
ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਮਾਜ ਸੇਵੀ ਇੰਜ: ਪ੍ਰਵੀਨ ਬਾਂਸਲ ਅਤੇ ਵਿਜੈ ਸਿੰਗਲਾ ਸੂਪਰਡੈਂਟ ਨੂੰ ਸਨਮਾਨਿਤ ਕੀਤਾ ਗਿਆ
ਸੰਗਰੂਰ 22 ਅਗਸਤ (ਬਲਵਿੰਦਰ ਅਜ਼ਾਦ):- ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਸਲਾਘਾਯੋਗ ਪ੍ਰਾਪਤੀਆਂ ਕਰਨ ਲਈ ਸਮਾਜ ਸੇਵੀ ਇੰਜ: ਪ੍ਰਵੀਨ ਬਾਂਸਲ ਸਾਬਕਾ ਸੂਪਰਡੈਂਟ ਇੰਜਨੀਅਰ ਬਿਜਲੀ ਬੋਰਡ ਅਤੇ ਸਾਬਕਾ ਜੱਜ ਕੰਯੂਮਰ ਕਮਿਸ਼ਨ ਅਤੇ ਵਿਜੈ ਸਿੰਗਲਾ ਸਾਬਕਾ ਸੂਪਰਡੈਂਟ ਪੀ.ਡਬਲਯੂ. ਡੀ. ਵਿਭਾਗ ਅਤੇ ਹੋਰਨਾ ਨੂੰ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ੇਨ ਦੇ ਪ੍ਰਧਾਨ ਅਤੇ ਸੁਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਸਮੇਂ ਸਮੇਂ ਤੇ ਸਮਾਜ ਸੇਵੀ ਅਤੇ ਲੋਕ ਭਲਾਈ ਦੇ ਕੰਮ ਕਰਨ ਵਾਲੀਆਂ ਸਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇੰਜ: ਪ੍ਰਵੀਨ ਬਾਂਸਲ ਨੂੰ ਬਜੁਰਗਾਂ ਦੀ ਭਲਾਈ ਦੇ ਕੰਮਾਂ ਅਤੇ ਗਊਆਂ ਦੀ ਸੇਵਾ ਲਈ ਵਿਜੈ ਸਿੰਗਲਾ ਨੂੰ ਧਾਰਮਿਕ, ਸਮਾਜਿਕ ਸੰਸਥਾਵਾਂ ਨੂੰ ਸਹਿਯੋਗ ਦੇਣ ਅਤੇ ਲੋੜਵੰਦਾਂ ਲਈ ਮੈਡੀਕਲ ਕੈਂਪ ਆਦਿ ਲਗਾਉਣ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬਾਪੂ ਰਾਮ ਸਰੂਪ ਅਲੀਸ਼ੇਰ, ਨੰਦ ਲਾਲ ਸ਼ਰਮਾ, ਵਰਿੰਦਰ ਗੁੱਪਤਾ, ਹਰੀਚੰਦ ਮਹਿਤਾ, ਸੁਰਿੰਦਰ ਸਿੰਘ ਸੋਢੀ, ਬਲਦੇਵ ਰਾਜ ਮਦਾਨ, ਮਦਨ ਗੋਪਾਲ ਸੋਢੀ ਆਦਿ ਨੂੰ ਵੀ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਐਸੋਸੀਏਸਨ ਦੇ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਾਇਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਓਮ ਪ੍ਰਕਾਸ਼ ਖਿੱਪਲ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਨ ਸਿੰਘ, ਕਿਸ਼ੋਰੀ ਲਾਲ, ਨੈਸ਼ਨਲ ਅਵਾਰਡੀ ਸਤਦੇਵ ਸ਼ਰਮਾ, ਕੰਵਲਜੀਤ ਸਿੰਘ, ਰਜਿੰਦਰ ਸਿੰਘ ਚੰਗਾਲ, ਮਹੇਸ਼ ਜੋਹਰ, ਮੁਕੇਸ਼ ਕੁਮਾਰ, ਨਰੇਸ਼ ਭੱਲਾ, ਸੁਰਿੰਦਰ ਸ਼ੋਰੀ, ਵੈਦ ਹਾਕਮ ਸਿੰਘ, ਸਾਬਕਾ ਸੀਨੀਅਰ ਮੈਨੇਜਰ ਜਤਿੰਦਰ ਗੁੱਪਤਾ ਆਦਿ ਮੌਜੂਦ ਸਨ।