
ਮੁਸਲਿਮ ਵੈਲਫੇਅਰ ਸੋਸਾਇਟੀ ਧਨੌਲਾ ਵੱਲੋਂ ਸਰਬ ਧਰਮ ਸੰਮੇਲਨ ਕਰਵਾਇਆ ਗਿਆ
ਧਨੌਲਾ/ਬਰਨਾਲਾ, 18 ਸਤੰਬਰ (ਹਿਮਾਂਸ਼ੂ ਗੋਇਲ):- ਮੁਸਲਿਮ ਵੈਲਫੇਅਰ ਸੋਸਾਇਟੀ ਧਨੌਲਾ ਵੱਲੋਂ ਸਰਬ ਧਰਮ ਸੰਮੇਲਨ ਸਥਾਨਕ ਮਸਜਿਦ ਫਾਤਮਾ ਮਸੀਤ ਮਾਰਕੀਟ ਧਨੌਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਹੀ ਇਮਾਮ ਹਜ਼ਰਤ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸ਼ਿਰਕਤ ਕੀਤੀ। ਜਦੋਂ ਕਿ ਸਿੱਖ ਧਰਮ ਦੀ ਤਰਫੋਂ ਐਸ.ਜੀ.ਪੀ.ਸੀ. ਮੈਂਬਰ ਪਰਮਜੀਤ ਸਿੰਘ ਖ਼ਾਲਸਾ ਅਤੇ ਹਿੰਦੂ ਧਰਮ ਵੱਲੋਂ ਉੱਘੇ ਸਮਾਜ ਸੇਵੀ ਡਾਕਟਰ ਸ਼ੰਕਰ ਬਾਂਸਲ, ਜੀਵਨ ਕੁਮਾਰ ਬਾਂਸਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਧਨੌਲਾ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਪਹੁੰਚੇ ਪੰਜਾਬ ਵਕਫ਼ ਬੋਰਡ ਦੇ ਮੈਂਬਰ ਅਨਵਰ ਭਸੌੜ ਨੇ ਕਿਹਾ ਕਿ ਪੰਜਾਬ ਵਾਰ ਬਹੁਤ ਵਾਰ ਡਿੱਗਿਆ ਤੇ ਬਹੁਤ ਵਾਰ ਖੜ੍ਹਾ ਹੋਇਆ ਹੈ। ਪੰਜਾਬ ਵਿੱਚ ਉਹ ਪੰਜਾਬੀ ਹਨ ਜੋ ਦੇਸ਼ ਦੁਨੀਆ ਵਿੱਚ ਕਿਤੇ ਵੀ ਕੋਈ ਘਟਨਾ ਹੁੰਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਪਹੁੰਚ ਜਾਂਦੇ ਹਨ। ਉਹਨਾਂ ਅੱਗੇ ਕਿਹਾ ਕਿ ਪੰਜਾਬ ਕੇਵਲ ਪੰਜਾਬ ਹੀ ਨਹੀਂ ਇੱਕ ਗੁਲਦਸਤਾ ਹੈ ਜਿਸ ਵਿੱਚ ਹਰ ਧਰਮ ਦਾ ਫੁੱਲ ਲੱਗਿਆ ਹੋਇਆ ਹੈ ਅਤੇ ਸਭ ਨੂੰ ਬਰਾਬਰ ਦੀ ਸੁਗੰਧੀ ਵੰਡਦੇ ਬਣਦੇ ਹਨ। ਐੱਸ.ਜੀ.ਪੀ.ਸੀ. ਮੈਂਬਰ ਪਰਮਜੀਤ ਸਿੰਘ ਖ਼ਾਲਸਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਦੇ ਕਿਸੇ ਨਾਲ ਵਿਤਕਰਾ ਨਹੀਂ ਹੋਇਆ ਅਤੇ ਸਭ ਨੂੰ ਇੱਕ ਸਮਾਨ ਸਮਝਿਆ ਜਾਂਦਾ ਸੀ। ਉਹਨਾਂ ਕਿਹਾ ਕਿ ਭਾਵੇਂ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਨਹੀਂ ਸੀ ਪਰ ਉਹ ਸਭ ਨੂੰ ਇੱਕ ਨਜ਼ਰੀਏ ਨਾਲ ਦੇਖਦੇ ਸਨ। ਖਾਲਸਾ ਨੇ ਕਿਹਾ ਕਿ ਅਜਿਹੇ ਸਰਬ ਧਰਮ ਸੰਮੇਲਨ ਸਮੇਂ ਦੀ ਮੁੱਖ ਲੋੜ ਹਨ। ਇਸ ਲਈ ਸਾਨੂੰ ਫਿਰਕਾ ਪ੍ਰਸਤ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਕਿ ਇਹ ਸਰਬ ਧਰਮ ਸੰਮੇਲਨ ਪੰਜਾਬ ਦੀ ਧਰਤੀ ‘ਤੇ ਨਹੀਂ ਸਗੋਂ ਪੂਰੇ ਦੇਸ਼ ਵਿੱਚ ਸਰਾਹਿਆ ਜਾਵੇਗਾ। ਉਹਨਾਂ ਕਿਹਾ ਕਿ ਸਾਰੇ ਧਰਮ ਆਪੋ ਆਪਣੇ ਢੰਗ ਰੀਤੀ ਰਿਵਾਜ ਅਨੁਸਾਰ, ਆਪੋ ਆਪਣੇ ਤਰੀਕੇ ਨਾਲ ਆਪਣੀ ਪੂਜਾ ਅਰਚਨਾ ਨਾਲ ਪ੍ਰਾਰਥਨਾ ਕਰਦੇ ਹਨ। ਸਿੱਖ ਵੀਰ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰਾ ਸਾਹਿਬ ਜਾਂਦੇ ਹਨ, ਹਿੰਦੂ ਵੀਰ ਮੰਦਰ ਵਿੱਚ ਜਾਂਦੇ ਹਨ ਅਤੇ ਮੁਸਲਮਾਨ ਮਸਜਿਦ ਵਿੱਚ ਨਮਾਜ਼ ਅਦਾ ਕਰਦੇ ਹਨ। ਸਾਡੀ ਪੜ੍ਹੀ ਹੋਈ ਨਮਾਜ਼ ਕੀਤੀ ਹੋਈ ਪੂਜਾ ਅਤੇ ਗੁਰੂ ਘਰ ਵਿੱਚ ਜਾਣਾ ਫਿਰ ਹੀ ਸਫਲ ਹੈ ਜੇਕਰ ਅਸੀਂ ਗਰੀਬ ਨੂੰ ਗਰੀਬ, ਛੋਟੇ ਵੱਡੇ ਪੜ੍ਹੇ ਲਿਖੇ ਅਤੇ ਅਨਪੜ ਨੂੰ ਇੱਕ ਬਰਾਬਰ ਸਮਝਦੇ ਹਾਂ। ਉਹਨਾਂ ਕਿਹਾ ਕਿ ਧਰਮ ਕੀ ਹੈ, ਧਰਮ ਲੋਕਾਂ ਨੂੰ ਸਤਿਕਾਰ ਦੇਣ ਲਈ ਬਣਾਇਆ ਗਿਆ ਸੀ ਅਤੇ ਇਨਸਾਨ ਦਾ ਕਿਰਦਾਰ ਉਸਦੇ ਘਰ ਤੋਂ ਸ਼ੁਰੂ ਹੁੰਦਾ ਹੈ ਜੇਕਰ ਕੋਈ ਵਿਅਕਤੀ ਆਪਣੀ ਮਾਂ ਨੂੰ ਗਾਲਾਂ ਕੱਢਦਾ ਹੈ ਪਿਓ ਦੀ ਪਿਓ ਨੂੰ ਬਤਮੀਜੀ ਨਾਲ ਪੇਸ਼ ਆਉਂਦਾ ਹੈ ਅਤੇ ਆਪਣੀ ਔਰਤ ਦੀ ਕੁੱਟ ਮਾਰ ਕਰਦਾ ਹੈ ਤਾਂ ਉਸ ਲਈ ਇਹ ਤਿੰਨੋ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀਆਂ ਹਨ। ਬਹੁਤੇ ਲੋਕ ਮਾਂ ਦੀਆਂ ਸਿਫਤਾਂ ਕਰਦੇ ਹਨ ਪਰ ਜੇਕਰ ਮਾਂ ਹੱਥਾਂ ਵਿੱਚ ਖਿਡਾਉਂਦੀ ਹੈ ਤਾਂ ਪਿਓ ਵੀ ਆਪਣੇ ਬੱਚਿਆਂ ਨੂੰ ਮੋਢਿਆ ਉੱਪਰ ਚੱਕ ਕੇ ਜਵਾਨ ਕਰਦਾ ਹੈ। ਦੋਨਾਂ ਦੇ ਸਤਿਕਾਰ ਤੋਂ ਬਿਨਾਂ ਕਿਸੇ ਨੂੰ ਵੀ ਜੰਨਤ ਨਸੀਬ ਨਹੀਂ ਹੋ ਸਕਦੀ, ਉਹਨਾਂ ਦੀ ਪੜ੍ਹਾਈ ਉੱਪਰ ਆਪਣਾ ਵਿਚਾਰ ਰੱਖਦਿਆਂ ਕਿਹਾ ਕਿ ਅੱਜ ਦੀ ਪੜ੍ਹਾਈ ਪੈਸੇ ਕਮਾਉਣ ਲਈ ਪੈਸਾ ਕਮਾਉਣ ਕਮਾਉਣਾ ਦੱਸਦੀ ਹੈ ਪਰ ਸਮਾਜ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ ਉਹ ਨਹੀਂ ਸਿਖਾਉਂਦੀ ਜੋ ਪੰਜਾਬ ਵਿੱਚ ਰਹਿੰਦੇ ਹਨ ਉਹ ਪੰਜਾਬੀ ਉਹਨਾਂ ਲਈ ਪੰਜਾਬੀ ਅਤੀ ਜ਼ਰੂਰੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬੀਤੇ ਦਿਨੀਂ ਜਦੋਂ ਹੜ੍ਹ ਆਏ ਤਾਂ ਪੰਜਾਬੀ ਪੰਜਾਬੀ ਹੁੰਦੇ ਹਨ ਤਾਂ ਅਤੇ ਹੜਾਂ ਦੇ ਵਿੱਚ ਬਾਹਰੋਂ ਸੇਵਾ ਲੈ ਕੇ ਆਉਣ ਵਾਲੇ ਵਿਅਕਤੀਆਂ ਨੂੰ ਇਹ ਨਹੀਂ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ ਉਹਨਾਂ ਇਹ ਪਹਿਲਾਂ ਪੁੱਛਿਆ ਕਿ ਤੁਸੀਂ ਲੰਗਰ ਛਕਿਆ ਹੈ ਕਿ ਨਹੀਂ ਜੋ ਕਿ ਇਨਸਾਨੀਅਤ ਦਾ ਸਭ ਤੋਂ ਵੱਡਾ ਸਬੂਤ ਹੈ ਇਸ ਲਈ ਸਾਨੂੰ ਸਭ ਨੂੰ ਆਪੋ ਆਪਣੇ ਧਰਮ ਦਾ ਸਤਿਕਾਰ ਕਰਨ ਦੇ ਨਾਲ ਨਾਲ ਦੂਸਰੇ ਧਰਮਾਂ ਦਾ ਬਰਾਬਰ ਹੀ ਸਤਿਕਾਰ ਕਰਨਾ ਚਾਹੀਦਾ ਹੈ।
ਇਸ ਦੌਰਾਨ ਡਾਕਟਰ ਦਿਲਸ਼ਾਦ ਮੁਹੰਮਦ ਨੂੰ ਮਜਲਿਸ ਅਹਿਰਾਰ ਇਸਲਾਮ ਹਿੰਦ ਦਾ ਜ਼ਿਲ੍ਹਾ ਬਰਨਾਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ. ਪੀ ਹੈੱਡ ਕੁਆਰਟਰ ਰਾਜ਼ੇਸ਼ ਕੁਮਾਰ ਛਿੱਬਰ, ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਦੇ ਪ੍ਰਚਾਰ ਸਕੱਤਰ ਜਰਨੈਲ ਸਿੰਘ ਭੋਤਨਾ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਬਾਂਸਲ, ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ, ਅੱਗਰਵਾਲ ਸਭਾ ਦੇ ਪ੍ਰਧਾਨ ਅਰੁਣ ਵਰਮਾ, ਬਹਾਦਰ ਖਾਂ ਭਲਵਾਨ, ਰਜਿੰਦਰ ਗਰਗ ਪ੍ਰਧਾਨ ਰਾਮ ਲੀਲਾ ਕਮੇਟੀ ਧਨੌਲਾ, ਡਾਕਟਰ ਮਿੱਠੂ ਮੁਹੰਮਦ, ਡਾਕਟਰ ਸ਼ੰਕਰ ਬਾਂਸਲ ਸਮਾਜਸੇਵੀ,ਭਗਵਾਨ ਦਾਸ ਕੌਂਸਲਰ, ਸਾਬਕਾ ਕੌਂਸਲਰ ਮਨੀਸ਼ ਕੁਮਾਰ ਬਾਂਸਲ, ਬੀਜੇਪੀ ਦੇ ਆਗੂ ਮੰਗਲ ਦੇਵ ਸ਼ਰਮਾ, ਬੱਬੂ ਸੋਢੀ ਜ਼ਿਲ੍ਹਾ ਯੂਥ ਸੇਕ੍ਰੇਟਰੀ,ਰਾਮਲੀਲਾ ਕਮੇਟੀ ਧਨੌਲਾ ਦੇ ਸਾਬਕਾ ਪ੍ਰਧਾਨ ਜਤਿੰਦਰ ਸੋਨੂ ਡਾਕਟਰ ਸਰਾਜ ਘਨੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।