

ਪੰਜਾਬ ਪਬਲਿਕ ਸਕੂਲ ਵਿੱਚ ਨਵੀਂ ਬਣੀ ਕੌਸ਼ਲ ਨੂੰ ਸਹੁੰ ਚੁਕਾਈ ਗਈ
ਬਰਨਾਲਾ(ਹਿਮਾਂਸ਼ੂ ਗੋਇਲ)
ਅੱਜ ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਧਨੌਲਾ ਰੋਡ ਬਰਨਾਲਾ ਵਿਖੇ ਸਾਲ 2026-27 ਲਈ ਇਨਵੈਸਚਰ ਸੈਰਾਮਨੀ ਅਧੀਨ ਨਵੀਂ ਬਣੀ ਕੌਂਸ਼ਲ ਨੂੰ ਸਹੁੰ ਚੁਕਾਈ ਗਈ।ਜਿਸ ਦੌਰਾਨ ਸ੍ਰ: ਅਮਰਜੀਤ ਸਿੰਘ ਚੀਮਾਂ ਚੇਅਰਮੈਨ ਪੰਜਾਬ ਪਬਲਿਕ ਸਕੂਲ ਨੇ ਮੁੱਖ ਮਹਿਮਾਨ ਵਜੋ ਸਿਰਕਤ ਕੀਤੀ।ਨਵੀ ਬਣੀ ਕੌਂਸਲ ਵਿੱਚ ਸਕੂਲ ਰੀਪਰਜੈਟੇਟਿਵ ਮਿਸ ਲੀਜਾ ਸ਼ਰਮਾਂ,ਮਿਸ ਮਨਜੋਤ ਕੌਰ ਨੂੰ ਸੀ ਸੀ ਏ ਕੈਪਟਨ,ਅਤੇ ਹਰਸੀਰਤ ਕੌਰ ਨੂੰ ਸਪੋਰਟਸ ਕੈਪਟਨ ਦੇ ਬੈਚ ਦਿੱਤੇ ਗਏ।ਜਿਮ੍ਹੇਵਾਰੀਆਂ ਦਾ ਅਹਿਸਾਸ ਦਿਵਾਉੰਦੇ ਹੋਏ ਪ੍ਰਿੰਸੀਪਲ ਮੈਡਮ ਵੱਲੋ ਸਕੂਲ ਦੀ ਐਸ਼ ਆਰ ਨੂੰ ਸਹੁੰ ਚੁਕਾਈ ਗਈ।ਇਸ ਪ੍ਰੋਗਰਾਮ ਦੌਰਾਨ ਅਸ਼ੋਕਾ ਹਾਊਸ ਦੀ ਜਿਮੇਵਾਰੀ ਹਿਮਾਨੀ,ਗੁਰਸ਼ਰਨ ਕੌਰ,ਸਹਿਜਪ੍ਰੀਤ ਕੋਰ, ਭਗਤ ਸਿੰਘ ਹਾਊਸ ਦੀ ਜਿਮੇਵਾਰੀ ਸੁਖਮਨਦੀਪ ਕੌਰ ਕੌਰ,ਗੁਰਸਿਫਤ ਕੋਰ,ਹਰਸੀਰਤ ਕੌਰ,ਸ਼ਿਵਾ ਜੀ ਹਾਊਸ ਦੀ ਜਿਮੇਵਾਰੀ ਲਖਵੀਰ ਕੌਰ,ਹਮਾਨੀ ਗੌਤਮ,ਏਕਨੂਰ ਕੌਰ ਅਤੇ ਟੈਗੋਰ ਹਾਊਸ ਲਈ ਗੁਰਨੂਰ ਸਿੰਘ,ਸਾਨੀਆਂ ਸੋਮਰੇ,ਗੁਰਨੂਰ ਕੌਰ ਦੀ ਚੋਣ ਕੀਤੀ ਗਈ।ਸਕੂਲ ਵਿੱਚ ਵੱਖਰੇ ਵੱਖਰੇ ਕਲੱਬਾਂ ਦਾ ਗਠਨ ਕਰਦੇ ਹੋਏ ਹਰਸਿਮਰਨ ਕੌਰ ਨੂੰ ਹੈਰੀਟੇਜ ਕਲੱਬ ,ਅਨੰਨਿਆਂ ਨੂੰ ਲਿਟਰੇਰੀ ਕਲੱਬ,ਹਰਸਿਤਾ ਨੂੰ ਟੂਰਿਜਮ ਕਲੱਬ,ਜਸਮੀਤ ਕੌਰ ਨੂੰ ਈਕੋ ਕਲੱਬ,ਤਨਵੀਰ ਕੌਰ ਨੂੰ ਵਾਟਰ ਕੰਜਰਵੇਸਨ ਕਲੱਬ ਦੇ ਕੈਪਟਨ ਨਿਯੁਕਤ ਕੀਤਾ ਗਿਆ।ਇੰਨਾ ਬੱਚਿਆਂ ਨੂੰ ਆਪਣੀ ਜਿਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਸਹੁੰ ਸਕੂਲ ਦੀ ਐਸ਼ ਆਰ ਲੀਜਾ ਸ਼ਰਮਾਂ ਨੇ ਚੁਕਾਈ।ਚੀਫ ਗੈਸਟ ਸ੍ਰ: ਅਮਰਜੀਤ ਸਿੰਘ ਚੀਮਾਂ ਚੇਅਰਮੈਨ, ਸ੍ਰ:ਸੁਖਦੀਪ ਸਿੰਘ ਚੀਮਾਂ ਮੈਨੇਜਰ ਪੰਜਾਬ ਪਬਲਿਕ ਸਕੂਲ ਨੇ ਬੱਚਿਆ ਨੂੰ ਬੈਚ ਲਗਾਏ ਤੇ ਸੈਸ਼ ਪਹਿਨਾਏ ।ਪ੍ਰਿੰਸੀਪਲ ਨੇ ਸੰੰਬੋਧਨ ਕਰਦਿਆਂ ਸਾਰੀ ਸਟੂਡੈਂਟ ਕੌਸਲ ਨੂੰ ਆਪਣੀ ਡਿਊਟੀ ਜਿਮੇਵਾਰੀ ਨਾਲ ਨਿਭਾਉਣ ਲਈ ਕਿਹਾ ਅਤੇ ਉਨਾ ਇਹ ਵੀ ਕਿਹਾ ਕਿ ਇਸ ਦੇ ਨਾਲ ਹੀ ਤੁਹਾਨੂੰ ਅੱਗੇ ਜੀਵਨ ਵਿੱਚ ਸਫਲਤਾ ਮਿਲਣੀ ਹੈ।ਪ੍ਰਿੰਸੀਪਲ ਸਿਮਰਨ ਕੌਰ ਨੇ ਬੱਚਿਆਂ ਨੂੰ ਬੋਲਦਿਆਂ ਕਿਹਾ ਕਿ ਕੌਂਸ਼ਲ ਬਣਾਉਣ ਦਾ ਮਤਲਬ ਇਹ ਹੈ ਕਿ ਤੁਸੀ ਹੁਣ ਤੋ ਹੀ ਆਪਣੀ ਜਿਮੇਵਾਰੀ ਤਨਦੇਹੀ ਨਾਲ ਨਿਭਾਉਣ ਦੇ ਯੋਗ ਹੋ ਜਾਵੋ ਤਾਂ ਕਿ ਭਵਿੱਖ ਵਿੱਚ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਤੇ ਤੁਸੀਂ ਭਵਿੱਖ ਵਿੱਚ ਚੰਗੇ ਲੀਡਰ ਬਣ ਸਕੋ।ਚੇਅਰਮੈਨ ਸ੍ਰ: ਅਮਰਜੀਤ ਸਿੰਘ ਚੀਮਾਂ ਨੇ ਬੱਚਿਆਂ ਨੂੰ ਇੱਕ ਚੰਗੇ ਲੀਡਰ ਦੀਆਂ ਵਿਸ਼ੇਸਤਾਵਾਂ ਤੇ ਚਾਨਣਾ ਪਾਇਆ।ਇਸ ਪ੍ਰੋਗਰਾਮ ਨੂੰ ਸਟੇਜ ਸੈਕਟਰੀ ਮੈਡਮ ਨਵਰੂਪ ਕੋਰ ,ਮਿਸਟਰ ਗੁਰਵੀਰ ਸਿੰਘ ਅਤੇ ਮਿਸਟਰ ਕਰਨਦੀਪ ਡੀ ਪੀ ਅਤੇ ਕੋਆਰਡੀਨੇਟਰ ਸਹਿਲ ਰਾਜਪੂਤ ਤੇ ਸਤਨਾਮ ਸਿੰਘ ਪਾਠਕ ਅਤੇ ਬਾਕੀ ਸਟਾਫ ਨੇ ਰਲ ਕੇ ਆਰਗੇਨਾਈਜ ਕੀਤਾ।ਉਸ ਤੋ ਬਾਅਦ ਉਨਾ ਨਵੀਂ ਬਣੀ ਕੌਂਸਲ ਨਾਲ ਮੀਟਿੰਗ ਕਰਕੇ ਉਨਾ ਨੂੰ ਉਨਾ ਦੀਆਂ ਡਿਊਟੀਆਂ ਬਾਰੇ ਵਿਸਥਾਰ ਸਾਹਿਤ ਦੱਸਿਆ ਤੇ ਡਿਊਟੀ ਪੁੂਰੀ ਜਿਮੇਵਾਰੀ ਤੇ ਇਮਾਨਦਾਰੀ ਨਾਲ ਨਿਭਾਉਣ ਲਈ ਹਦਾਇਤ ਕੀਤੀ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਹਾਜਰ ਸੀ।


