

ਧਨੌਲਾ ਨਗਰ ਕੌਂਸਲ ਚੋਣਾਂ: ਵਾਰਡ ਨੰਬਰ 11 ’ਚ ਫਸਵਾਂ ਮੁਕਾਬਲਾ, ਉਮੀਦਵਾਰਾਂ ਨੇ ਲਾਇਆ ਪੂਰਾ ਜ਼ੋਰ
ਧਨੌਲਾ, (ਹਿਮਾਂਸ਼ੂ ਗੋਇਲ) :
ਨਗਰ ਕੌਂਸਲ ਧਨੌਲਾ ਦੇ ਵਾਰਡ ਨੰਬਰ 11 ਵਿੱਚ ਇਸ ਵਾਰ ਚੋਣੀ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਵਾਰਡ ਵਿੱਚ ਕੁੱਲ 7 ਉਮੀਦਵਾਰ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ ਇੱਕ ਉਮੀਦਵਾਰ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ। ਬਾਕੀ ਉਮੀਦਵਾਰਾਂ ਵੱਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਪੂਰੀ ਤਾਕਤ ਲਗਾਈ ਜਾ ਰਹੀ ਹੈ।

ਵਾਰਡ ਨੰਬਰ 11 ਵਿੱਚ ਇਸ ਵਾਰ ਮੁੱਖ ਟੱਕਰ ਭਾਜਪਾ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰਾਂ ਵਿਚਕਾਰ ਵੇਖਣ ਨੂੰ ਮਿਲ ਰਹੀ ਹੈ। ਚੋਣ ਮੈਦਾਨ ਵਿੱਚ ਜਗਤਾਰ ਸਿੰਘ (ਭਾਜਪਾ – ਕਮਲ ਦਾ ਫੁੱਲ), ਬੂਟਾ ਸਿੰਘ (ਆਮ ਆਦਮੀ ਪਾਰਟੀ – ਝਾੜੂ), ਪਰਮਜੀਤ ਸਿੰਘ (ਆਜ਼ਾਦ – ਬਾਲਟੀ), ਨਰਿੰਦਰ ਸਿੰਘ (ਆਜ਼ਾਦ – ਜਹਾਜ਼), ਅਮਨਦੀਪ ਸਿੰਘ (ਸ਼੍ਰੋਮਣੀ ਅਕਾਲੀ ਦਲ – ਤੱਕੜੀ) ਅਤੇ ਕੁਲਦੀਪ ਸਿੰਘ (ਆਜ਼ਾਦ – ਟਰੈਕਟਰ) ਆਪਣੀ ਜਿੱਤ ਲਈ ਪੂਰਾ ਜ਼ੋਰ ਲਗਾ ਰਹੇ ਹਨ।
ਦੂਜੇ ਪਾਸੇ ਪ੍ਰੇਮ ਕੁਮਾਰ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਹੈ, ਜਿਸ ਨਾਲ ਚੋਣੀ ਸਮੀਕਰਨਾਂ ਵਿੱਚ ਵੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਵਾਰਡ ਦੇ ਲੋਕਾਂ ਵਿੱਚ ਚੋਣਾਂ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਅਤੇ ਹਰ ਪਾਰਟੀ ਆਪਣੇ ਹੱਕ ਵਿੱਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਵਾਰਡ ਨੰਬਰ 11 ਵਿੱਚ ਮੁਕਾਬਲਾ ਬਹੁਤ ਹੀ ਫਸਵਾਂ ਬਣ ਗਿਆ ਹੈ ਅਤੇ ਜਿੱਤ ਦਾ ਫੈਸਲਾ ਆਖਰੀ ਸਮੇਂ ਦੇ ਵੋਟਾਂ ’ਤੇ ਨਿਰਭਰ ਕਰ ਸਕਦਾ ਹੈ।


