



ਟਰਾਈਡੈਂਟ ਗਰੁੱਪ ਵੱਲੋਂ ਫਰੀ ਮੈਗਾ ਮੈਡੀਕਲ ਕੈਂਪ 2025 ਦਾ ਹੋਇਆ ਆਗਾਜ਼, ਡੀ.ਸੀ. ਬਰਨਾਲਾ ਟੀ. ਬੈਨਿਥ ਤੇ ਐੱਸ.ਐੱਸ.ਪੀ ਮੁਹੰਮਦ ਸਰਫ਼ਰਾਜ ਆਲਮ ਨੇ ਕੀਤਾ ਉਦਘਾਟਨ
– ਟਰਾਈਡੈਂਟ ਗਰੁੱਪ ਦਾ ਸ਼ਲਾਘਾਯੋਗ ਉਪਰਾਲਾ : ਡਿਪਟੀ ਕਮਿਸ਼ਨਰ ਟੀ. ਬੈਨਿਥ
– ਪਹਿਲੇ ਦਿਨ ਹੀ ਵੱਡੀ ਗਿਣਤੀ ’ਚ ਪੁੱਜੇ ਮਰੀਜ਼, ਲਿਆ ਸਿਹਤ ਸਹੂਲਤਾਂ ਦਾ ਲਾਹਾ

ਬਰਨਾਲਾ, 29 ਅਕਤੂਬਰ (ਹਿਮਾਂਸ਼ੂ ਗੋਇਲ) : ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ਼੍ਰੀ ਰਜਿੰਦਰ ਗੁਪਤਾ ਅਤੇ ਸੀ.ਐੱਸ.ਆਰ ਹੈੱਡ ਮੈਡਮ ਮਧੂ ਗੁਪਤਾ ਜੀ ਦੀ ਦੂਰਅੰਦੇਸ਼ੀ ਸੋਚ ਅਤੇ ਸਿਹਤਮੰਦ ਸਮਾਜ ਵੱਲ ਵੱਡੀ ਕੋਸ਼ਿਸ਼ ਸਦਕਾ ਟਰਾਈਡੈਂਟ ਗਰੁੱਪ ਵੱਲੋਂ ਫਰੀ ਮੈਗਾ ਮੈਡੀਕਲ ਕੈਂਪ 2025 ਅੱਜ 29 ਅਕਤੂਬਰ ਨੂੰ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਰਨਾਲਾ ਟੀ.ਬੈਨਿਥ ਆਈ.ਏ.ਐੱਸ. ਅਤੇ ਗੈਸਟ ਆਫ਼ ਆਨਰ ਐੱਸ.ਐੱਸ.ਪੀ ਮੁਹੰਮਦ ਸਰਫ਼ਰਾਜ ਆਲਮ ਆਈ.ਪੀ.ਐੱਸ. ਵੱਲੋਂ ਕੀਤਾ ਗਿਆ। ਉਨ੍ਹਾਂ ਦੇ ਨਾਲ ਪ੍ਰੀਜ਼ਾਇਡਿੰਗ ਅਫ਼ਸਰ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਵੀ ਹਾਜ਼ਰ ਸਨ। ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵੱਲੋਂ ਜਯੋਤੀ ਪ੍ਰਚੰਡ ਕਰਕੇ ਕੀਤੀ ਗਈ। ਉਪਰੰਤ ਸੀ.ਐੱਮ.ਸੀ. ਕਾਲਜ ਆਫ਼ ਨਰਸਿੰਗ ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਮੰਚ ’ਤੇ ਡੀ.ਸੀ. ਬਰਨਾਲਾ ਟੀ. ਬੈਨਿਥ, ਐੱਸ.ਐੱਸ.ਪੀ ਮੁਹੰਮਦ ਸਰਫ਼ਰਾਜ ਆਲਮ, ਸਾਬਕਾ ਐੱਮ.ਪੀ. ਤੇ ਸੀਨੀਅਰ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ, ਸਵਾਮੀ ਅੰਮ੍ਰਿਤਾਨੰਦ ਜੀ ਝਲੂਰ ਧਾਮ ਵਾਲੇ, ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਤੇ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ,ਸੀ.ਐੱਮ.ਸੀ ਹਸਪਤਾਲ ਲੁਧਿਆਣਾ ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ, ਮੈਡੀਕਲ ਸੁਪਰੀਟੈਨਡੈਂਟ ਡਾ. ਐਲਨ ਜੋਜ਼ਫ਼, ਬਰਨਾਲਾ ਵੈੱਲਫ਼ੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਟੰਡਨ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਸ਼ਿਵ ਸਿੰਗਲਾ, ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ, ਸੀਨੀਅਰ ਐਡਵੋਕੇਟ ਰਾਹੁਲ ਗੁਪਤਾ, ਆਸਥਾ ਐਨਕਲੇਵ ਦੇ ਐੱਮ.ਡੀ. ਦੀਪਕ ਬਾਂਸਲ ਸੋਨੀ, ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਕੌਂਸਲਰ ਨਰਿੰਦਰ ਗਰਗ ਨੀਟਾ ਆਦਿ ਹਾਜ਼ਰ ਸਨ।
– ਟਰਾਈਡੈਂਟ ਗਰੁੱਪ ਦਾ ਸ਼ਲਾਘਾਯੋਗ ਉਪਰਾਲਾ : ਡਿਪਟੀ ਕਮਿਸ਼ਨਰ ਟੀ. ਬੈਨਿਥ

ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਹਤਮੰਦ ਸਮਾਜ ਹੀ ਤਰੱਕੀ ਦੀ ਨੀਂਹ ਹੁੰਦਾ ਹੈ। ਟਰਾਈਡੈਂਟ ਗਰੁੱਪ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਪਾਇਆ ਗਿਆ ਇਹ ਯੋਗਦਾਨ ਬਹੁਤ ਹੀ ਸ਼ਲਾਘਾਯੋਗ ਹੈ।” ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਨਾਲ ਉਨ੍ਹਾਂ ਲੋੜਵੰਦ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਦੀਆਂ ਹਨ, ਜੋ ਕਈ ਵਾਰ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਤੱਕ ਨਹੀਂ ਪਹੁੰਚ ਸਕਦੇ। ਉਨ੍ਹਾਂ ਟਰਾਈਡੈਂਟ ਗਰੁੱਪ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਤੇ ਟਰਾਈਡੈਂਟ ਗਰੁੱਪ ਦੇ ਪ੍ਰਬੰਧਕਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਵਿੱਖ ਵਿੱਚ ਅਜਿਹੇ ਲੋਕ-ਭਲਾਈ ਦੇ ਕੰਮਾਂ ਲਈ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦਿੱਤਾ ਜਾਵੇਗਾ।
– ਟਰਾਈਡੈਂਟ ਗਰੁੱਪ ਸਮਾਜਿਕ ਜ਼ਿੰਮੇਵਾਰੀ ਵੀ ਬਾਖੂਬੀ ਨਿਭਾ ਰਿਹੈ : ਐੱਸ.ਐੱਸ.ਪੀ ਮੁਹੰਮਦ ਸਰਫ਼ਰਾਜ ਆਲਮ
ਸੰਬੋਧਨ ਦੌਰਾਨ ਐੱਸ.ਐੱਸ.ਪੀ ਮੁਹੰਮਦ ਸਰਫ਼ਰਾਜ ਆਲਮ ਨੇ ਟਰਾਈਡੈਂਟ ਗਰੁੱਪ ਦੇ ਇਸ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਂ ਟਰਾਈਡੈਂਟ ਗਰੁੱਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਇੰਨਾ ਸ਼ਾਨਦਾਰ ਮੈਡੀਕਲ ਕੈਂਪ ਲਗਾ ਕੇ ਲੋਕ ਸੇਵਾ ਦਾ ਕੰਮ ਕੀਤਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਟਰਾਈਡੈਂਟ ਗਰੁੱਪ ਨਾ ਸਿਰਫ਼ ਉਦਯੋਗਿਕ ਖੇਤਰ ਵਿੱਚ ਨਾਮ ਕਮਾ ਰਿਹਾ ਹੈ, ਸਗੋਂ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਵੀ ਬਾਖੂਬੀ ਨਿਭਾ ਰਿਹਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਅਜਿਹੇ ਨੇਕ ਕੰਮਾਂ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਹਮੇਸ਼ਾ ਸਹਿਯੋਗ ਲਈ ਤਿਆਰ ਹੈ।
– ਟਰਾਈਡੈਂਟ ਗਰੁੱਪ ਨੇ ਮਨੁੱਖਤਾ ਦੀ ਭਲਾਈ ਲਈ ਸ਼ਲਾਘਾਯੋਗ ਕਦਮ ਚੁੱਕਿਆ : ਸਵਾਮੀ ਅੰਮ੍ਰਿਤਾਨੰਦ ਜੀ
ਸੰਬੋਧਨ ਕਰਦਿਆਂ ਸਵਾਮੀ ਅੰਮ੍ਰਿਤਾਨੰਦ ਜੀ (ਝਲੂਰ ਧਾਮ ਵਾਲੇ) ਨੇ ਟਰਾਈਡੈਂਟ ਗਰੁੱਪ ਵੱਲੋਂ ਕੀਤੇ ਗਏ ਇਸ ਨੇਕ ਉਪਰਾਲੇ ਦੀ ਭਰਪੂਰ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਹੀ ਪ੍ਰਮਾਤਮਾ ਦੀ ਸੱਚੀ ਸੇਵਾ ਹੈ। ਟਰਾਈਡੈਂਟ ਗਰੁੱਪ ਨੇ ਇਹ ਮੈਗਾ ਮੈਡੀਕਲ ਕੈਂਪ ਲਗਾ ਕੇ ਮਨੁੱਖਤਾ ਦੀ ਭਲਾਈ ਲਈ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੈ।” ਉਨ੍ਹਾਂ ਕਿਹਾ ਕਿ ਜਦੋਂ ਵੱਡੇ ਸਨਅਤੀ ਅਦਾਰੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਸਮਾਜ ਸੇਵਾ ਲਈ ਅੱਗੇ ਆਉਂਦੇ ਹਨ, ਤਾਂ ਇਸ ਨਾਲ ਸਮਾਜ ਵਿੱਚ ਇੱਕ ਸਕਾਰਾਤਮਕ ਸੁਨੇਹਾ ਜਾਂਦਾ ਹੈ। ਉਨ੍ਹਾਂ ਟਰਾਈਡੈਂਟ ਗਰੁੱਪ ਦੇ ਪ੍ਰਬੰਧਕਾਂ ਨੂੰ ਇਸ ਸੇਵਾ ਕਾਰਜ ਲਈ ਵਧਾਈ ਦਿੱਤੀ ਅਤੇ ਅਜਿਹੇ ਕਾਰਜ ਭਵਿੱਖ ਵਿੱਚ ਵੀ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।
– ਗੁਪਤਾ ਜੀ ਦੇ ਯਤਨਾਂ ਸਦਕਾ ਲੋੜਵੰਦਾਂ ਨੂੰ ਮਿਲੇਗੀ ਵੱਡੀ ਸਹੂਲਤ : ਰਾਜਦੇਵ ਖ਼ਾਲਸਾ
ਸੰਬੋਧਨ ਕਰਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ ਫ਼ਰੀ ਮੈਗਾ ਮੈਡੀਕਲ ਕੈਂਪ ਲਗਾਉਣ ਦਾ ਟਰਾਈਡੈਂਟ ਗਰੁੱਪ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ। ਖ਼ਾਲਸਾ ਨੇ ਕਿਹਾ ਕਿ ਕਈ ਵਾਰੀ ਆਮ ਲੋਕਾਂ ਦੀ ਪਹੁੰਚ ਡੀ.ਐੱਮ.ਸੀ. ਅਤੇ ਸੀ.ਐੱਮ.ਸੀ ਹਸਪਤਾਲ ਲੁਧਿਆਣਾ ਤੋਂ ਇਲਾਜ਼ ਕਰਵਾਉਣ ਦੀ ਨਹੀਂ ਹੁੰਦੀ ਤੇ ਹਰ ਵਿਅਕਤੀ ਉੱਥੇ ਇਲਾਜ਼ ਲਈ ਪਹੁੰਚ ਨਹੀਂ ਕਰ ਸਕਦਾ, ਪਰ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਜਿੰਦਰ ਗੁਪਤਾ ਦੇ ਨੇਕ ਉਪਰਾਲੇ ਸਦਕਾ ਬਰਨਾਲਾ ’ਚ ਹੀ ਇਸ ਵਿਸ਼ਾਲ ਮੈਡੀਕਲ ਕੈਂਪ ਦੇ ਲੱਗਣ ਨਾਲ ਹਜ਼ਾਰਾਂ ਲੋਕਾਂ ਨੂੰ ਇਸਦਾ ਲਾਭ ਮਿਲੇਗਾ ਤੇ ਲੋਕ ਆਪਣੇ ਸ਼ਹਿਰ ’ਚ ਹੀ ਸੀ.ਐੱਸ.ਸੀ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਸੇਵਾਵਾਂ ਮੁਫ਼ਤ ’ਚ ਹਾਸਲ ਕਰ ਸਕਣਗੇ।
– ਬਰਨਾਲਾ ਵੈੱਲਫ਼ੇਅਰ ਕਲੱਬ ਵੱਲੋਂ ਹਰ ਸੰਭਵ ਮਦਦ ਦਾ ਭਰੋਸ ਮੰਚ ਤੋਂ ਸੰਬੋਧਨ ਕਰਦਿਆਂ ਬਰਨਾਲਾ ਵੈੱਲਫ਼ੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ ਨੇ ਇਸ ਫ਼ਰੀ ਮੈਗਾ ਮੈਡੀਕਲ ਕੈਂਪ 2025 ਦਾ ਆਯੋਜਨ ਕਰਨ ’ਤੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਮੈਂਬਰ ਰਾਜ ਸਭਾ ਪਦਮਸ਼੍ਰੀ ਰਜਿੰਦਰ ਗੁਪਤਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਟਰਾਈਡੈਂਟ ਗਰੁੱਪ ਹਮੇਸ਼ਾ ਹੀ ਲੋਕ ਸੇਵਾ ਨੂੰ ਸਮਰਪਿਤ ਰਿਹਾ ਹੈ। ਗਰੁੱਪ ਵੱਲੋਂ ਪਹਿਲਾਂ ਵੀ 2 ਵੱਡੇ ਮੈਡੀਕਲ ਤੇ ਕੈਂਸਰ ਜਾਂਚ ਕੈਂਪ ਲਗਾਏ ਜਾ ਚੁੱਕੇ ਹਨ, ਜਿਸਦਾ ਹਜ਼ਾਰਾਂ ਹੀ ਲੋਕਾਂ ਨੇ ਲਾਭ ਲਿਆ ਹੈ, ਉੱਥੇ ਹੀ ਹੁਣ ਇਸ ਵਿਸ਼ਾਲ ਕੈਂਪ ਦਾ ਮਰੀਜ਼ ਵੱਧ ਚੜ੍ਹ ਕੇ ਲਾਭ ਉਠਾਉਣਗੇ। ਉਨ੍ਹਾਂ ਪਦਮਸ਼੍ਰੀ ਰਜਿੰਦਰ ਗੁਪਤਾ ਜੀ ਨੂੰ ਭਰੋਸਾ ਦਵਾਇਆ ਕਿ ਉਹ ਇਸ ਕੈਂਪ ਦੌਰਾਨ ਬਰਨਾਲਾ ਵੈੱਲਫ਼ੇਅਰ ਕਲੱਬ ਦੇ ਮੈਂਬਰਾਂ ਦੀ ਜਿੱਥੇ ਵੀ ਡਿਊਟੀ ਲਗਾਉਣਗੇ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਵਿਵੇਕ ਸਿੰਧਵਾਨੀ ਨੇ ਪਦਮਸ਼੍ਰੀ ਰਜਿੰਦਰ ਗੁਪਤਾ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕਰਦਿਆਂ ਇਹ ਸਤਰਾਂ ਪੇਸ਼ ਕੀਤੀਆਂ ਕਿ :
‘‘ਰਜਿੰਦਰ ਗੁਪਤਾ ਜੀ ਨੇ ਸੇਵਾ ਦਾ ਫਰਜ਼ ਨਿਭਾਇਆ ਹੈ,
ਸੀ.ਐਮ.ਸੀ. ਨੂੰ ਨਾਲ ਲੈ ਕੇ, ਸਿਹਤ ਦਾ ਦੀਪ ਜਗਾਇਆ ਹੈ।
ਇਹ ਜਜ਼ਬਾ ਵੇਖ ਕੇ ਦਿਲੋਂ ਸ਼ੁਕਰਾਨਾ ਕਰੇ ਸਿੰਧਵਾਨੀ,
ਜਿਸ ਨੇ ਬਰਨਾਲਾ ਦੇ ਲੋਕਾਂ ਦਾ ਦਰਦ ਵੰਡਾਇਆ ਹੈ।’’
– ਪਦਮਸ਼੍ਰੀ ਰਜਿੰਦਰ ਗੁਪਤਾ ਬਰਨਾਲਾ ਵਾਸੀਆਂ ਦੀ ਸੇਵਾ ’ਚ ਹਰ ਸਮੇਂ ਤਤਪਰ : ਸੰਧੂ, ਰਾਹੀ
ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਐਡਵੋਕੇਟ ਰੁਪਿੰਦਰ ਸਿੰਘ ਸੰਧੂ ਅਤੇ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀਂ ਨੇ ਕਿਹਾ ਕਿ ਪਦਮਸ਼੍ਰੀ ਰਜਿੰਦਰ ਗੁਪਤਾ ਜੀ ਨੇ ਬਰਨਾਲਾ ਨੂੰ ਵਿਕਾਸ ਦੀਆਂ ਲੀਹਾਂ ’ਤੇ ਤੋਰਿਆ। ਉਨ੍ਹਾਂ ਕਿਹਾ ਕਿ ਰਜਿੰਦਰ ਗੁਪਤਾ ਜੀ ਸਿਰਫ਼ ਟਰਾਈਡੈਂਟ ਫ਼ੈਕਟਰੀ ਤੱਕ ਹੀ ਸੀਮਤ ਨਹੀਂ ਹੋਏ, ਸਗੋਂ ਬਰਨਾਲਾ ਵਾਸੀਆਂ ਦੀ ਸੇਵਾ ’ਚ ਹਰ ਸਮੇਂ ਤਤਪਰ ਰਹਿੰਦੇ ਹਨ ਤੇ ਲੰਬੇ ਸਮੇਂ ਤੋਂ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੇਕ ਕਮਾਈ ਕਾਰਨ ਹੀ ਗੁਪਤਾ ਜੀ ਨੂੰ ਪਦਮਸ਼੍ਰੀ ਦੀ ਉਪਾਧੀ ਮਿਲੀ ਹੈ।
– 5 ਦਸੰਬਰ ਤੱਕ ਚੱਲੇਗਾ ਕੈਂਪ
ਟਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਸ਼੍ਰੀ ਰੁਪਿੰਦਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੈਂਪ ਅੱਜ 29 ਅਕਤੂਬਰ ਤੋਂ ਸ਼ੁਰੂ ਹੋ ਕੇ 30, 31 ਅਕਤੂਬਰ, 6, 7, 8 ਨਵੰਬਰ, 12, 13, 14 ਨਵੰਬਰ, 19, 20, 21 ਨਵੰਬਰ, 26, 27, 28 ਨਵੰਬਰ ਅਤੇ 3, 4, 5 ਦਸੰਬਰ ਤੱਕ ਜਾਰੀ ਰਹੇਗਾ।
– ਇਹ ਮਿਲ ਰਹੀਆਂ ਸਹੂਲਤਾਂ
ਇਸ ਕੈਂਪ ਦੌਰਾਨ ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾਂ ਨੂੰ ਆਮ ਸਿਹਤ ਜਾਂਚ, ਮਾਹਿਰ ਡਾਕਟਰੀ ਸਲਾਹ, ਡੈਂਟਲ ਸਕੇਲਿੰਗ, ਫ਼ਿਲਿੰਗ ਅਤੇ ਐਕਸਟ੍ਰੈਕਸ਼ਨ, ਡਾਇਗਨੋਸਟਿਕ ਟੈਸਟ, ਮੁਫ਼ਤ ਦਵਾਈਆਂ, ਐਕਸ-ਰੇ, ਈ.ਸੀ.ਜੀ., ਮੋਤੀਆ ਬਿੰਦ ਦੀ ਜਾਂਚ, ਅੱਖਾਂ ਦੀ ਪੂਰੀ ਤਬੀ ਜਾਂਚ ਅਤੇ ਮੁਫ਼ਤ ਚਸ਼ਮਿਆਂ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ। ਮਰੀਜ਼ਾਂ ਦੀ ਰਜਿਸਟ੍ਰੇਸ਼ਨ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤੀ ਜਾਵੇਗੀ, ਤਾਂ ਜੋ ਹਰ ਮਰੀਜ਼ ਨੂੰ ਸਮੇਂ ਸਿਰ ਸੇਵਾ ਮਿਲ ਸਕੇ। ਫ਼ਰੀ ਮੈਗਾ ਮੈਡੀਕਲ ਕੈਂਪ 2025 ਵਿੱਚ ਸੀ.ਐੱਮ.ਸੀ. ਲੁਧਿਆਣਾ ਦੇ ਮਾਹਿਰਾਂ ਦੀ 65 ਮੈਂਬਰੀ ਟੀਮ ਸੇਵਾਵਾਂ ਦੇ ਰਹੀ ਹੈ। ਇਸ ਟੀਮ ਵਿੱਚ 22 ਡਾਕਟਰ ਅੱਖਾਂ ਦੀ ਜਾਂਚ, ਮੁਫ਼ਤ ਮੋਤੀਆਬਿੰਦ ਆਪ੍ਰੇਸ਼ਨ, ਚਸ਼ਮਿਆਂ ਦੀ ਵੰਡ, ਦੰਦਾਂ ਦੀ ਪੂਰੀ ਜਾਂਚ, ਸਕੇਲਿੰਗ, ਫ਼ਿਲਿੰਗ ਅਤੇ ਐਕਸਟ੍ਰੈਕਸ਼ਨ ਦੇ ਨਾਲ ਨਾਲ ਵੱਖ-ਵੱਖ ਡਾਇਗਨੋਸਟਿਕ ਟੈਸਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, 16 ਮੈਡੀਸਨ ਸਪੈਸ਼ਲਿਸਟ ਡਾਕਟਰਾਂ ਵੱਲੋਂ ਚਮੜੀ, ਨੱਕ, ਕੰਨ ਅਤੇ ਮਹਿਲਾ ਰੋਗਾਂ ਦੀ ਜਾਂਚ ਅਤੇ ਇਲਾਜ਼ ਕਰ ਰਹੇ ਹਨ। ਇਸ ਮੌਕੇ ਈ.ਸੀ.ਜੀ. ਅਤੇ ਐਕਸ-ਰੇ ਟੈਸਟ ਵੀ ਪੂਰੀ ਤਰ੍ਹਾਂ ਮੁਫ਼ਤ ਕੀਤੇ ਜਾ ਰਹੇ ਹਨ।
– ਸੀ.ਐੱਮ.ਸੀ. ਹਸਪਤਾਲ ਦੀ ਟੀਮ ਮੁਹੱਈਆ ਕਰਵਾ ਰਹੀ ਉੱਚ ਪੱਧਰੀ ਇਲਾਜ਼
ਸੀ.ਐੱਮ.ਸੀ. ਹਸਪਤਾਲ ਲੁਧਿਆਣਾ ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ, ਮੈਡੀਕਲ ਸੁਪਰੀਟੈਨਡੈਂਟ ਡਾ. ਐਲਨ ਜੋਜ਼ਫ਼, ਨਰਸਿੰਗ ਸੁਪਰੀਟੈਨਡੈਂਟ ਡਾ. ਸੰਗੀਤਾ ਨੀਕੋਲਸ, ਐਡਮਿਨਿਸਟਰੇਟਰ ਮਿਸ ਮੇਘਲਾ ਰਾਮਾਸਵਾਮੀ ਸਣੇ ਆਰ.ਐੱਚ.ਓ.ਪੀ ਕੈਂਪ ਡਿਪਾਰਟਮੈਂਟ ਦੀ ਟੀਮ ’ਚ ਮੈਡੀਕਲ ਸੁਪਰੀਟੈਨਡੈਂਟ ਡਾ. ਐਲਨ, ਡਾ. ਵਿਨੇ ਵਿਲਸਨ, ਇੰਚਾਰਜ਼ ਡੋਲੀ, ਅਨੁਜ਼, ਹੀਰਾ ਅਤੇ ਟੀਮ ਵੱਲੋਂ ਬੜੀ ਬਾਰਿਕੀ ਨਾਲ ਮਰੀਜ਼ਾਂ ਦੀਆਂ ਮੁਸ਼ਕਿਲਾਂ ਨੂੰ ਸੁਣਦਿਆਂ ਉਨ੍ਹਾਂ ਨੂੰ ਉੱਚ ਪੱਧਰੀ ਇਲਾਜ਼ ਮੁਹੱਈਆ ਕਰਵਾਇਆ ਜਾ ਰਿਹਾ ਹੈ।
– ਟਰਾਈਡੈਂੱਟ ਗਰੁੱਪ ਸਦਕਾ ਮਿਲਿਆ ਮਿਆਰੀ ਇਲਾਜ਼ : ਮਰੀਜ਼ ਬਲਦੇਵ ਸਿੰਘ
ਟਰਾਈਡੈਂਟ ਗਰੁੱਪ ਵੱਲੋਂ ਲਗਾਏ ਜਾ ਰਹੇ ਇਸ ਫ਼ਰੀ ਮੈਗਾ ਮੈਡੀਕਲ ਕੈਂਪ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਪਹਿਲੇ ਦਿਨ ਹੀ ਮਰੀਜ਼ਾਂ ਦੀ ਭਾਰੀ ਗਿਣਤੀ ਰਹੀ ਤੇ ਮਿਆਰੀ ਇਲਾਜ਼ ਹਾਸਲ ਕਰ ਮਰੀਜ਼ ਟਰਾਈਡੈਂਟ ਗਰੁੱਪ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਨਜ਼ਰ ਆਏ। ਗੱਲਬਾਤ ਕਰਦਿਆਂ ਬਰਨਾਲਾ ਵਾਸੀ ਬਜ਼ੁਰਗ ਬਲਦੇਵ ਸਿੰਘ ਨੇ ਕਿਹਾ ਕਿ ਮੈਂ ਈ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹਾਂ। ਮੈਂ ਅੱਖਾਂ ਦੀ ਸਮੱਸਿਆ ਤੇ ਹੱਡਿਆਂ ਦੇ ਦਰਦ ਤੋਂ ਪੀੜ੍ਹਤ ਹਾਂ। ਮੈਂ ਆਪਣੇ ਇਲਾਜ਼ ਲਈ ਵੱਡੇ ਹਸਪਤਾਲਾਂ ਤੱਕ ਪਹੁੰਚ ਨਹੀਂ ਕਰ ਸਕਦਾ, ਪਰ ਟਰਾਈਡੈਂਟ ਗਰੁੱਪ ਵੱਲੋਂ ਲਗਾਏ ਗਏ ਇਸ ਕੈਂਪ ’ਚ ਡਾਕਟਰਾਂ ਨੇ ਬੜੀ ਬਾਰਿਕੀ ਨਾਲ ਮੇਰੀਆਂ ਅੱਖਾਂ ਤੇ ਹੱਡੀਆਂ ਦੀ ਜਾਂਚ ਕੀਤੀ ਤੇ ਮਿਆਰੀ ਇਲਾਜ਼ ਮੁਹੱਈਆ ਕਰਵਾਇਆ। ਮੈਂ ਟਰਾਈਡੈਂੱਟ ਗਰੁੱਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ। ਇਸੇ ਤਰ੍ਹਾਂ ਅੱਖਾਂ ਦੀ ਸਮੱਸਿਆ ਤੋਂ ਪੀੜ੍ਹਤ ਬੀਬੀ ਸੁਰਿੰਦਰ ਕੌਰ ਨੇ ਵੀ ਜਾਂਚ ਉਪਰੰਤ ਗੱਲਬਾਤ ਕਰਦਿਆਂ ਟਰਾਈਡੈਂੱਟ ਗਰੁੱਪ ਦਾ ਧੰਨਵਾਦ ਕੀਤਾ।
– ਪੁੱਜੀਆਂ ਪ੍ਰਮੁੱਖ ਸ਼ਖਸੀਅਤਾਂ
ਕੈਂਪ ਦੌਰਾਨ ਵਿਦੇਸ਼ੀ ਮਹਿਮਾਨਾਂ ਨੇ ਵੀ ਕੈਂਪ ਸਥਾਨ ਦਾ ਦੌਰਾ ਕੀਤਾ ਤੇ ਟਰਾਈਡੈਂਟ ਗਰੁੱਪ ਦੇ ਇਸ ਨੇਕ ਉਪਰਾਲ ਦੀ ਭਰਪੂਰ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਸੀਨੀਅਰ ਐਡਵੋਕੇਟ ਜਤਿੰਦਰ ਨਾਥ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸਟੈਂਡਰਡ ਕੰਬਾਇਨ ਦੇ ਐੱਮ.ਡੀ. ਨਛੱਤਰ ਸਿੰਘ, ਰਾਜੀਵ ਵਰਮਾ ਰਿੰਪੀ, ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਤਰਲੋਚਨ ਬਾਂਸਲ, ਰਾਜੀਵ ਲੂਬੀ, ਵਰੁਣ ਬੱਤਾ, ਕੌਂਸਲਰ ਜਗਰਾਜ ਪੰਡੋਰੀ, ਧਰਮਿੰਦਰ ਘੜੀਆਂ ਵਾਲਾ, ਟਿੰਕੂ ਖ਼ਾਨ, ਅਭੈ ਓਸਵਾਲ ਟਾਊਨਸ਼ਿਪ ਦੇ ਪ੍ਰਮੋਟਰ ਰੋਹਿਤ ਜਿੰਦਲ, ਸੀਤੂ ਰੋਮਾਣਾ, ਐਡਵੋਕੇਟ ਸੁਰਿੰਦਰ ਕੁਮਾਰ ਪਾਲੀ, ਐਡਵੋਕੇਟ ਚਮਕੌਰ ਸਿੰਘ ਭੱਠਲ, ਐਡਵੋਕੇਟ ਹਰਪ੍ਰੀਤ ਸਿੰਘ, ਐਡਵੋਕੇਟ ਦਲਜੀਤ ਸਿੰਘ, ਐਡਵੋਕੇਟ ਸੁਮੰਤ ਗੋਇਲ, ਐਡਵੋਕੇਟ ਦਿਵਿਆਂਸ਼ੂ ਕੌਸ਼ਲ, ਐਡਵੋਕੇਟ ਕੁਲਵੰਤ ਰਾਏ ਗੋਇਲ, ਐਡਵੋਕੇਟ ਬਿਵਾਂਸ਼ੂ ਗੋਇਲ, ਐਡਵੋਕੇਟ ਸੰਜੀਵ ਗਰਗ, ਐਡਵੋਕੇਟ ਇੰਦਰਪਾਲ ਗਰਗ, ਐਡਵੋਕੇਟ ਸੋਮਨਾਥ ਗਰਗ, ਰਾਜ ਧੌਲਾ, ਸਰਪੰਚ ਗੁਰਦਰਸ਼ਨ ਬਰਾੜ, ਕੌਂਸਲਰ ਧਰਮ ਸਿੰਘ ਫ਼ੌਜੀ, ਕੌਂਸਲਰ ਭੁਪਿੰਦਰ ਸਿੰਘ ਭਿੰਦੀ, ਕੌਂਸ਼ਲਰ ਰਾਜਵਿੰਦਰ ਸਿੰਘ ਸ਼ੀਤਲ, ਜਸਵੀਰ ਗੱਖੀ, ਕੌਂਸਲਰ ਮਲਕੀਤ ਸਿੰਘ, ਸ਼ਸੀ ਚੋਪੜਾ, ਰਣਧੀਰ ਕੌਸ਼ਲ, ਕਰਮਜੀਤ ਸਿੰਘ ਬਿੱਲੂ, ਸਾਗਰ ਸਿੰਘ ਸਣੇ ਵੱਡੀ ਗਿਣਤੀ ’ਚ ਧਾਰਮਿਕ, ਰਾਜਨੀਤਿਕ ਤੇ ਸਮਾਜਸੇਵੀ ਸ਼ਖਸੀਅਤਾਂ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਐੱਸ.ਐੱਸ.ਡੀ. ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਬਾਖ਼ੂਬੀ ਨਿਭਾਈ।


