

ਆਰੀਆਭੱਟਾ ਗਰੁੱਪ ਆਫ ਇੰਸਟੀਚਿਊਟਸ, ਬਰਨਾਲਾ ਵਿੱਚ ਸੈਸ਼ਨ 2026-27 ਦੇ ਦਾਖਲਿਆਂ ਵਿੱਚ ਆਇਆ ਜ਼ਬਰਦਸਤ ਉਛਾਲ
ਬਰਨਾਲਾ, 29 ਮਈ(ਹਿਮਾਂਸ਼ੂ ਗੋਇਲ)
ਸਿੱਖਿਆ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਅਤੇ ਜ਼ਿਲ੍ਹੇ ਦੇ ਇਕਲੌਤੇ ਇੰਜੀਨੀਅਰਿੰਗ ਅਤੇ ਐਮ. ਬੀ. ਏ ਕਾਲਜ ਆਰਿਆਭੱਟਾ ਗਰੁੱਪ ਆਫ ਇੰਸਟੀਚਿਊਟਸ, ਬਰਨਾਲਾ ਵਿੱਚ ਸੈਸ਼ਨ 2026-27 ਲਈ ਵੱਖ-ਵੱਖ ਅੰਡਰਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਪ੍ਰੋਫੈਸ਼ਨਲ ਕੋਰਸਾਂ ਵਿੱਚ ਦਾਖਲਿਆਂ ਨੂੰ ਲੈ ਕੇ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਭਾਰੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਦਾਖਲਾ ਪ੍ਰਕਿਰਿਆ ਦੇ ਸ਼ੁਰੂਆਤੀ ਪੜਾਅ ਤੋਂ ਹੀ ਸੰਸਥਾ ਨੂੰ ਵੱਡੀ ਗਿਣਤੀ ਵਿੱਚ ਅਰਜ਼ੀਆਂ ਪ੍ਰਾਪਤ ਹੋ ਰਹੀਆਂ ਹਨ, ਜਿਸ ਨਾਲ ਸਿੱਖਿਆ ਜਗਤ ਵਿੱਚ ਆਰਿਆਭੱਟਾ ਗਰੁੱਪ ਦੀ ਵਧਦੀ ਲੋਕਪ੍ਰਿਯਤਾ ਅਤੇ ਭਰੋਸੇਯੋਗਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸੰਸਥਾ ਦੇ ਚੇਅਰਮੈਨ ਸ੍ਰੀ ਆਰ. ਕੇ. ਗੁਪਤਾ ਅਨੁਸਾਰ ਇਸ ਵਾਰ ਵਿਦਿਆਰਥੀਆਂ ਵਿੱਚ ਵਿਸ਼ੇਸ਼ ਤੌਰ ‘ਤੇ ਇੰਜੀਨੀਅਰਿੰਗ, ਕੰਪਿਊਟਰ ਸਾਇੰਸ, ਮੈਨੇਜਮੈਂਟ, ਬੀ.ਸੀ.ਏ., ਬੀ.ਬੀ.ਏ., ਬੀ.ਕਾਮ., ਐਮ.ਐਸ.ਸੀ. ਮੈਥ., ਐਮ.ਬੀ.ਏ., ਐਮ.ਕਾਮ. ਅਤੇ ਹੋਰ ਹੁਨਰ-ਅਧਾਰਿਤ ਕੋਰਸਾਂ ਲਈ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਵਿਦਿਆਰਥੀ ਸੰਸਥਾ ਵਿੱਚ ਦਾਖਲਾ ਲੈਣ ਲਈ ਸੰਪਰਕ ਕਰ ਰਹੇ ਹਨ। ਸੰਸਥਾ ਦੇ ਡਾਇਰੈਕਟਰ ਡਾ. ਅਜੇ ਕੁਮਾਰ ਮਿੱਤਲ ਜੀ ਨੇ ਦੱਸਿਆ ਕਿ ਆਰਿਆਭੱਟਾ ਗਰੁੱਪ ਆਫ ਇੰਸਟੀਚਿਊਟਸ ਹਮੇਸ਼ਾ ਗੁਣਵੱਤਾ-ਪੂਰਨ ਸਿੱਖਿਆ, ਅਨੁਭਵੀ ਫੈਕਲਟੀ, ਆਧੁਨਿਕ ਲੈਬੋਰਟਰੀਆਂ, ਡਿਜ਼ੀਟਲ ਕਲਾਸਰੂਮ, ਪ੍ਰੈਕਟੀਕਲ ਟ੍ਰੇਨਿੰਗ, ਉਦਯੋਗਿਕ ਦੌਰੇ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜਾਣਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਹਰ ਸਾਲ ਸੰਸਥਾ ਵਿੱਚ ਦਾਖਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਵਾਰ ਵੀ ਰਿਕਾਰਡ ਤੋੜ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਕਾਲਜ ਦੇ ਡੀਨ ਅਕਾਦਮਿਕ ਡਾ. ਭਾਵੇਤ ਜੀ ਨੇ ਕਿਹਾ ਕਿ ਅੱਜ ਦੇ ਮੁਕਾਬਲੇਭਰੇ ਯੁੱਗ ਵਿੱਚ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਹੁਨਰ, ਤਕਨੀਕੀ ਗਿਆਨ ਅਤੇ ਵਿਵਹਾਰਕ ਸਮਰੱਥਾ ਵੀ ਬਹੁਤ ਮਹੱਤਵਪੂਰਨ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕੀਤਾ ਜਾਂਦਾ ਹੈ।ਕੋਆਰਡੀਨੇਟਰ ਡਾ. ਜਸ਼ਨਜੋਤ ਅਤੇ ਅਕਾਊਂਟਸ ਅਫਸਰ ਸ੍ਰੀ ਜਤਿੰਦਰ ਦਹੀਆ ਜੀ ਨੇ ਦੱਸਿਆ ਕਿ ਵੱਖ-ਵੱਖ ਵਿਭਾਗਾਂ ਵਿੱਚ ਆਧੁਨਿਕ ਤਕਨਾਲੋਜੀ ਅਧਾਰਿਤ ਸਿੱਖਣ-ਸਿਖਾਉਣ ਦੀ ਪ੍ਰਕਿਰਿਆ, ਪ੍ਰੋਜੈਕਟ ਅਧਾਰਿਤ ਸਿੱਖਿਆ ਅਤੇ ਉਦਯੋਗਿਕ ਮਾਹਿਰਾਂ ਨਾਲ ਇੰਟਰਐਕਸ਼ਨ ਰਾਹੀਂ ਵਿਦਿਆਰਥੀਆਂ ਨੂੰ ਕਰੀਅਰ ਲਈ ਤਿਆਰ ਕੀਤਾ ਜਾਂਦਾ ਹੈ।ਸੰਸਥਾ ਦੇ ਡੀਨ ਇੰਜੀਨੀਅਰਿੰਗ ਸ੍ਰੀ ਰਜਨੀਸ਼ ਨਰੂਲਾ, ਕੋਆਰਡੀਨੇਟਰ ਸ੍ਰੀਮਤੀ ਭਾਵੁਕਤਾ ਸ਼ਰਮਾ, ਐਡਮਿਸ਼ਨ ਮੁਖੀ ਸ੍ਰੀ ਚਤਿੰਦਰ ਸਿੰਘ ਅਤੇ ਮੁਖੀ ਸ੍ਰੀ ਵਿਜੈ ਕੁਮਾਰ ਜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਰਿਆਭੱਟਾ ਗਰੁੱਪ ਦੇ ਵਿਦਿਆਰਥੀਆਂ ਨੇ ਪਿਛਲੇ ਸਾਲਾਂ ਦੌਰਾਨ ਯੂਨੀਵਰਸਿਟੀ ਪ੍ਰੀਖਿਆਵਾਂ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਤਕਨੀਕੀ ਮੁਕਾਬਲਿਆਂ ਅਤੇ ਪਲੇਸਮੈਂਟ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਈ ਵਿਦਿਆਰਥੀ ਦੇਸ਼ ਦੀਆਂ ਪ੍ਰਮੁੱਖ ਕੰਪਨੀਆਂ ਵਿੱਚ ਰੁਜ਼ਗਾਰ ਪ੍ਰਾਪਤ ਕਰ ਚੁੱਕੇ ਹਨ, ਜਦਕਿ ਕਈ ਉੱਚ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਆਪਣਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸੰਸਥਾ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਵਿਸ਼ਾਲ ਲਾਇਬ੍ਰੇਰੀ, ਆਧੁਨਿਕ ਕੰਪਿਊਟਰ ਲੈਬ, ਖੇਡ ਮੈਦਾਨ, ਵਾਈ-ਫਾਈ ਕੈਂਪਸ, ਟਰਾਂਸਪੋਰਟ ਸਹੂਲਤ, ਹੋਸਟਲ ਅਤੇ ਵਿਦਿਆਰਥੀ ਸਹਾਇਤਾ ਕੇਂਦਰ ਉਪਲਬਧ ਹਨ। ਨਾਲ ਹੀ ਵਿਦਿਆਰਥੀਆਂ ਦੇ ਵਿਅਕਤੀਗਤ ਵਿਕਾਸ ਲਈ ਸਮੇਂ-ਸਮੇਂ ‘ਤੇ ਸੈਮੀਨਾਰ, ਵਰਕਸ਼ਾਪਾਂ, ਉਦਯੋਗਿਕ ਮਾਹਿਰਾਂ ਦੇ ਲੈਕਚਰ ਅਤੇ ਕਰੀਅਰ ਕਾਊਂਸਲਿੰਗ ਸੈਸ਼ਨ ਵੀ ਕਰਵਾਏ ਜਾਂਦੇ ਹਨ। ਦਾਖਲਾ ਵਿਭਾਗ ਦੇ ਇੰਚਾਰਜ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਤੋਂ ਬਾਅਦ ਵਿਦਿਆਰਥੀਆਂ ਦੀਆਂ ਪੁੱਛਗਿੱਛਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਹਰ ਰੋਜ਼ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਮਾਪੇ ਕੈਂਪਸ ਦਾ ਦੌਰਾ ਕਰ ਰਹੇ ਹਨ ਅਤੇ ਵੱਖ-ਵੱਖ ਕੋਰਸਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਹਨ।
ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਯੋਗਤਾ ਅਤੇ ਮੈਰਿਟ ਦੇ ਆਧਾਰ ‘ਤੇ ਵੱਖ-ਵੱਖ ਸਕਾਲਰਸ਼ਿਪ ਯੋਜਨਾਵਾਂ ਦਾ ਲਾਭ ਵੀ ਪ੍ਰਦਾਨ ਕੀਤਾ ਜਾ ਰਿਹਾ ਹੈ ਤਾਂ ਜੋ ਆਰਥਿਕ ਤੌਰ ‘ਤੇ ਕਮਜ਼ੋਰ ਪਰ ਹੋਣਹਾਰ ਵਿਦਿਆਰਥੀ ਵੀ ਉੱਚ ਸਿੱਖਿਆ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਆਰਿਆਭੱਟਾ ਗਰੁੱਪ ਆਫ ਇੰਸਟੀਚਿਊਟਸ ਦਾ ਮੁੱਖ ਉਦੇਸ਼ ਸਿਰਫ਼ ਸਿੱਖਿਆ ਦੇਣਾ ਨਹੀਂ, ਸਗੋਂ ਵਿਦਿਆਰਥੀਆਂ ਨੂੰ ਸਮਾਜਿਕ, ਨੈਤਿਕ ਅਤੇ ਪੇਸ਼ੇਵਰ ਤੌਰ ‘ਤੇ ਮਜ਼ਬੂਤ ਨਾਗਰਿਕ ਬਣਾਉਣਾ ਹੈ। ਇਸੇ ਦ੍ਰਿਸ਼ਟੀਕੋਣ ਤਹਿਤ ਸੰਸਥਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ। ਆਰਿਆਭੱਟਾ ਕਾਲਜ ਦੇ ਚੇਅਰਮੈਨ ਇੰਜੀਨੀਅਰ ਰਾਕੇਸ਼ ਗੁਪਤਾ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਜੀਵ ਮੰਗਲਾ, ਵਿੱਕੀ ਸਿੰਗਲਾ, ਇੰਦਰਪਾਲ ਗੋਇਲ, ਹਰਭਜਨ ਸਿੰਘ, ਮੋਹਿਤ ਮੰਗਲਾ ਅਤੇ ਅਸ਼ਵਨੀ ਸਿੰਗਲਾ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਭਵਿੱਖ ਨੂੰ ਮਜ਼ਬੂਤ ਅਤੇ ਸਫਲ ਬਣਾਉਣ ਲਈ ਸਮੇਂ ਸਿਰ ਦਾਖਲਾ ਪ੍ਰਕਿਰਿਆ ਪੂਰੀ ਕਰਨ ਅਤੇ ਆਰਿਆਭੱਟਾ ਗਰੁੱਪ ਆਫ ਇੰਸਟੀਚਿਊਟਸ, ਬਰਨਾਲਾ ਨਾਲ ਜੁੜ ਕੇ ਗੁਣਵੱਤਾ-ਪੂਰਨ ਸਿੱਖਿਆ ਅਤੇ ਉਜਲੇ ਕਰੀਅਰ ਵੱਲ ਕਦਮ ਵਧਾਉਣ।
ਸੈਸ਼ਨ 2026-27 ਲਈ ਚੱਲ ਰਹੀ ਦਾਖਲਾ ਪ੍ਰਕਿਰਿਆ ਦੌਰਾਨ ਮਿਲ ਰਹੇ ਭਾਰੀ ਹੁੰਗਾਰੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਆਰਿਆਭੱਟਾ ਗਰੁੱਪ ਆਫ ਇੰਸਟੀਚਿਊਟਸ, ਬਰਨਾਲਾ ਅੱਜ ਖੇਤਰ ਦੇ ਪ੍ਰਮੁੱਖ ਅਤੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਸਿੱਖਿਆ ਸੰਸਥਾਨਾਂ ਵਿੱਚ ਆਪਣਾ ਮਜ਼ਬੂਤ ਸਥਾਨ ਬਣਾ ਚੁੱਕਾ ਹੈ।
ਸੰਸਥਾ ਵੱਲੋਂ ਇੰਜੀਨੀਅਰਿੰਗ, ਮੈਨੇਜਮੈਂਟ, ਬੀ.ਸੀ.ਏ., ਬੀ.ਬੀ.ਏ., ਬੀ.ਕਾਮ., ਬੀ.ਐੱਸ.ਸੀ., ਐਮ.ਐੱਸ.ਸੀ., ਐਮ.ਬੀ.ਏ. ਅਤੇ ਹੋਰ ਕੋਰਸਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਜਿਸ ਕਾਰਨ ਵੱਖ-ਵੱਖ ਵਿਦਿਅਕ ਪਿਛੋਕੜ ਵਾਲੇ ਵਿਦਿਆਰਥੀਆਂ ਵਿੱਚ ਦਾਖਲਿਆਂ ਪ੍ਰਤੀ ਉਤਸ਼ਾਹ ਵਧਿਆ ਹੈ।


