

ਆਰੀਆਭੱਟ ਕਾਲਜ, ਬਰਨਾਲਾ ਦੇ ਵਿਦਿਆਰਥੀ ਲਗਾਤਾਰ ਰਚ ਰਹੇ ਹਨ ਸਫਲਤਾ ਦੀਆਂ ਨਵੀਆਂ ਇਬਾਰਤਾਂ
ਆਰੀਆਭੱਟ ਕਾਲਜ, ਬਰਨਾਲਾ — ਜਿੱਥੇ ਪ੍ਰਤਿਭਾ ਨੂੰ ਮਿਲਦੀ ਹੈ ਸਹੀ ਦਿਸ਼ਾ ਅਤੇ ਸਫਲਤਾ ਨੂੰ ਮਿਲਦੀ ਹੈ ਨਵੀਂ ਉਡਾਣ
ਬਰਨਾਲਾ, 6 ਜੁਲਾਈ(ਹਿਮਾਂਸ਼ੂ ਗੋਇਲ):
ਆਰੀਆਭੱਟ ਕਾਲਜ, ਬਰਨਾਲਾ ਆਪਣੇ ਵਿਦਿਆਰਥੀਆਂ ਦੀਆਂ ਲਗਾਤਾਰ ਸ਼ਾਨਦਾਰ ਪ੍ਰਾਪਤੀਆਂ ਸਦਕਾ ਸਿੱਖਿਆ ਅਤੇ ਰੋਜ਼ਗਾਰ ਦੇ ਖੇਤਰ ਵਿੱਚ ਇੱਕ ਵਿਲੱਖਣ ਪਛਾਣ ਬਣਾਉਂਦਾ ਜਾ ਰਿਹਾ ਹੈ। ਕਾਲਜ ਦੇ ਵਿਦਿਆਰਥੀ ਨਾਮਵਰ ਸਰਕਾਰੀ ਅਤੇ ਗੈਰ–ਸਰਕਾਰੀ ਸੰਸਥਾਵਾਂ, ਬੈਂਕਾਂ, ਬਹੁ–ਰਾਸ਼ਟਰੀ ਕੰਪਨੀਆਂ ਅਤੇ ਉਦਯੋਗਿਕ ਅਦਾਰਿਆਂ ਵਿੱਚ ਉੱਚ ਅਹੁਦਿਆਂ ‘ਤੇ ਚੁਣੇ ਜਾ ਕੇ ਨਾ ਸਿਰਫ਼ ਆਪਣੇ ਪਰਿਵਾਰਾਂ ਦੇ ਸੁਪਨੇ ਸਾਕਾਰ ਕਰ ਰਹੇ ਹਨ, ਸਗੋਂ ਕਾਲਜ ਦਾ ਨਾਮ ਵੀ ਰੌਸ਼ਨ ਕਰ ਰਹੇ ਹਨ।
ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਵਣਜ ਅਤੇ ਪ੍ਰਬੰਧਨ ਵਿਭਾਗ ਦੀ ਬੀ.ਬੀ.ਏ. ਪੰਜਵੇਂ ਸਮੈਸਟਰ ਦੀ ਹੋਣਹਾਰ ਵਿਦਿਆਰਥਣ ਅਮਨਦੀਪ ਕੌਰ, ਪੁੱਤਰੀ ਸ੍ਰੀ ਬੂਟਾ ਸਿੰਘ, ਵਾਸੀ ਮੌੜਾਂ (ਜ਼ਿਲ੍ਹਾ ਬਰਨਾਲਾ) ਅਤੇ ਬੀ.ਏ. ਪੰਜਵੇਂ ਸਮੈਸਟਰ ਦੇ ਵਿਦਿਆਰਥੀ ਬਲਜੀਤ ਸਿੰਘ (ਪੁੱਤਰ ਜਗਸੀਰ ਸਿੰਘ), ਪਿੰਡ ਭਗਤਪੁਰਾ ਮੌੜ, ਦੀ ਉੱਤਰ ਪ੍ਰਦੇਸ਼ ਦੇ ਸਿਰਸੀਆ ਡਾਕ ਵਿਭਾਗ ਅਤੇ ਗੋਂਡਾ, ਉੱਤਰ ਪ੍ਰਦੇਸ਼,ਵਿੱਚ ਬ੍ਰਾਂਚ ਪੋਸਟਮਾਸਟਰ ਦੇ ਅਹੁਦੇ ਲਈ ਚੋਣ ਹੋਈ ਹੈ। ਇਸ ਸ਼ਾਨਦਾਰ ਸਫਲਤਾ ਨਾਲ ਕਾਲਜ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਹੈ।
ਅਮਨਦੀਪ ਕੌਰ ਅਤੇ ਬਲਜੀਤ ਸਿੰਘ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਅਣਥੱਕ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਲਗਨ ਦਾ ਨਤੀਜਾ ਹੈ। ਇਸ ਦੇ ਨਾਲ ਹੀ ਇਹ ਆਰੀਆਭੱਟ ਕਾਲਜ ਵੱਲੋਂ ਦਿੱਤੀ ਜਾ ਰਹੀ ਗੁਣਵੱਤਾਪੂਰਨ ਸਿੱਖਿਆ, ਅਨੁਭਵੀ ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਪ੍ਰਭਾਵਸ਼ਾਲੀ ਕਰੀਅਰ ਕਾਊਂਸਲਿੰਗ ਦੀ ਵੀ ਵੱਡੀ ਸਫਲਤਾ ਹੈ। ਕਾਲਜ ਵਿਦਿਆਰਥੀਆਂ ਨੂੰ ਕੇਵਲ ਅਕਾਦਮਿਕ ਗਿਆਨ ਹੀ ਨਹੀਂ, ਸਗੋਂ ਵਿਹਾਰਕ ਸਿੱਖਿਆ, ਸੰਚਾਰ ਕੌਸ਼ਲ, ਲੀਡਰਸ਼ਿਪ, ਵਿਅਕਤੀਗਤ ਵਿਕਾਸ ਅਤੇ ਰੋਜ਼ਗਾਰ–ਯੋਗ ਹੁਨਰਾਂ ਨਾਲ ਵੀ ਸਸ਼ਕਤ ਕਰ ਰਿਹਾ ਹੈ, ਜਿਸ ਕਰਕੇ ਵਿਦਿਆਰਥੀ ਹਰ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਰਹੇ ਹਨ।
ਇਸ ਮੌਕੇ ਕਾਲਜ ਦੇ ਚੇਅਰਮੈਨ ਇੰਜੀਨੀਅਰ ਆਰ. ਕੇ. ਗੁਪਤਾ ਨੇ ਅਮਨਦੀਪ ਕੌਰ ਅਤੇ ਬਲਜੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਦਾ ਮੁੱਖ ਉਦੇਸ਼ ਸਿਰਫ਼ ਡਿਗਰੀਆਂ ਪ੍ਰਦਾਨ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਨੂੰ ਯੋਗ, ਆਤਮ–ਵਿਸ਼ਵਾਸੀ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਹਰ ਸਫਲਤਾ ਕਾਲਜ ਲਈ ਮਾਣ ਦੀ ਗੱਲ ਹੈ ਅਤੇ ਇਹ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਦੀ ਹੈ।
ਕਾਲਜ ਦੇ ਡਾਇਰੈਕਟਰ ਡਾ. ਅਜੇ ਮਿੱਤਲ ਨੇ ਕਿਹਾ ਕਿ ਮੌਜੂਦਾ ਮੁਕਾਬਲੇ ਦੇ ਯੁੱਗ ਵਿੱਚ ਸਫਲਤਾ ਲਈ ਕਿਤਾਬੀ ਗਿਆਨ ਦੇ ਨਾਲ–ਨਾਲ ਵਿਹਾਰਕ ਸੋਚ, ਪੇਸ਼ੇਵਰ ਹੁਨਰ, ਅਨੁਸ਼ਾਸਨ ਅਤੇ ਆਤਮ–ਵਿਸ਼ਵਾਸ ਵੀ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਨੂੰ ਉਦਯੋਗਾਂ ਅਤੇ ਸਰਕਾਰੀ ਖੇਤਰ ਦੀਆਂ ਲੋੜਾਂ ਅਨੁਸਾਰ ਤਿਆਰ ਕਰਦਾ ਹੈ, ਜਿਸ ਦਾ ਨਤੀਜਾ ਲਗਾਤਾਰ ਮਿਲ ਰਹੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
ਡੀਨ ਅਕਾਦਮਿਕ ਡਾ. ਭਵੇਤ ਅਤੇ ਵਣਜ ਤੇ ਪ੍ਰਬੰਧਨ ਵਿਭਾਗ ਦੀ ਮੁਖੀ ਡਾ. ਜਸ਼ਨ ਜੋਤ , ਆਰਟਸ ਐਂਡ ਹਿਊਮੈਨਿਟੀਜ਼ ਵਿਭਾਗ ਦੀ ਮੁਖੀ ਪ੍ਰੋ. ਭਾਵੁਕਤਾ ਸ਼ਰਮਾ ਨੇ ਅਮਨਦੀਪ ਕੌਰ ਅਤੇ ਬਲਜੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ, ਕਰੀਅਰ ਮਾਰਗਦਰਸ਼ਨ, ਉਦਯੋਗਿਕ ਜਾਣਕਾਰੀ ਅਤੇ ਸ਼ਾਨਦਾਰ ਪਲੇਸਮੈਂਟ ਦੇ ਮੌਕੇ ਪ੍ਰਦਾਨ ਕਰਨ ਲਈ ਹਮੇਸ਼ਾ ਵਚਨਬੱਧ ਹੈ।
ਆਪਣੀ ਸਫਲਤਾ ‘ਤੇ ਖੁਸ਼ੀ ਪ੍ਰਗਟ ਕਰਦਿਆਂ ਅਮਨਦੀਪ ਕੌਰ ਅਤੇ ਬਲਜੀਤ ਸਿੰਘ ਨੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਆਰੀਆਭੱਟ ਕਾਲਜ ਦਾ ਦਿਲੋਂ ਧੰਨਵਾਦ ਕੀਤਾ। ਉਸਨੇ ਕਿਹਾ ਕਿ ਕਾਲਜ ਵੱਲੋਂ ਮਿਲੇ ਨਿਰੰਤਰ ਮਾਰਗਦਰਸ਼ਨ, ਅਨੁਸ਼ਾਸਿਤ ਮਾਹੌਲ ਅਤੇ ਅਧਿਆਪਕਾਂ ਦੀ ਪ੍ਰੇਰਣਾ ਨੇ ਉਸਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਸਨੇ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਵੀ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਆਪਣੇ ਪਰਿਵਾਰ ਅਤੇ ਕਾਲਜ ਦਾ ਨਾਮ ਰੌਸ਼ਨ ਕਰੇਗੀ।
ਇਸ ਮੌਕੇ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਇੰਜੀਨੀਅਰ ਆਰ. ਕੇ. ਗੁਪਤਾ, ਸ੍ਰੀ ਰਾਜੀਵ ਮੰਗਲਾ, ਸ੍ਰੀ ਵਿੱਕੀ ਸਿੰਗਲਾ, ਸ੍ਰੀ ਇੰਦਰਪਾਲ ਗੋਇਲ, ਸ੍ਰੀ ਹਰਭਜਨ ਸਿੰਘ, ਸ੍ਰੀ ਮੋਹਿਤ ਮੰਗਲਾ ਅਤੇ ਸ੍ਰੀ ਅਸ਼ਵਨੀ ਕੁਮਾਰ ਨੇ ਅਮਨਦੀਪ ਕੌਰ ਨੂੰ ਵਧਾਈ ਦਿੰਦਿਆਂ ਉਸਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਤੋਂ ਇਲਾਵਾ ਕੰਪਿਊਟਰ ਐਪਲੀਕੇਸ਼ਨਜ਼ ਵਿਭਾਗ ਦੇ ਮੁਖੀ ਪ੍ਰੋ. ਰਜਨੀਸ਼ ਨਰੂਲਾ, ਕੁਲਦੀਪ ਸਿੰਘ, ਜਤਿੰਦਰ ਦਹੀਆ ਅਤੇ ਰਾਇਲ ਇੰਸਟੀਚਿਊਟਸ ਆਫ਼ ਮੈਨੇਜਮੈਂਟ, ਨਿਹਾਲ ਸਿੰਘ ਵਾਲਾ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਕਮਲਜੀਤ ਸ਼ਰਮਾ ਨੇ ਵੀ ਇਸ ਸਫਲਤਾ ਨੂੰ ਕਾਲਜ ਲਈ ਮਾਣ ਵਾਲਾ ਪਲ ਦੱਸਿਆ। ਦੋਵੇਂ ਵਿਦਿਆਰਥੀਆਂ ਨੂੰ ਬ੍ਰਾਂਚ ਪੋਸਟ ਮਾਸਟਰ ਦੇ ਅਹੁਦੇ ਲਈ ਚੋਣ ਹੋਣ ‘ਤੇ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਪ੍ਰਾਪਤੀ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ, ਸਗੋਂ ਸੰਸਥਾ ਲਈ ਵੀ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਵਿਦਿਆਰਥੀ ਦੇਸ਼ ਦੀ ਸੇਵਾ ਕਰਦੇ ਹੋਏ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਮ ਹੋਰ ਰੌਸ਼ਨ ਕਰਨਗੇ।
ਅੰਤ ਵਿੱਚ ਕਾਲਜ ਪ੍ਰਬੰਧਨ ਨੇ ਕਿਹਾ ਕਿ ਆਰੀਆਭੱਟ ਕਾਲਜ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ, ਹੁਨਰ ਵਿਕਾਸ, ਕਰੀਅਰ ਮਾਰਗਦਰਸ਼ਨ ਅਤੇ ਬਿਹਤਰੀਨ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਰਹੇਗਾ, ਤਾਂ ਜੋ ਹਰ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕੇ।


