

ਬਰਨਾਲਾ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ
50 ਵਾਰਡਾਂ ਵਿੱਚੋਂ 36 ਵਾਰਡਾਂ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ
ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਆਮ ਆਦਮੀ ਪਾਰਟੀ ਬਰਨਾਲਾ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਨੇ ਦਿੱਤੀ ਜੇਤੂ ਉਮੀਦਵਾਰਾਂ ਨੂੰ ਵਧਾਈ
ਬਰਨਾਲਾ, 29 ਮਈ (ਹਿਮਾਂਸ਼ੂ ਗੋਇਲ):- ਬਰਨਾਲਾ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 50 ਵਿੱਚੋਂ 36 ਵਾਰਡਾਂ ਵਿੱਚ ਜਿੱਤ ਦਰਜ ਕਰਕੇ ਵੱਡੀ ਬਹੁਮਤ ਹਾਸਲ ਕੀਤੀ ਹੈ। ਚੋਣ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਵੱਖ-ਵੱਖ ਥਾਵਾਂ ‘ਤੇ ਜਸ਼ਨ ਮਨਾਏ ਗਏ।
ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਆਮ ਆਦਮੀ ਪਾਰਟੀ ਬਰਨਾਲਾ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਕਾਂ ਨੇ ਵਿਕਾਸ ਅਤੇ ਇਮਾਨਦਾਰ ਰਾਜਨੀਤੀ ਨੂੰ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿੱਚ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਦਿਆਂ ਸ਼ਹਿਰ ਦੇ ਵਿਕਾਸ ਲਈ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ ਕਰਦੀ ਹੈ ਜਿਸ ਉੱਪਰ ਬਰਨਾਲਾ ਦੇ ਲੋਕਾਂ ਨੇ ਮੋਹਰ ਲਗਾਈ ਹੈ। ਇਸੇ ਪ੍ਰਕਾਰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਇੱਥੋਂ ਜਿੱਤ ਪ੍ਰਾਪਤ ਕਰੇਗੀ।
ਚੋਣ ਨਤੀਜਿਆਂ ਅਨੁਸਾਰ ਬਰਨਾਲਾ ਦੇ ਵਾਰਡ ਨੰਬਰ 1 ਤੋਂ ਪਰਮਜੀਤ ਕੌਰ (ਆਪ), ਵਾਰਡ ਨੰਬਰ 2 ਤੋਂ ਜਸਵਿੰਦਰ ਸਿੰਘ (ਆਪ), ਵਾਰਡ ਨੰਬਰ 3 ਕਰਮਜੀਤ ਕੌਰ (ਆਪ), ਵਾਰਡ ਨੰਬਰ 4 ਗੁਰਪ੍ਰੀਤ ਸਿੰਘ (ਆਪ), ਵਾਰਡ ਨੰਬਰ 5 ਅਮਰਜੀਤ ਕੌਰ (ਆਪ), ਵਾਰਡ ਨੰਬਰ 6 ਖੁਸ਼ੀ ਮੁਹੰਮਦ (ਆਪ), ਵਾਰਡ ਨੰਬਰ 7 ਮਨਦੀਪ ਕੌਰ (ਆਪ), ਵਾਰਡ ਨੰਬਰ 8 ਕੁਲਦੀਪ ਧਰਮਾ (ਆਪ), ਵਾਰਡ ਨੰਬਰ 9 ਰੇਨੂ ਸ਼ਰਮਾ (ਆਪ), ਵਾਰਡ ਨੰਬਰ 10 ਰਾਕੇਸ਼ ਕੁਮਾਰ (ਆਪ), ਵਾਰਡ ਨੰਬਰ 11 ਤੋਂ ਸ਼ਰਨਜੀਤ ਸਿੰਘ (ਆਜ਼ਾਦ), ਵਾਰਡ ਨੰਬਰ 12 ਜਸਪ੍ਰੀਤ ਸਿੰਘ (ਆਪ), ਵਾਰਡ ਨੰਬਰ 13 ਹਰਮਿੰਦਰ ਕੌਰ (ਆਪ), ਵਾਰਡ ਨੰਬਰ 14 ਰਣਜੀਤ ਸਿੰਘ (ਆਪ), ਵਾਰਡ ਨੰਬਰ 15 ਤੋਂ ਦੀਪਇੰਦਰ ਸਿੰਘ (ਬੀਜੇਪੀ), ਵਾਰਡ ਨੰਬਰ 16 ਜਗਸੀਰ ਸਿੰਘ (ਆਪ), ਵਾਰਡ ਨੰਬਰ 17 ਰਣਜੀਤ ਕੌਰ (ਆਜ਼ਾਦ), ਵਾਰਡ ਨੰਬਰ 18 ਗੁਰਜੀਤ ਸਿੰਘ ਰਾਮਣਵਾਸੀਆ (ਆਪ), ਵਾਰਡ ਨੰਬਰ 19 ਹਰਦੀਪ ਕੌਰ (ਆਪ), ਵਾਰਡ ਨੰਬਰ 20 ਪਰਮਜੀਤ ਸਿੰਘ (ਆਪ), ਵਾਰਡ ਨੰਬਰ 21 ਤੋਂ ਹਰਵਿੰਦਰ ਰਾਣੀ (ਆਜ਼ਾਦ), ਵਾਰਡ ਨੰਬਰ 22 ਬਰਿੰਦਰ ਸਿੰਘ (ਆਪ), ਵਾਰਡ ਨੰਬਰ 23 ਲਖਬੀਰ ਕੌਰ (ਆਪ), ਵਾਰਡ ਨੰਬਰ 24 ਹਰਪ੍ਰੀਤ ਧਾਲੀਵਾਲ (ਆਪ), ਵਾਰਡ ਨੰਬਰ 25 ਮਮਤਾ ਰਾਣੀ (ਆਪ), ਵਾਰਡ ਨੰਬਰ 26 ਰਾਜੀਵ ਗੁਪਤਾ ਲੂਬੀ (ਆਪ), ਵਾਰਡ ਨੰਬਰ 27 ਸੁਖਦਿਆਲ ਕੌਰ (ਬੀਜੇਪੀ), ਵਾਰਡ ਨੰਬਰ 28 ਧਰਮ ਸਿੰਘ ਫੌਜੀ (ਬੀਜੇਪੀ), ਵਾਰਡ ਨੰਬਰ 29 ਊਸ਼ਾ ਦੇਵੀ (ਕਾਂਗਰਸ), ਵਾਰਡ ਨੰਬਰ 30 ਰਾਜੂ ਚੌਧਰੀ (ਬੀਜੇਪੀ), ਵਾਰਡ ਨੰਬਰ 31 ਤਾਮਨਾ ਜਿੰਦਲ (ਆਪ), ਵਾਰਡ ਨੰਬਰ 32 ਹੇਮਰਾਜ ਗਰਗ (ਆਜ਼ਾਦ), ਵਾਰਡ ਨੰਬਰ 33 ਰੀਟਾ ਰਾਣੀ (ਆਪ), ਵਾਰਡ ਨੰਬਰ 34 ਗਗਨਦੀਪ ਸਿੰਘ (ਆਪ), ਵਾਰਡ ਨੰਬਰ 35 ਸਿਮਰਜੀਤ ਕੌਰ (ਆਪ), ਵਾਰਡ ਨੰਬਰ 36 ਮੋਨਿਕਾ ਬਾਂਸਲ (ਆਪ), ਵਾਰਡ ਨੰਬਰ 37 ਕੁਲਵਿੰਦਰ ਸਿੰਘ (ਕਾਂਗਰਸ), ਵਾਰਡ ਨੰਬਰ 38 ਦੀਪ ਮਾਲਾ (ਆਪ), ਵਾਰਡ ਨੰਬਰ 39 ਕਿਰਨ (ਆਪ), ਵਾਰਡ ਨੰਬਰ 40 ਬਾਰੂ ਸਿੰਘ (ਬੀਜੇਪੀ), ਵਾਰਡ ਨੰਬਰ 41 ਸਨੇਹ ਲਤਾ (ਬੀਜੇਪੀ), ਵਾਰਡ ਨੰਬਰ 42 ਪਰਮਜੀਤ ਸਿੰਘ (ਆਪ), ਵਾਰਡ ਨੰਬਰ 43 ਪਰਮਜੀਤ ਕੌਰ (ਆਪ), ਵਾਰਡ ਨੰਬਰ 44 ਹਸਨਪ੍ਰੀਤ ਭਾਰਦਵਾਜ (ਆਪ), ਵਾਰਡ ਨੰਬਰ 45 ਅਮਰਜੀਤ ਕੌਰ (ਆਜ਼ਾਦ), ਵਾਰਡ ਨੰਬਰ 46 ਲਵਪ੍ਰੀਤ ਸ਼ਰਮਾ (ਆਪ), ਵਾਰਡ ਨੰਬਰ 47 ਪ੍ਰਿਯੰਕਾ (ਬੀਜੇਪੀ), ਵਾਰਡ ਨੰਬਰ 48 ਰਜਿੰਦਰ ਸਿੰਘ (ਆਪ), ਵਾਰਡ ਨੰਬਰ 49 ਸੁਖਬੀਰ ਕੌਰ (ਆਪ), ਵਾਰਡ ਨੰਬਰ ਤੋਂ 50 ਸੁਖਜੀਤ ਕੌਰ ਸੁਖੀ (ਆਪ) ਜੇਤੂ ਰਹੇ।
ਚੋਣ ਨਤੀਜਿਆਂ ਨਾਲ ਬਰਨਾਲਾ ਦੀ ਸਿਆਸਤ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਮਜ਼ਬੂਤ ਪਕੜ ਸਾਬਤ ਕਰ ਦਿੱਤੀ ਹੈ ਅਤੇ ਹੁਣ ਨਗਰ ਨਿਗਮ ਵਿੱਚ ਪਾਰਟੀ ਦਾ ਦਬਦਬਾ ਰਹੇਗਾ।


