
ਬਰਨਾਲਾ, 30 ਸਤੰਬਰ(ਹਿਮਾਂਸ਼ੂ ਗੋਇਲ)
ਵਾਈ.ਐਸ. ਪਬਲਿਕ ਸਕੂਲ ਵਿੱਚ “ਜੰਗਲ ਧਮਾਲ ਜਨਮਦਿਨ” ਥੀਮ ਹੇਠ ਅਗਸਤ ਅਤੇ ਸਤੰਬਰ ਮਹੀਨੇ ਵਿੱਚ ਜਨਮੇ ਪਲੇ-ਵੇ ਤੋਂ ਦੂਜੀ ਜਮਾਤ ਤੱਕ ਦੇ ਵਿੱਦਿਆਰਥੀਆਂ ਦਾ ਜਨਮਦਿਨ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਪੂਰਾ ਦਿਨ ਰੰਗ-ਬਿਰੰਗੇ ਪ੍ਰੋਗਰਾਮਾਂ ਅਤੇ ਮੁਸਕਰਾਹਟਾਂ ਨਾਲ ਭਰਪੂਰ ਰਿਹਾ। ਇਸ ਸਮਾਰੋਹ ਦਾ ਉਦੇਸ਼ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨਾ, ਸਮਾਜਿਕ ਹੁਨਰ ਵਿਕਸਤ ਕਰਨਾ ਅਤੇ ਸਾਥੀਆਂ ਨਾਲ ਮਿਲਣ-ਜੁਲਣ ਦੀ ਭਾਵਨਾ ਮਜ਼ਬੂਤ ਕਰਨੀ ਸੀ। ਵਿਦਿਆਰਥੀਆਂ ਵੱਲੋਂ ਕੀਤੇ ਰੈਂਪ ਵਾਕ ਅਤੇ ਨਾਚ ਪ੍ਰੋਗਰਾਮ ਮੁੱਖ ਆਕਰਸ਼ਣ ਰਹੇ। ਮੰਚ ’ਤੇ ਆਪਣੇ ਬੱਚਿਆਂ ਨੂੰ ਆਤਮ-ਵਿਸ਼ਵਾਸ ਨਾਲ ਪੇਸ਼ ਹੁੰਦੇ ਦੇਖ ਕੇ ਮਾਪੇ ਬੇਹੱਦ ਖੁਸ਼ ਹੋਏ। ਕੇਕ ਕਟਿੰਗ ਸਮਾਰੋਹ ਦੌਰਾਨ ਜਨਮਦਿਨ ਵਾਲੇ ਵਿਦਿਆਰਥੀਆਂ ਦੀ ਖੁਸ਼ੀ ਦੁਗਣੀ ਹੋ ਗਈ। ਬੱਚੇ ਆਪਣੇ ਦੋਸਤਾਂ, ਅਧਿਆਪਕਾਂ ਅਤੇ ਮਾਪਿਆਂ ਨਾਲ ਆਪਣਾ ਖਾਸ ਦਿਨ ਮਨਾਉਂਦੇ ਹੋਏ ਬਹੁਤ ਖੁਸ਼ ਨਜ਼ਰ ਆਏ। ਪ੍ਰਿੰਸੀਪਲ ਸ਼੍ਰੀ ਮੋਹਿਤ ਜਿੰਦਲ ਨੇ ਇਸ ਮੌਕੇ ’ਤੇ ਕਿਹਾ, “ਵਾਈ.ਐਸ. ਪਬਲਿਕ ਸਕੂਲ ਵਿੱਚ ਸਾਡਾ ਮਕਸਦ ਹਰ ਵਿਦਿਆਰਥੀ ਨੂੰ ਖਾਸ ਮਹਿਸੂਸ ਕਰਵਾਉਣਾ ਹੈ ਕਿਉਂਕਿ ਹਰ ਵਿਦਿਆਰਥੀ ਸਾਡੇ ਲਈ ਮਹੱਤਵਪੂਰਨ ਹੈ। ਇਸ ਤਰ੍ਹਾਂ ਦੇ ਸਮਾਰੋਹ ਨਾ ਸਿਰਫ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਉਂਦੇ ਹਨ ਸਗੋਂ ਉਹਨਾਂ ਵਿੱਚ ਆਤਮ-ਵਿਸ਼ਵਾਸ ਅਤੇ ਆਪਣਾਪਣ ਵੀ ਭਰਦੇ ਹਨ। ਮਾਪਿਆਂ ਦੀ ਖੁਸ਼ੀ ਹੀ ਸਾਡੇ ਲਈ ਸਭ ਤੋਂ ਵੱਡਾ ਇਨਾਮ ਹੈ।” ਦਿਨ ਦਾ ਸਮਾਪਨ ਹੰਸੀ, ਤਾਲੀਆਂ ਅਤੇ ਸੋਹਣੀਆਂ ਯਾਦਾਂ ਨਾਲ ਹੋਇਆ।