
ਸੰਗਰੂਰ, 12 ਅਗਸਤ (ਬਲਵਿੰਦਰ ਅਜ਼ਾਦ) : ਡਾਇਰਕੈਟਰ ਆਯੁਰਵੈਦਾ ਪੰਜਾਬ ਡਾ. ਰਵੀ ਕੁਮਾਰ ਡੂਮਰਾ ਜੀ ਅਤੇ ਜਿਲਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ. ਮਲਕੀਤ ਸਿੰਘ ਘੱਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ, ਆਯੂਸ਼ਮਾਨ ਅਰੋਗਿਆ ਕੇਂਦਰ ਮਹਿਲਾਂ ਵਲੋਂ ਸ੍ਰੀ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਪਿੰਡ ਮਹਿਲਾਂ ਵਿਖੇ ਇਕ ਵਿਸ਼ਾਵ ਆਯੂਸ਼ ਕੈਂਪ ਆਯੋਜਿਤ ਕੀਤਾ ਗਿਆ, ਜਿਸਦਾ ਉਦਘਾਟਨ ਡਾ. ਰਜਨੀ ਬਾਲਾ ਅਤੇ ਡਾ. ਅਮਨਦੀਪ ਭਾਰਤੀ (ਨੋਡਲ ਅਫਸਰ) ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਕੈਂਪ ਦਾ ਮੁੱਖ ਸੰਚਾਲਨ ਡਾ. ਰੋਜੀ ਆਯੂਰਵੈਦਿਕ ਅਫਸਰ ਮਹਿਲਾਂ ਵਲੋਂ ਕੀਤਾ ਗਿਆ। ਕੈਂਪ ਦੌਰਾਨ ਆਯੂਰਵੈਦਿਕ ਮੈਡੀਕਲ ਵਿਭਾਗ ਵੱਲੋਂ ਡਾ. ਅਮਨਦੀਪ ਭਾਰਤੀ ਅਤੇ ਡਾ. ਰਮਨਦੀਪ ਕੁਮਾਰ, ਡਾ. ਰੋਜੀ ਅਤੇ ਹੋਮਿਓਪੈਥੀ ਵਿਭਾਗ ਵੱਲੋਂ ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ 442 ਮਰੀਜਾਂ ਦੀ ਜਾਂਚ ਕੀਤੀ ਗਈ। ਕੈਂਪ ਦੌਰਾਨ ਦਵਾਈਆਂ ਵੰਡਣ ਦੀ ਡਿਊਟੀ ਉਪਵੈਦ ਅਮਿਤ ਕੁਮਾਰ, ਮਨਪ੍ਰੀਤ ਕੌਰ, ਪਰਿਮੰਦਰ ਸਿੰਘ ਅਤੇ ਕੈਲਾਸ਼ ਮਿਤਲ ਵੱਲੋਂ ਬਾਖੂਬੀ ਨਿਭਾਈ ਗਈ। ਇਸ ਦੇ ਨਾਲ ਹੀ ਯੋਗਾ ਇੰਸਟ੍ਰਕਟਰ ਲਛਣ ਸਿੰਘ ਵੱਲੋਂ ਮਰੀਜਾਂ ਨੂੰ ਰੋਗ ਅਨੁਸਾਰ ਯੋਗਾ ਆਸਣ ਕਰਵਾਇਆ। ਕੈਂਪ ਦੌਰਾਨ 100 ਮਰੀਜਾਂ ਦਾ ਸ਼ੂਗਰ ਟੈਸਟ ਵੀ ਕੀਤਾ ਗਿਆ। ਕੈਂਪ ਨੂੰ ਸਫਲਤਾ ਪੂਰਵਕ ਸੁਚਾਰੂ ਢੰਗ ਨਾਲ ਚਲਾਉਣ ਲਈ ਸੁਖਪਾਲ ਸਿੰਘ, ਸ਼ਿਵਲ ਜਿੰਦਲ, ਯੋਗੇਸ਼ ਸ਼ਰਮਾ, ਕੁਲਦੀਪ ਸਿੰਘ, ਰਮੇਸ਼ ਕੁਮਾਰ ਅਤੇ ਰੂਬਨਪ੍ਰੀਤ ਕੌਰ, ਸੁਭਾਸ਼ ਜਿੰਦਲ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਪਿੰਡ ਵਾਸੀਆਂ ਲਈ ਇਹ ਕੈਂਪ ਬਹੁਤ ਹੀ ਲਾਹੇਵੰਦ ਰਿਹਾ ਅਤੇ ਲੋਕਾਂ ਨੇ ਆਯੂਸ਼ ਵਿਭਾਗ ਦੇ ਇਸ ਉਪਰਾਲ ਦੀ ਖੂਬ ਪ੍ਰਸ਼ੰਸਾ ਕੀਤੀ।