
ਸੰਗਰੂਰ/ਬਲਵਿੰਦਰ ਆਜ਼ਾਦ
ਸਥਾਨਕ ਮਾਤਾ ਸ੍ਰੀ ਰਾਜੇਸਵਰੀ ਮੰਦਿਰ ਨਾਭਾ ਗੇਟ ਸ੍ਰੀ ਬ੍ਰਾਹਮਣ ਸਭਾ ਸੰਗਰੂਰ ਰਜਿਸਟਰਡ ਦੇ ਮੁੱਖ ਦਫ਼ਤਰ ਵਿਖੇ ਸ੍ਰੀ ਬ੍ਰਾਹਮਣ ਸਭਾ ਸੰਗਰੂਰ ਦਾ ਜਨਰਲ ਇਜਲਾਸ ਪ੍ਰਧਾਨ ਸ੍ਰੀ ਜਸਪਾਲ ਸ਼ਰਮਾ ਦੀ ਅਗਵਾਈ ਵਿੱਚ ਸੰਮਪਨ ਹੋਇਆ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਵਿੰਦਰ ਸਿੰਘ ਗੁੱਡੂ, ਅਮਰਜੀਤ ਸ਼ਰਮਾ, ਐਸ.ਪੀ. ਸ਼ਰਮਾ, ਕੁਲਦੀਪ ਕ੍ਰਿਸ਼ਨ ਰਾਓ, ਗੋਬਿੰਦਰ ਸ਼ਰਮਾ, ਸੰਜੀਵ ਭੂਸ਼ਣ ਸ਼ਰਮਾ, ਦਵਿੰਦਰ ਕੌਸ਼ਲ, ਨਰੇਸ਼ ਸ਼ਰਮਾ ਠੇਕੇਦਾਰ ਮੌਜੂਦ ਸਨ। ਜਨਰਲ ਸਕੱਤਰ ਸ੍ਰੀ ਗੋਬਿੰਦਰ ਸ਼ਰਮਾ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਕੀਤੇ ਕੰਮਾਂ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ ਗਈ। ਵਿੱਤ ਸਕੱਤਰ ਕੁਲਦੀਪ ਕ੍ਰਿਸ਼ਨ ਰਾਓ ਵੱਲੋਂ ਪਿਛਲੇ ਸਮੇਂ ਦਾ ਲੇਖਾ ਜੋਖਾ ਆਮਦਨ ਅਤੇ ਖਰਚ ਦੇ ਵੇਰਵੇ ਦੱਸੇ ਗਏ। ਜਿਸਨੂੰ ਇਜਲਾਸ ਵੱਲੋਂ ਹੱਥ ਖੜ੍ਹੇ ਕਰਕੇ ਪ੍ਰਵਾਨ ਕਰ ਲਿਆ ਗਿਆ। ਸੀਨੀਅਰ ਮੀਤ ਪ੍ਰਧਾਨ ਸ੍ਰੀ ਰਵਿੰਦਰ ਸਿੰਘ ਗੁੱਡੂ ਨੇ ਸਭਾ ਵੱਲੋਂ ਕੀਤੇ ਗਏ ਕੰਮਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਸਭਾ ਨੇ ਮੰਦਿਰ ਸਬੰਧੀ ਬਹੁਤ ਹੀ ਪ੍ਰਸੰਸਾਯੋਗ ਕੰਮ ਕੀਤੇ ਹਨ ਅਤੇ ਮੰਦਰ ਸੀ ਸਾਂਭ ਸੰਭਾਲ ਵੀ ਬਾਖੂਬੀ ਕੀਤੀ ਹੈ। ਸ੍ਰੀ ਬ੍ਰਾਹਮਣ ਭਾਈਚਾਰੇ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਇਕੱਠਾ ਕਰਨ ਦੇ ਵਿੱਚ ਸਫ਼ਲ ਰਹੀ ਹੈ। ਸ੍ਰੀ ਗੁੱਡੂ ਨੇ ਇਹ ਵੀ ਦੱਸਿਆ ਕਿ ਹਰ ਸਾਲ ਮੰਦਿਰ ਵਿਖੇ ਮਹਾਂਮਾਈ ਦੀ ਚੌਂਕੀ ਅਤੇ ਭਗਵਾਨ ਸ੍ਰੀ ਪ੍ਰਸ਼ੂਰਾਮ ਜੀ ਦੀ ਜਯੰਤੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਪ੍ਰਧਾਨ ਜਸਪਾਲ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਭਾ ਵੱਲੋਂ ਸਮਾਜਿਕ, ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮ ਅਤੇ ਬੱਚਿਆ ਦੇ ਪੜ੍ਹਾਈ ਅਤੇ ਧਾਰਮਿਕ ਸਿੱਖਿਆ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਸਮੂਹ ਮੈਂਬਰ ਸਾਹਿਬਾਨ ਅਤੇ ਸਹਿਰ ਨਿਵਾਸੀਆਂ ਦਾ ਸਹਿਯੋਗ ਦੇਣ ਲਈ ਦਾ ਧੰਨਵਾਦ ਕਰਦਿਆਂ ਆਪਣਾ ਅਹੁੱਦੇ ਤੋਂ ਅਸਤੀਫ਼ਾ ਦਿੰਦੇ ਹੋਏ ਪਿਛਲੇ ਸਮੇਂ ਤੋਂ ਚੱਲੀ ਆ ਰਹੀ ਟੀਮ ਨੂੰ ਭੰਗ ਕਰ ਦਿੱਤਾ। ਇਸ ਉਪਰੰਤ ਸ੍ਰੀ ਅਮਰਜੀਤ ਸ਼ਰਮਾ ਨੂੰ ਅਗਲੀ ਕਾਰਵਾਈ ਕਰਨ ਲਈ ਸਟੇਜ ਸਭਾ ਦਿੱਤੀ ਗਈ। ਸ੍ਰੀ ਅਮਰਜੀਤ ਸ਼ਰਮਾ ਨੇਂ ਸਮੂਹ ਅਹੁੱਦੇਦਾਰਾਂ ਅਤੇ ਮੈਂਬਰਾਂ ਨਾਲ ਸਲਾਹਮਸਵਰਾ ਕਰਕੇ ਸਰਵਸੰਮਤੀ ਦੇ ਨਾਲ ਸ੍ਰੀ ਜਸਪਾਲ ਸ਼ਰਮਾ ਨੂੰ ਸਭਾ ਦਾ ਮੁੜ ਅਗਲੇ ਤਿੰਨ ਸਾਲ ਲਈ ਪ੍ਰਧਾਨ ਚੁਣ ਲਿਆ ਗਿਆ ਅਤੇ ਨਵੀਂ ਕਮੇਟੀ ਬਣਾਉਣ ਦੀ ਅਧਿਕਾਰੀ ਵੀ ਉਨ੍ਹਾਂ ਨੂੰ ਦੇ ਦਿੱਤੇ ਗਏ। ਇਸ ਮੌਕੇ ਤੇ ਪ੍ਰੀਤਅਮਨ ਸ਼ਰਮਾ, ਦਵਿੰਦਰ ਕੌਸ਼ਲ, ਸਰੂਪ ਚੰਦ ਸ਼ਰਮਾ, ਐਡਵੋਕੇਟ ਸਤਪਾਲ ਸ਼ਰਮਾ, ਅਵਿਨਾਸ਼ ਸ਼ਰਮਾ, ਨਰੇਸ਼ ਸ਼ਰਮਾ ਠੇਕੇਦਾਰ, ਕਸ਼ਮੀਰਾਂ ਸਿੰਘ ਪਰਾਸ਼ਰ, ਅਰੂਣ ਸ਼ਰਮਾ, ਜਿਤੇਸ਼ ਕਪਿਲ, ਨੀਰਜ ਸ਼ਰਮਾ, ਜਨਕ ਰਾਜ ਸ਼ਰਮਾ, ਭਗਵਾਨ ਦਾਸ ਸ਼ਰਮਾ, ਦਿਨੇਸ਼ ਸੋਰੀ, ਜਤਿੰਦਰ ਦੇਵ ਸ਼ਰਮਾ, ਰਵਿੰਦਰ ਸ਼ਰਮਾ, ਵਰਿੰਦਰ ਸ਼ਰਮਾ, ਪੰਡਿਤ ਸਤਪਾਲ ਸ਼ਰਮਾ, ਸੱਜਣ ਸ਼ਰਮਾ, ਡਾ. ਸੰਜੇ ਸ਼ਰਮਾ, ਸਸ਼ੀ ਭੂਸ਼ਣ ਸ਼ਰਮਾ, ਨਿਰਮਲ ਸਿੰਘ ਕੋਸ਼ਲ ਆਦਿ ਹਾਜਰ ਸਨ। ਨਵੇਂ ਚੁਣੇ ਗਏ ਪ੍ਰਧਾਨ ਜਸਪਾਲ ਸ਼ਰਮਾ ਨੇ ਆਪਣੇ ਧੰਨਵਾਦੀ ਸ਼ਬਦਾਂ ਵਿੱਚ ਕਿਹਾ ਕਿ ਉਹ ਸ੍ਰੀ ਬ੍ਰਾਹਮਣ ਸਭਾ ਦੀ ਤਰੱਕੀ, ਉਨੱਤੀ ਲਈ ਕੰਮ ਕਰਦੇ ਰਹਿਣਗੇ ਅਤੇ ਮੰਦਿਰ ਦੇ ਜੋ ਬਕਾਇਆ ਕੰਮ ਹਨ, ਉਹ ਸਭਾ ਦੇ ਸਹਿਯੋਗ ਨਾਲ ਜਲਦੀ ਨੇਪਰੇ ਚਾੜ੍ਹੇ ਜਾਣਗੇ।