



ਮਾਤਾ ਤੁਲਸੀ ਤੇ ਸ਼੍ਰੀ ਸਾਲਿਗ੍ਰਾਮ ਜੀ ਦਾ ਵਿਆਹ ਸ਼ਰਧਾ ਤੇ ਸੰਸਕ੍ਰਿਤੀ ਨਾਲ ਮਨਾਇਆ ਗਿਆ
ਅਰੋੜਾ ਵੈਲਫੇਅਰ ਸਭਾ ਤੇ ਸਨਾਤਨ ਉਤਕਰਸ਼ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਆਯੋਜਨ
ਸੰਗਰੂਰ, 3 ਨਵੰਬਰ (ਬਲਵਿੰਦਰ ਅਜ਼ਾਦ): ਸ਼੍ਰੀ ਰਾਮ ਮੰਦਿਰ ਕਮੇਟੀ ਸੰਗਰੂਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਤੁਲਸੀ ਅਤੇ ਸ਼੍ਰੀ ਸਾਲਿਗ੍ਰਾਮ ਜੀ ਦਾ ਪਵਿੱਤਰ ਵਿਆਹ ਬੜੀ ਧੂਮਧਾਮ, ਸ਼ਰਧਾ ਅਤੇ ਸੰਸਕ੍ਰਿਤੀ ਨਾਲ ਮੰਦਿਰ ਮਾਤਾ ਮਹਾਂਕਾਲੀ ਦੇਵੀ ਜੀ ਵਿਖੇ ਮਨਾਇਆ ਗਿਆ। ਇਹ ਧਾਰਮਿਕ ਸਮਾਗਮ ਅਰੋੜਾ ਵੈਲਫੇਅਰ ਸਭਾ, ਮੰਦਿਰ ਕਮੇਟੀ ਮਾਤਾ ਮਹਾਂਕਾਲੀ ਦੇਵੀ ਸੰਗਰੂਰ ਅਤੇ ਸਨਾਤਨ ਉਤਕਰਸ਼ ਫਾਊਂਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਜੈਪੁਰ ਤੋਂ ਆਏ ਭਗਤਾਂ ਵੱਲੋਂ ਗੰਗਾ ਆਰਤੀ ਕੀਤੀ ਗਈ, ਜਦਕਿ ਵ੍ਰਿੰਦਾਵਨ ਤੋਂ ਆਏ ਸ਼੍ਰੀ ਰਾਮ ਕ੍ਰਿਸ਼ਨ ਜੀ ਅਤੇ ਨਰਾਇਣ ਕ੍ਰਿਸ਼ਨ ਜੀ ਨੇ ਭਗਵਾਨ ਦੇ ਗੁਣਗਾਨ ਨਾਲ ਹਾਜ਼ਰੀ ਸੰਗਤ ਨੂੰ ਭਗਤੀ ਭਾਵਨਾ ਨਾਲ ਭਰ ਦਿੱਤਾ। ਸ਼੍ਰੀ ਰਾਮ ਮੰਦਿਰ ਕਮੇਟੀ ਦੇ ਪ੍ਰਧਾਨ ਪੂਰਨ ਚੰਦ ਅਰੋੜਾ ਨੇ ਦੱਸਿਆ ਕਿ ਇਹ ਵਿਆਹ ਹਰ ਸਾਲ ਬੜੀ ਸ਼ਰਧਾ ਅਤੇ ਰੀਤਿ-ਰਿਵਾਜਾਂ ਅਨੁਸਾਰ ਮਨਾਇਆ ਜਾਂਦਾ ਹੈ। ਇਸ ਸਾਲ ਵੀ ਮਾਤਾ ਤੁਲਸੀ ਪੱਖੋਂ ਪੂਰਨ ਚੰਦ ਅਰੋੜਾ ਤੇ ਉਸਦਾ ਪਰਿਵਾਰ, ਜਦਕਿ ਸ਼੍ਰੀ ਸਾਲਿਗ੍ਰਾਮ ਪੱਖੋਂ ਮੰਦਿਰ ਮਾਤਾ ਮਹਾਂਕਾਲੀ ਦੇਵੀ ਕਮੇਟੀ ਦੇ ਪ੍ਰਧਾਨ ਚਾਂਦ ਮਘਾਣ ਤੇ ਸਮੁੱਚੀ ਕਮੇਟੀ ਸ਼ਾਮਿਲ ਹੋਏ।
ਪੂਰੇ ਰੀਤੀ-ਰਿਵਾਜਾਂ ਨਾਲ ਮਾਤਾ ਤੁਲਸੀ ਤੇ ਸ਼੍ਰੀ ਸਾਲਿਗ੍ਰਾਮ ਜੀ ਦਾ ਵਿਆਹ ਸੰਪੂਰਨ ਹੋਣ ਉਪਰੰਤ ਅਰੋੜਾ ਵੈਲਫੇਅਰ ਸਭਾ ਵੱਲੋਂ ਸੰਗਤ ਲਈ ਕੇਲੇ, ਫਲ ਤੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ।ਅਰੋੜਾ ਵੈਲਫੇਅਰ ਸਭਾ ਦੇ ਪ੍ਰਧਾਨ ਨਰੇਸ਼ ਜੁਨੇਜਾ ਨੇ ਕਿਹਾ ਕਿ ਸਾਨੂੰ ਘਰਾਂ ਦੇ ਬੁਜ਼ੁਰਗਾਂ ਦਾ ਆਦਰ-ਸਤਿਕਾਰ ਕਰਨਾ ਚਾਹੀਦਾ ਹੈ ਅਤੇ ਹਮੇਸ਼ਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।ਧਾਰਮਿਕ ਤੇ ਸਮਾਜਿਕ ਸੇਵਾ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ — ਸਨਾਤਨ ਉਤਕਰਸ਼ ਫਾਊਂਡੇਸ਼ਨ, ਮੰਦਿਰ ਮਾਤਾ ਮਹਾਂਕਾਲੀ ਦੇਵੀ ਸੇਵਾ ਦਲ, ਨਗਨ ਬਾਬਾ ਸਾਹਿਬ ਦਾਸ ਸੇਵਾ ਦਲ, ਹਰਿ ਓਮ ਜਿੰਦਲ, ਵਿਜੈ ਸਿੰਗਲਾ (ਪੱਤਰਕਾਰ), ਦਰਸ਼ਨ ਵਧਵਾ, ਹਰੀਸ਼ ਅਰੋੜਾ, ਜੋਗਿੰਦਰ ਗੋਇਲ, ਚਾਂਦ ਮਘਾਣ, ਅਰੋੜਾ ਵੈਲਫੇਅਰ ਸਭਾ ਲੇਡੀਜ਼ ਵਿੰਗ, ਪੰਡਿਤ ਰਾਮ ਕ੍ਰਿਸ਼ਨ, ਨੇਹਾ ਗਰੋਵਰ ਆਦਿ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਰਸੇਮ ਕਾਲੜਾ, ਰਾਜ ਕਥਪਲਾਇਆ, ਦੀਪਕ ਹੰਸ, ਰਮੇਸ਼ ਛਾਬੜਾ, ਜਗਦੀਸ਼ ਕਾਲੜਾ, ਐਮ.ਐਲ. ਨਾਰੰਗ, ਰਾਕੇਸ਼ ਥਾਰੇਜਾ, ਪ੍ਰੀਤ ਅਮਨ ਸ਼ਰਮਾ, ਨੰਦ ਲਾਲ ਗਾਂਧੀ, ਓਮ ਪ੍ਰਕਾਸ਼ ਅਰੋੜਾ, ਡਾ. ਮੋਹਿੰਦਰ ਆਹੂਜਾ, ਡਾ. ਗਗਨ ਬਜਾਜ, ਵਿਜੈ ਢੀਂਗਰਾ, ਗੱਗੂ ਅਰੋੜਾ, ਰਾਜ ਕੁਮਾਰ ਅਰੋੜਾ, ਤਿਲਕ ਸਚਦੇਵਾ, ਸੁਸ਼ੀਲ ਉਤਨੇਜਾ, ਉਮਾ ਉਤਨੇਜਾ, ਰਾਖੀ ਕਾਲੜਾ, ਸ਼ੈਲੀ ਹੰਸ, ਪਰਵੀਨ ਥਾਰੇਜਾ, ਸੁਰਭੀ ਅਰੋੜਾ, ਕ੍ਰਿਸ਼ਨ ਛਾਬੜਾ, ਸਾਧੂ ਕਾਲੜਾ, ਗੋਪਾਲ ਕਥੂਰੀਆ, ਮੋਹਨ ਲਾਲ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।


