
ਮੌਜੂਦਾ ਸਮੇਂ ਅੰਦਰ ਸਰਕਾਰ ਨੇ ਚਾਹੇ ਉਹ ਕੇਂਦਰ ਦੀ ਹੋਵੇ ਚਾਹੇ ਸੂਬਾ ਸਰਕਾਰ ਨੌਕਰੀ ਨਾਲ ਸੰਬਧਤ ਕਿੱਤਾ ਮੁੱਖੀ ਕੋਰਸਾ ਲਈ ਹਰ ਸਟੇਟ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਆਪੋ-ਆਪਣੇ ਢੰਗ ਨਾਲ ਨੀਤੀਆ ਅਖਤਿਆਰ ਕੀਤੀਆ ਹੋਈਆ ਹਨ ਜਿਸ ਦੇ ਚਲਦਿਆਂ ਬੇਰੋਜ਼ੁਗਾਰ ਲਈ ਇੱਕ ਵਿਸ਼ਾ ਜੋ ਨੌਕਰੀ ਲਈ ਅਹਿਮ ਮਨਿਆਂ ਜਾਦਾ ਹੈ ਉਹ ਹੈ “ਸਟੈਨੋਗ੍ਰਾਫੀ”। ਜੇਕਰ ਮੌਜੂਦਾ ਸਮੇਂ ਵਿਚ ਦੇਖਿਆ ਜਾਵੇ ਤਾਂ ਸਟੈਨੋ-ਟਾਈਪਿਸ਼ਟ ਅਤੇ ਸ਼ਟੈਨੋਗ਼੍ਰਾਫਰ ਪਹਿਲਾ ਦੀ ਤਰ੍ਹਾਂ ਅੱਜ ਵੀ ਹਰ ਸਰਕਾਰੀ ਅਤੇ ਗੈਰ-ਸਰਕਾਰੀ ਕੰਮਾ ਵਿਚ ਮੁੱਖ ਭੂਮਿਕਾ ਨਿਭਾਉਦੇ ਹਨ ਭਾਵੇਕਿ ਭਾਸ਼ਾ ਵਿਭਾਗ ਅਤੇ ਰੁਜ਼ਗਾਰ ਵਿਭਾਗ ਵੱਲੋ ਇਸ ਵਿਸ਼ੇ ਨੂੰ ਲੈ ਕੇ ਕਾਫ਼ੀ ਸੰਜੀਦਗੀ ਦਿਖਾਈ ਜਾ ਰਹੀ ਹੈ ਜਿਸਦੇ ਚਲਦਿਆਂ ਕੈਰੀਅਰ ਨਾਲ ਸੰਬੰਧਤ ਇਹ ਵਿਸ਼ਾ ਆਜ਼ਾਦੀ ਤੋ ਪਹਿਲਾ ਅਤੇ ਆਜ਼ਾਦੀ ਤੋ ਬਆਦ ਇੱਕ ਸਥਿਰ ਵਿਸ਼ੇ ਵਜੋ ਜਾਣਿਆਂ ਜਾਦਾ ਹੈ ਕਿਉਂਕਿ ਕਿਸੇ ਵੀ ਸਰਕਾਰੀ, ਗੈਰ-ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਵਿੱਚ ਪੰਜਾਬੀ, ਹਿੰਦੀ, ਉਰਦੂ, ਅੰਗਰੇਜੀ ਤੋਂ ਇਲਾਵਾਂ ਵੱਖ-ਵੱਖ ਸੂਬਿਆਂ ਦੀਆਂ ਮ੍ਰਾਤ ਭਾਸ਼ਾਵਾਂ ਵਿੱਚ ਸਟੈਨੋਗ੍ਰਾਫ਼ੀ ਦੀ ਅਹਿਮ ਭੂਮਿਕਾ ਰਹੀ ਹੈ ਅਤੇ ਹਮੇਸ਼ਾ ਹੀ ਇਹ ਵਿਸ਼ਾ ਸਮੁੱਚੇ ਵਰਗ ਅਤੇ ਨੋਜਵਾਨਾਂ ਲਈ ਜਰੂਰੀ ਰਹੇਗਾ ਕਿਉਂਕਿ ਰੋਜਮਰਾ ਦੀ ਜ਼ਿੰਦਗੀ ਵਿੱਚ ਕੰਮ ਨੂੰ ਸੁਖਾਲੇ ਤੇ ਸਰਲ ਢੰਗ ਨਾਲ ਕਰਨ ਲਈ ਇਸ ਵਿਸ਼ੇ ਨਾਲ ਸੰਬੰਧਤ ਲੋੜਾਂ ਦੀ ਪੂਰਤੀ ਲਈ ਸਾਨੂੰ
ਸਟੈਨੋਗ੍ਰਾਫ਼ਰ ਦੀ ਜਰੂਰਤ ਪੈਦੀ ਹੈ ਅਤੇ ਇਹ ਵਿਸ਼ਾ ਨੋਕਰੀਆਂ ਲਈ ਵੀ ਚਾਹੇ ਉਹ ਪ੍ਰਾਈਵੇਟ ਸੈਕਟਰ ਹੋਵੇ ਜਾਂ ਫਿਰ ਸਰਕਾਰੀ ਭਾਵੇ ਅਰਧ ਸਰਕਾਰੀ ਹੀ ਕਿਉਂ ਨਾ ਹੋਵੇ ਵਿਚ ਹਮੇਸ਼ਾ ਹੀ ਸਟੈਨੋਗ੍ਰਾਫ਼ਰ ਅਤੇ ਸਟੈਨੋ-ਟਾਈਪਿਸ਼ਟ ਦੀ ਮੁੱਖ ਭੂਮਿਕਾ ਰਹੀ ਹੈ ਅਤੇ ਰਹਿੰਦੀ ਦੁਨੀਆਂ ਤੱਕ ਪੈਦੀ ਰਹੇਗੀ ਕਿਉਂਕਿ ਉਗਲੀਆਂ ਦੀ (ਹੱਥਾ ਦੀ) ਇਹ ਕਲਵਾਦੀ ਹਮੇਸ਼ਾ ਹੀ ਆਉਣ ਵਾਲੇ ਸਮੇਂ ਵਿਚ ਅਤੇ ਵਿੱਤੀ ਸਮੇ ਦੌਰਾਨ ਇਸਦੀ ਮੁੱਖ ਲੋੜ ਰਹੇਗੀ।
ਬਾਰਵੀਂ ਕਲਾਸ ਤੋ ਬਆਦ ਵਧੇਰੇ ਵਿਦਿਆਰਥੀਆਂ ਦਾ ਕੈਰੀਅਰ ਦੁਚਿੱਤੀ ਵਿਚ ਪੈਦਾ ਨਜ਼ਰ ਆਉਦਾ ਹੈ ਇਸ ਸਮੇਂ ਕੀ ਕਰੀਏ ਕੀ ਨਾ ਕਰੀਏ ਦੀ ਗੰਭੀਰ ਸਥਿਤੀ ਜ਼ਿੰਦਗੀ ਦੇ ਭੱਵਿਖ ਨੂੰ ਧੁੰਦਲਾ ਕਰਦੀ ਨਜ਼ਰ ਆਉਦੀ ਹੈ, ਆਉ ਝਾਤ ਮਾਰੀਏ ਇਸ ਸਥਿਤੀ ਵਿਚੋਂ ਬਾਹਰ ਆਉਣ ਲਈ ਆਖਿਰ ਕੀ ਕਰੀਏ। ਅੱਜ ਦੇ ਇਸ ਮੁਕਾਬਲੇ ਭਰੇ ਦੌਰ ਵਿੱਚ ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲੇ ਉਹ ਵਿਦਿਆਰਥੀ ਜਿਹੜੇ ਕਿਸੇ ਨਾ ਕਿਸੇ ਕਾਰਨ ਕਰਕੇ ਉੱਚ ਅਹੁਦਿਆਂ ਤੇ ਨਹੀ ਪਹੁੰਚ ਸਕੇ ਜਾਂ ਨੌਕਰੀ ਲੈਣ ਦਾ ਸੁਪਨਾ ਵੀ ਸਾਕਾਰ ਨਾ ਕਰ ਸਕੇ ਉਹਨਾਂ ਲਈ “ਸਟੈਨੋਗ਼ਾਫ਼ੀ” ਮੁੱਖ ਭੂਮਿਕਾ ਨਿਭਾਉਦੀ ਹੈ। ਹੋਰਨਾਂ ਪੇਪਰਾ ਦੇ ਮੁਕਾਬਲੇ ਇਸ ਵਿਚ ਕਪੀਟੀਸ਼ਨ ਵੀ ਘੱਟ ਹੁੰਦਾ ਹੈ ਅਤੇ ਬਿਨ੍ਹਾਂ ਸਿਫਾਰਸ਼ ਮੁਹਾਰਤ ਰੱਖਣ ਵਾਲੇ ਇਸ ਵਿੱਚ ’ਸਕਿਲ ਟੈਸਟ’ਪਾਸ ਕਰਕੇ ਅਪਣਾ ਸੁਪਨਾ ਸਾਕਾਰ ਕਰ ਸਕਦੇ ਹਨ। ਇਸ ਦੀਆਂ ਵਿਸ਼ੇਸ਼ਤਾਵਾਂ ਇਸ ਦੀ ਵੱਧਦੀ ਮੰਗ, ਹਰ ਵਿਭਾਗ ਵਿਚ ਜਰੂਰੀ, ਬਿਨ੍ਹਾ ਸਿਫਾਰਸ਼ ਯੋਗਤਾ ਆਧਾਰ ਨੌਕਰੀ, ਅਫ਼ਸਰਾ ਨਾਲ ਕੰਮ ਕਰਨ ਦੇ ਸੁਨਿਹਰੀ ਮੌਕੇ, ਗਰੀਬ ਵਰਗ ਲਈ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਸਤਾ ਕੌਰਸ ਤੌ ਇਲਾਵਾਂ ਹਰ ਸਾਲ ਆਉਦੀਆਂ ਸਰਕਾਰੀ ਭਰਤੀਆਂ ਵਿੱਚ ਸਟੈਨੋਗ੍ਰਾਫ਼ਰ ਅਤੇ ਸਟੈਨੋ-ਟਾਈਪਿਸ਼ਟਾਂ ਦੀ ਲਗਾਤਾਰ ਵੱਧਦੀ ਮੰਗ ਹੈ।ਇਸ ਨਾਲ ਸੰਬੰਧਤ ਮਹਿਕਮਾ ਬਿਨ੍ਹਾਂ ਸਟੈਨੋਗ੍ਰਾਫ਼ਰ ਅਪਾਹਜ ਹੈ ਅਤੇ ਉਸ ਦਾ ਕੋਈ ਵੀ ਕੰਮ ਸੰਭਵ ਨਹੀ। ਇਸ ਦੀ ਵੱਧਦੀ ਮੰਗ ਇੰਟਰਨੈੱਟ ਤੋ ਪ੍ਰਾਪਤ ਹਾਈਕੋਰਟ ਭਰਤੀ ਸੈੱਲ(ਐਸ.ਐਸ.ਐਸ.ਸੀ.) ਵੱਲੋਂ ਸਰਕਾਰੀ ਨੌਕਰੀ ਲਈ ਪਿਛਲੇ ਸਾਲ ਲਏ ਗਏ ਪੇਪਰ ਦੇ ਅੰਕੜੇ ਬਿਆਨ ਅੰਕੜੇ ਕਰਦੇ ਹਨ ਜਿਸ ਵਿੱਚ ਵੱਖੋ-ਵੱਖ ਕੈਟਾਗਰੀਆਂ ਦੀਆ 229 ਪੋਸ਼ਟਾਂ ਲਈ 1553 ਉਮੀਦਵਾਰ ਮੈਦਾਨ ਵਿਚ ਉੱਤਰੇ ਜਿਸ ਵਿੱਚੋ ਸਿਰਫ਼ 63 ਉਮੀਦਵਾਰਾਂ ਦਾ ਹੀ ਸਰਕਾਰੀ ਨੌਕਰੀ ਰੂਪੀ ਸੁਪਨਾ ਸਾਕਾਰ ਹੋ ਸਕਿਆ। ਸਟੈਨੋਗ੍ਰਾਫ਼ਰ ਦੀ ਲੋੜ ਦੀ ਪੁਰਤੀ ਲਈ ਵੱਖੋ-ਵੱਖ ਕੈਟਾਗਰੀਆਂ ਦੀਆ 239 ਪੋਸ਼ਟਾਂ ਲਈ ਫਿਰ ਆਵੇਦਨ ਮੰਗੇ ਗਏ ਅਤੇ ਅੰਗਰੇਜੀ ਸਟੈਨੋਗ਼੍ਰਾਫ਼ੀ ਸਕਿਲ ਅਤੇ ਕੰਪਿਊਟਰ ਸਪਰੈਡਸ਼ੀਟ ਟੈਸਟ ਤੋਂ ਬਾਅਦ ਜਿਸ ਦਾ ਆਵੇਦਨ ਕੀਤੇ ਉਮੀਦਵਾਰਾਂ ਲਈ ਨੌਕਰੀ ਦਾ ਸੁਪਨਾ ਸਾਕਾਰ ਹੋਇਆ। ਇਸ ਸੰਬੰਧਤ ਹੋਰ ਮਹਿਕਮੇ ਦੀ ਵੈਬਸਾਇਟ ਤੋ ਲੈ ਸਕਦੇ ਹਨ। ਇਸ ਲਈ ਲਗਾਤਾਰ ਭਰਤੀ ਪ੍ਰਕਿਰਿਆ ਚਲਦੀ ਰਹਿੰਦੀ ਹੈ। ਮੌਜੂਦਾ ਸਾਲ ਦੌਰਾਨ ਵੀ ਪੰਜਾਬ ਅਤੇ ਹਰਿਆਣਾ ਸੁਬਾਰਡੀਨੇਟ ਕੋਰਟ ਲਈ ਸਟੈਨੋਗ੍ਰਾਫਰ ਗਰੇਡ 3 ਲਈ ਅਵਾਦੇਨ ਮੰਗੇ ਗਏ ਹਨ। ਇਸ ਤੋਂ ਇਲਾਵਾ ਇਸਦੀ ਮੰਗ ਨੂੰ ਮੁੱਖ ਰੱਖਦਿਆਂ ਵੱਖ-ਵੱਖ ਵਿਭਾਗਾ ਅਤੇ ਸਰਕਾਰਾ ਵੱਲੋ ਫੈਸਲੇ ਲਏ ਗਏ ਹਨ ਜਿਸ ਦੇ ਨੋਟੀਫ਼ਿਕੇਸ਼ਨ ਜਲਦ ਆਉਣ ਦੀ ਉਮੀਦ ਹੈ।
ਬਾਰਵੀਂ ਤੋ ਬਆਦ ਸਟੈਨੋਗ੍ਰਾਫ਼ੀ ਕਰਕੇ ਵਿਦਿਆਰਥੀ ਬੀ.ਐਸ.ਐਫ., ਸੀ.ਆਰ.ਪੀ.ਐਫ.,ਵਿੱਚ ਬਤੌਰ ਏ.ਐਸ.ਆਈ. ਸਟੈਨੋਗ੍ਰਾਫ਼ਰ ਤੋ ਇਲਾਵਾ ਸਟਾਫ ਸਲੈਕਸ਼ਨ ਕਮੀਸ਼ਨ ਵੱਲੋ ਲਗਭਗ ਹਰੇਕ ਸਾਲ ਗੱਰੁਪ ‘ਸੀ’ ਅਤੇ ਗੱਰੁਪ ‘ਡੀ’ ਸਟੈਨੋਗ੍ਰਾਫ਼ਰ ਲਈ ਆਵੇਦਨ ਕਰ ਕੇ ਸਰਕਾਰੀ ਨੌਕਰੀ ਦੇ ਸੁਪਨੇ ਨੂੰ ਪੁਰਾ ਕਰ ਸਕਦੇ ਹਨ ਇਸਤੋਂ ਇਲਾਵਾਂ ਉੱਚ ਸਿੱਖਿਆ(ਬੀ.ਏ., ਬੀ.ਕਾਮ.,ਐਮ.ਏ.,ਜਾ ਇਸ ਦੇ ਬਰਾਬਰ) ਕਰ ਚੁੱਕੇ ਵਿਦਿਆਰਥੀ ਸਟੈਨੋਗ੍ਰਾਫ਼ੀ ਸਿੱਖਕੇ ਹਾਈਕੋਰਟ,ਉੱਚ ਕੋਰਟ,ਯੂਨੀਵਰਸਟੀਆਂ ਤੋਂ ਇਲਾਵਾਂ ਵੱਖੋ-ਵੱਖ ਸਰਕਾਰੀ ਵਿਭਾਗਾਂ ਵੱਲੋਂ ਸਟੈਨੋਗ੍ਰਾਫ਼ਰ ਤੇ ਸਟੈਨੋ-ਟਾਈਪਿਸ਼ਟਾਂ ਦੀਆਂ ਸਮੇ-ਸਮੇ ਤੇ ਆ ਰਹੀਆ ਪੋਸਟਾ ਲਈ ਆਵੇਦਨ ਕਰ ਸਕਦੇ ਹਨ। ਸੋ ਇਹ ਕੋਰਸ ਕੋਈ ਵੀ ਗਰੀਬ ਤੇ ਆਮ ਵਿਅਕਤੀ ਲਈ ਸਸਤਾ ਕੋਰਸ ਹੈ ਜੋ ਵੱਖ-ਵੱਖ ਸਰਕਾਰੀ ਵਿਭਾਗਾ ਵਿੱਚ ਬਹੁਤ ਹੀ ਘੱਟ ਫੀਸ ਉੱਪਰ ਕਰਵਾਇਆ ਜਾਣ ਵਾਲਾ ਕੋਰਸ ਹੈ ਇਸ ਤੋ ਇਲਾਵਾ ਵਿਦਿਆਰਥੀ ਇਸ ਦੀ ਪ੍ਰਾਈਵੇਟ ਤੌਰ ਤੇ ਵੀ ਕੋਚਿੰਗ ਲੈ ਕੇ ਇਸ ਖੇਤਰ ਵਿਚ ਨੌਕਰੀ ਲਈ ਯੋਗ ਹੋ ਸਕਦਾ ਹੈ ਜਿਸ ਨਾਲ ਉਹ ਅਪਣਾ ਤੇ ਪਰਿਵਾਰ ਦਾ ਜੀਵਨ ਪੱਧਰ ਸੁਧਾਰ ਕੇ ਅਫ਼ਸਰਾਂ ਦੇ ਸੰਪਰਕ ਵਿਚ ਰਹਿੰਦਾ ਹੋਇਆ ਸਾਮਾਜ ਸੁਧਾਰ ਵਿੱਚ ਮੁੱਖ ਭੂਮਿਕਾ ਨਿਭਾਏਗਾ।
ਤੁਹਾਡੇ ਚੰਗੇਰੇ ਭੱਵਿਖ ਦੀ ਕਾਮਨਾ ਕਰਦਾ,
ਲੇਖਕ ਹਿਮਾਂਸ਼ੂ ਗੋਇਲ,
ਪਿੰਡ ਤੇ ਡਾਕਖਾਣਾ ਧਨੌਲਾ, ਜ਼ਿਲ੍ਹਾ, ਬਰਨਾਲ਼ਾ(ਪੰਜਾਬ)।