

ਕੌਮਾਂਤਰੀ ਯੋਗ ਦਿਵਸ ਮੌਕੇ ਬਾਬਾ ਗਾਂਧਾ ਸਕੂਲ ਵਿਚ ਕਰਵਾਇਆ ਜਾਵੇਗਾ ਯੋਗ ਸਮਾਗਮ
ਬਰਨਾਲਾ ਵਾਸੀਆਂ ਨੂੰ ਲਾਹਾ ਲੈਣ ਦਾ ਸੱਦਾ
ਬਰਨਾਲਾ, 19 ਜੂਨ(ਹਿਮਾਂਸ਼ੂ ਗੋਇਲ)
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ, ਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਸ੍ਰੀ ਕੁਮਾਰ ਰਾਹੁਲ ਆਈ ਏ ਐਸ, ਕਮਿਸ਼ਨਰ ਆਯੂਸ਼ ਸ਼੍ਰੀਮਤੀ ਕਵਲਪ੍ਰੀਤ ਕੌਰ ਬਰਾੜ ਆਈ ਏ ਐਸ ਅਤੇ ਡਾਇਰੈਕਟਰ ਆਯੁਰਵੈਦਾ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐਸ ਦੀ ਅਗਵਾਈ ਹੇਠ 21 ਜੂਨ 2026 ਨੂੰ ਯੋਗਾ ਦਿਵਸ ਸਮਾਗਮ ਕਰਾਇਆ ਜਾ ਰਿਹਾ ਹੈ।
ਇਹ ਯੋਗ ਸਮਾਗਮ ਸਵੇਰੇ 7 ਵਜੇ ਤੋਂ 7.45 ਤੱਕ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਆਈ ਟੀ ਆਈ ਚੌਂਕ ਬਰਨਾਲਾ ਵਿਖੇ 12ਵੇਂ ਵਿਸ਼ਵ ਯੋਗ ਦਿਵਸ ਮੌਕੇ ਕਰਾਇਆ ਜਾ ਰਿਹਾ ਹੈ। ਇਸ ਵਰ੍ਹੇ ਵਿਸ਼ਵ ਯੋਗਾ ਦਿਵਸ ਦਾ ਵਿਸ਼ਾ “ਸਿਹਤਮੰਦ ਬੁਢਾਪੇ ਲਈ ਯੋਗ” (Yoga for Healthy Ageing) ਰੱਖਿਆ ਗਿਆ ਹੈ, ਜਿਸ ਦਾ ਉਦੇਸ਼ ਹਰ ਉਮਰ ਦੇ ਲੋਕਾਂ ਨੂੰ ਸਿਹਤਮੰਦ, ਸਰਗਰਮ ਅਤੇ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।
ਸਮਾਗਮ ਵਿੱਚ ਯੋਗਾ ਮਾਹਿਰਾਂ ਵੱਲੋਂ ਵੱਖ-ਵੱਖ ਯੋਗ ਆਸਨ, ਪ੍ਰਾਣਾਯਾਮ ਅਤੇ ਧਿਆਨ ਕਿਰਿਆਵਾਂ ਕਰਵਾਈਆਂ ਜਾਣ ਗਈਆਂ। ਭਾਗੀਦਾਰਾਂ ਨੂੰ ਯੋਗ ਦੇ ਸਰੀਰਕ, ਮਾਨਸਿਕ ਅਤੇ ਆਤਮਿਕ ਲਾਭਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਬਰਨਾਲਾ ਡਾ. ਅਮਨ ਕੌਸ਼ਲ ਨੇ ਕਿਹਾ ਕਿ ਯੋਗ ਨਾ ਸਿਰਫ਼ ਬਿਮਾਰੀਆਂ ਤੋਂ ਬਚਾਅ ਕਰਦਾ ਹੈ, ਸਗੋਂ ਮਨ ਨੂੰ ਸ਼ਾਂਤੀ ਅਤੇ ਜੀਵਨ ਵਿੱਚ ਸੰਤੁਲਨ ਵੀ ਪ੍ਰਦਾਨ ਕਰਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਮਾਗਮ ਦੌਰਾਨ ਵੱਧ ਤੋ ਵੱਧ ਗਿਣਤੀ ਵਿੱਚ ਪਹੁੰਚ ਕੇ ਸਰੀਰਕ ਅਤੇ ਮਾਨਸਿਕ ਲਾਹਾ ਲਿਆ ਜਾਵੇ।
ਪੇਸ਼ਕਸ਼: theepapers.com
ਸੰਪਰਕ:9217521029


