
ਚਿੰਟੂ ਪਾਰਕ ਬਰਨਾਲਾ ਵਿਖੇ ਹੋਇਆ ਸਾਹਿਤਕ ਸਮਾਗਮ
ਬਰਨਾਲਾ/ਹਿਮਾਂਸ਼ੂ ਗੋਇਲ
ਸਾਹਿਤ ਸਰਬਰ ਬਰਨਾਲਾ ਵਲੋਂ ਵਿਸ਼ੇਸ਼ ਰੂਪ ਵਿੱਚ ਸਥਾਨਕ ਚਿੰਟੂ ਪਾਰਕ ਵਿਖੇ ਯਾਦਵਿੰਦਰ ਸਿੰਘ ਭੁੱਲਰ ਦੀ 7ਵੀਂ ਪੁਸਤਕ ‘ਵਿੱਦਿਆ ਦੇ ਧਾਮ’ ਦਾ ਰੀਲੀਜ਼ ਸਮਾਰੋਹ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ ਨੇ ਨਾ ਸਿਰਫ਼ ਸ਼ਹਿਰ ਦੇ ਸਾਹਿਤਕ ਮਾਹੌਲ ਨੂੰ ਨਵੀਂ ਰੋਹਬਖਸ਼ੀ ਦਿੱਤੀ, ਬਲਕਿ ਯੁਵਾ ਲੇਖਕਾਂ ਨੂੰ ਵੀ ਪ੍ਰੇਰਨਾ ਪ੍ਰਦਾਨ ਕੀਤੀ।
ਪੁਸਤਕ ਰੀਲੀਜ਼ ਦੀ ਰਸਮ ਭਾਰਤੀ ਸਹਿਤ ਅਕੈਡਮੀ, ਦਿੱਲੀ ਦੇ ਗਵਰਨਰ ਕੌਂਸਲ ਮੈਂਬਰ ਅਤੇ ਮਾਣਯੋਗ ਪੰਜਾਬੀ ਲੇਖਕ ਬੂਟਾ ਸਿੰਘ ਚੌਹਾਨ ਤੇ ਪ੍ਰਸਿੱਧ ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਸਾਂਝੇ ਤੌਰ ‘ਤੇ ਅਦਾ ਕੀਤੀ।
ਇਸ ਮੌਕੇ ਸਾਇਰ ਤਰਸੇਮ, ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ, ਕਹਾਣੀਕਾਰ ਪਵਨ ਪਰਿੰਦਾ, ਗਾਇਕ ਅਤੇ ਲੇਖਕ ਡਾ. ਅਮਨਦੀਪ ਸਿੰਘ ਟੱਲੇਵਾਲੀਆ, ਦਰਸ਼ਨ ਸਿੰਘ ਗੁਰੂ, ਇਕਬਾਲ ਕੌਰ ਉਦਾਸੀ, ਰਘਵੀਰ ਸਿੰਘ ਕੱਟੂ, ਪਾਲ ਸਿੰਘ ਲਹਿਰੀ,ਮਾਲਵਿੰਦਰ ਸ਼ਾਇਰ, ਲਛਮਣ ਦਾਸ ਮੁਸਾਫਿਰ, ਹਾਣੀ ਮੈਗਜ਼ੀਨ ਦੇ ਸੰਪਾਦਕ ਗੋਰਾ ਸੰਧੂ, ਬੀਆਰ ਗ੍ਰਾਫਿਕਸ ਦੇ ਗੁਰਵਿੰਦਰ ਰੁਪਾਲ, ਨਵਦੀਪ ਸੇਖਾ, ਮੇਜਰ ਸਿੰਘ ਸਹੌਰ ਸਮੇਤ ਕਈ ਪ੍ਰਮੁੱਖ ਲੇਖਕ ਤੇ ਕਲਾਕਾਰ ਹਾਜ਼ਰ ਰਹੇ।
ਸਭ ਨੇ ਯਾਦਵਿੰਦਰ ਸਿੰਘ ਭੁੱਲਰ ਦੀ ਲਿਖਤ ਅਤੇ ਉਨ੍ਹਾਂ ਦੇ ਸਿੱਖਿਆ ਪ੍ਰਤੀ ਯੋਗਦਾਨ ਦੀ ਖੁੱਲ੍ਹ ਕੇ ਸ਼ਲਾਂਘਾ ਕੀਤੀ। ਸੈਸ਼ਨ ਦੌਰਾਨ ਵਿਅਕਤਿਗਤ ਵਿਚਾਰ ਸਾਂਝੇ ਕਰਦਿਆਂ ਲੇਖਕਾਂ ਨੇ ਆਉਣ ਵਾਲੀ ਪੀੜ੍ਹੀ ਨੂੰ ਵਧੇਰੇ ਪੜ੍ਹਨ ਤੇ ਲਿਖਣ ਵੱਲ ਪ੍ਰੇਰਿਤ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।