
ਜ਼ਿਲ੍ਹਾ ਖੇਡ ਅਫ਼ਸਰ ਵਲੋਂ ਕ੍ਰਿਕਟ ਖਿਡਾਰੀ ਪਰਵੇਜ਼ ਖਾਨ ਦਾ ਸਨਮਾਨ
✅ ਕ੍ਰਿਕਟ ਟੂਰਨਾਮੈਂਟ ‘ਚ ਪੰਜਾਬ ਦੀ ਟੀਮ ਨੇ ਬਾਜ਼ੀ ਮਾਰੀ, ਪਰਵੇਜ਼ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ
ਬਰਨਾਲ਼ਾ(ਹਿਮਾਂਸ਼ੂ ਗੋਇਲ)
ਉੱਤਰਾਖੰਡ ਫਿਜ਼ੀਕਲੀ ਚੈਲੇਂਜ਼ਡ ਕ੍ਰਿਕਟ ਐਸੋਸੀਏਸ਼ਨ ਵਲੋਂ ਪਿਛਲੇ ਦਿਨੀਂ ਜ਼ੀਰਕਪੁਰ ਵਿਚ ਕਰਵਾਏ ਕ੍ਰਿਕਟ ਟੂਰਨਾਮੈਂਟ ਵਿਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਾਜ਼ੀ ਮਾਰੀ, ਜਿਸ ਵਿਚ ਖਿਡਾਰੀ ਪਰਵੇਜ਼ ਖਾਨ ਪੁੱਤਰ ਸਦੀਕ ਮੁਹੰਮਦ ਵਾਸੀ ਹੰਡਿਆਇਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਦਾ ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਨੇ ਸਨਮਾਨ ਕੀਤਾ।
ਓਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਹਿਮਾਚਲ ਦੀ ਟੀਮ ਨੂੰ 43 ਦੌੜਾਂ ਨਾਲ ਹਰਾ ਕੇ ਪੰਜਾਬ ਇਸ ਟੂਰਨਾਮੈਂਟ ਦਾ ਚੈਂਪੀਅਨ ਬਣਿਆ। ਪਰਵੇਜ਼ ਖਾਨ ਵੱਲੋਂ ਇਹ ਟੂਰਨਾਮੈਂਟ ਪੰਜਾਬ ਦੀ ਟੀਮ ਵੱਲੋਂ ਖੇਡਿਆ ਗਿਆ। ਇਸ ਟੂਰਨਾਮੈਂਟ ਵਿੱਚ ਤਿੰਨ ਟੀਮਾਂ ਉੱਤਰਾਖੰਡ,ਪੰਜਾਬ, ਹਿਮਾਚਲ ਪ੍ਰਦੇਸ਼ ਨੇ ਭਾਗ ਲਿਆ। ਪਹਿਲੇ ਦਿਨ ਟੂਰਨਾਮੈਂਟ ਦਾ ਪਹਿਲਾ ਮੈਚ ਪੰਜਾਬ ਬਨਾਮ ਉਤਰਾਖੰਡ ਵਿਚਕਾਰ ਹੋਇਆ, ਇਸ ਮੈਚ ਨੂੰ ਪੰਜਾਬ ਨੇ ਅੱਠ ਵਿਕਟਾਂ ਨਾਲ ਜਿੱਤਿਆ। ਦੂਸਰਾ ਮੈਚ ਪੰਜਾਬ ਬਨਾਮ ਹਿਮਾਚਲ ਪ੍ਰਦੇਸ਼ ਦੀਆਂ ਟੀਮਾਂ ਵਿਚਕਾਰ ਖੇਡਿਆ ਜਿਸ ਵਿੱਚ ਪੰਜਾਬ ਦੀ ਟੀਮ ਨੇ ਪੰਜ ਵਿਕਟਾਂ ਨਾਲ ਜਿੱਤ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ।
ਦੂਜੇ ਦਿਨ ਉੱਤਰਾਖੰਡ ਬਨਾਮ ਹਿਮਾਚਲ ਪ੍ਰਦੇਸ਼ ਵਿਚਕਾਰ ਮੈਚ ਖੇਡਿਆ ਗਿਆ, ਇਸ ਮੈਚ ਨੂੰ ਹਿਮਾਚਲ ਪ੍ਰਦੇਸ਼ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਫਾਈਨਲ ਮੈਚ ਪੰਜਾਬ ਬਨਾਮ ਹਿਮਾਚਲ ਪ੍ਰਦੇਸ਼ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਪੰਜਾਬ ਦੀ ਟੀਮ ਨੇ ਹਿਮਾਚਲ ਦੀ ਟੀਮ ਨੂੰ 43 ਦੌੜਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ।