
ਕੋਪਲ ਦੇ ਬਣੇ ਉਤਪਾਦਾਂ ਤੇ ਪੂਰਾ ਭਰੋਸਾ ਹੈ—– ਕਮਲਪ੍ਰੀਤ ਸਿੰਘ
ਬਰਨਾਲਾ, (ਸੁਖਵਿੰਦਰ ਸਿੰਘ ਭੰਡਾਰੀ ਭੰਡਾਰੀ)
ਸਾਨੂੰ ਕੋਪਲ ਕੰਪਨੀ ਦੀਆਂ ਬਣੀਆਂ ਹੋਈਆ ਕੀੜੇ ਮਾਰ ਦਵਾਈਆਂ ਉਪਰ ਪੂਰਾ ਭਰੋਸਾ ਹੈ ਜਿਸ ਕਰਕੇ ਸਾਡੀ ਪੈਦਾਵਾਰ ਵਿੱਚ ਵਾਧਾ ਹੋ ਰਿਹਾ ਹੈ । ਇਹਨਾਂ ਸਬਦਾ ਦਾ ਪ੍ਰਗਟਾਵਾ ਅਗਾਂਹਵਧੂ ਕਿਸਾਨ ਕਮਲਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਪਿੰਡ ਮਹਿਲ ਕਲਾਂ ਜ਼ਿਲਾ ਬਰਨਾਲਾ ਨੇ ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ 135 ਕਿਲਿਆਂ ਦੀ ਖੇਤੀ ਕਰਦੇ ਹਨ ਅਤੇ ਪਿਛਲੇ ਲੰਬੇ ਸਮੇ ਤੋਂ ਕੋਪਲ ਕੰਪਨੀ ਦੀਆਂ ਦਵਾਈਆਂ ਆਪਣੇ ਪਿੰਡ ਦੇ ਦੁਕਾਨਦਾਰ ਨਿਊ ਕਿਸਾਨ ਖੇਤੀ ਸੇਵਾ ਸੈਂਟਰ ਮਹਿਲ ਕਲਾਂ ਤੋਂ ਲੈ ਕੇ ਵਰਤ ਰਹੇ ਹਨ । ਉਨ੍ਹਾਂ ਦੱਸਿਆ ਕਿ ਆਮ ਕਿਸਾਨਾਂ ਦੀ ਤਰਾਂ ਉਹਨਾਂ ਉਪਰ ਵੀ ਮਹਿੰਗੇ ਬ੍ਰੈਂਡ ਦੀਆਂ ਮਹਿੰਗੀਆਂ ਦਵਾਈਆਂ ਵਰਤਣ ਦਾ ਸ਼ੌਂਕ ਸੀ। ਪਰੰਤੂ ਕੋਪਲ ਕੰਪਨੀ ਦੇ ਪੰਜਾਬ ਦੇ ਮੁੱਖ ਸੇਲਜ਼ ਮੈਨੇਜਰ ਹਰਜੀਤ ਸਿੰਘ ਢਿੱਲੋਂ ਵੱਲੋਂ ਦਿੱਤੇ ਭਰੋਸੇ ਕਾਰਨ ਥੋੜ੍ਹੇ ਖੇਤ ਵਿੱਚ ਇਨ੍ਹਾਂ ਦੀਆਂ ਦਵਾਈਆਂ ਦੀ ਵਰਤੋ ਕਰਨੀ ਸ਼ੁਰੂ ਕੀਤੀ ਅਤੇ ਦੇਖਿਆ ਕਿ ਉਹਨਾਂ ਦੀਆਂ ਦਵਾਈਆ ਮਹਿੰਗੇ ਬਰਾਂਡਾ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ ਸੀ। ਉਸ ਤੋਂ ਬਾਅਦ ਅਸੀਂ ਸਿਰਫ ਕੋਪਲ ਦੀਆਂ ਦਵਾਈਆਂ ਹੀ ਖ਼ਰੀਦ ਕਰ ਕੇ ਵਰਤ ਰਹੇ ਹਾਂ ਅਤੇ ਜਿਸ ਨਾਲ ਸਾਡੀ ਖੇਤੀ ਦੀ ਪੈਦਾਵਾਰ ਵਿੱਚ ਘੱਟ ਖ਼ਰਚੇ ਨਾਲ ਅਥਾਹ ਵਾਧਾ ਹੋਇਆ ਹੈ। ਅਸੀਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਮਹਿੰਗੇ ਬਰਾਂਡਾ ਪਿੱਛੇ ਪੈਣ ਦੀ ਬਜਾਏ ਸਾਡੇ ਆਪਣੇ ਪੰਜਾਬ ਅੰਦਰ ਬਣੀ ਕੰਪਨੀ ਕੋਪਲ ਦੇ ਉਤਪਾਦ ਜਰੂਰ ਖਰੀਦ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੁਕਾਨ ਦੇ ਮਾਲਿਕ ਭੁਪਿੰਦਰ ਸਿੰਘ ਸਿੱਧੂ , ਹਰਦੀਪ ਸਿੰਘ ਸੰਧੂ ਅਤੇ ਇਲਾਕੇ ਦੇ ਹੋਰਨਾਂ ਪਿੰਡਾਂ ਦੇ ਕਿਸਾਨ ਬਚਿੱਤਰ ਸਿੰਘ ਬੋਪਾਰਾਏ, ਸਰਬਜੀਤ ਸਿੰਘ ਗੋਬਿੰਦਗੜ੍ਹ, ਗੁਰਪ੍ਰੀਤ ਸਿੰਘ ਮੂੰਮ ਅਤੇ ਰਾਜਦੀਪ ਸਿੰਘ ਆਦਿ ਵੀ ਹਾਜ਼ਰ ਸਨ।