਿਆਰਥੀਆਂ ਅਤੇ ਹੋਰ ਹਾਜਰੀਨ ਨੂੰ ਨਸੇ ਨਾ ਕਰਨ ਦੀ ਸੌਂਹ ਪਵਾਉਂਦਿਆ ਕਿਹਾ ਕਿ ਐੱਸ ਐੱਸ ਡੀ ਕਾਲਜ ਬਰਨਾਲਾ ਵੱਲੋਂ ਆਉਂਦੇ ਸਮੇਂ ਵਿੱਚ ਨਸਾ ਵਿਰੁੱਧੀ ਇੱਕ ਵੱਡਾ ਸਮਾਗਮ ਰੱਖਿਆ ਜਾਵੇਗਾ, ਜਿਸ ਵਿੱਚ ਇਲਾਕੇ ਭਰ ਦੇ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵੱਲੋਂ ਨਸਿਆਂ ਵਿਰੁੱਧ ਵਿੱਢੀ ਲੜਾਈ ਨਾਲ ਜੋੜਿਆ ਜਾਵੇਗਾ। ਐਸ.ਡੀ ਸਭਾ ਬਰਨਾਲਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਆਏ ਹੋਏ ਮਹਿਮਾਨਾਂ ਅਤੇ ਸਨਮਾਨਿਤ ਹੋਏ ਵਿਦਿਆਰਥੀਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਐੱਸ.ਐੱਸ.ਡੀ ਕਾਲਜ ਵੱਲੋਂ ਇਹ ਉਪਰਾਲਾ ਦੂਸਰੀ ਵਾਰ ਕੀਤਾ ਜਾ ਰਿਹਾ ਹੈ। ਸਾਡਾ ਮੰਤਵ ਹੈ ਕਿ ਇਸ ਤਰਾਂ ਸਨਮਾਨ ਸਮਾਗਮ ਕਰਨ ਨਾਲ ਵਿਦਿਆਰਥੀਆਂ ਵਿੱਚ ਉਤਸਾਹ ਵਧਦਾ ਹੈ ਅਤੇ ਉਹ ਅਗਲੇ ਮੁਕਾਬਲਿਆਂ ਲਈ ਹੋਰ ਜੋਰਦਾਰ ਤਿਆਰੀ ਕਰਦੇ ਹਨ। ਇਸ ਮੌਕੇ ਵਿਪਨ ਗੁਪਤਾ ਵੱਲੋਂ ਵਿਦਿਆਰਥੀਆਂ ਨੂੰ ਕੈਰੀਅਰ ਕੌਸਲਿੰਗ ਸਬੰਧੀ ਵੀ ਲੈਕਚਰ ਦਿੱਤਾ। ਐੱਸ.ਐੱਸ.ਡੀ ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਦਾ ਫਰਜ ਪ੍ਰੋਫੈਸਰ ਹਰਪ੍ਰੀਤ ਕੌਰ, ਪ੍ਰੋਫੈਸਰ ਹਰਦੀਪ ਕੌਰ ਅਤੇ ਪ੍ਰੋਫੈਸਰ ਗੁਰਪਿਆਰ ਸਿੰਘ ਵੱਲੋਂ ਨਿਭਾਇਆ ਗਿਆ। ਇਸ ਮੌਕੇ ਐੱਸ ਡੀ ਸਭਾ ਬਰਨਾਲਾ ਦੇ ਸਨਾਤਨ ਅਚਾਰੀਆ ਸਿਵ ਕੁਮਾਰ ਗੌੜ, ਵਿਜੈ ਕੁਮਾਰ ਭਦੌੜੀਆ, ਲੋਕੇਸ਼ ਮੱਕੜਾ, ਜਤਿੰਦਰ ਗੋਇਲ, ਨਰਿੰਦਰ ਚੋਪੜਾ, ਅਨਿਲ ਦੱਤ ਸਰਮਾਂ ਸਮੇਤ ਸਭਾ ਮੈਂਬਰਾਨ ਤੋ ਇਲਾਵਾ ਸੇਵਾ ਮੁਕਤ ਐੱਸ.ਪੀ ਰੁਪਿੰਦਰ ਭਾਰਦਵਾ, ਜਗਸੀਰ ਸਿੰਘ ਸੰਧੂ ਅਤੇ ਐਡਵੋਕੇਟ ਸਰਬਜੀਤ ਨੰਗਲ ਨੇ ਵੀ ਸਿਰਕਤ ਕੀਤੀ।