
ਸੰਗਰੂਰ(ਬਲਵਿੰਦਰ ਅਜ਼ਾਦ)
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਨਤੀਜਾ ਐਲਾਨਿਆ ਗਿਆ, ਜਿਸ ਵਿੱਚ ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ ਬਹਾਦਰਪੁਰ ਦੀਆਂ ਵਿਦਿਆਰਥਣਾਂ ਪ੍ਰਵੀਨ ਰਾਣੀ 74. 3 ਫੀਸਦੀ, ਸਿਮਰਜੀਤ ਕੌਰ 73.5 ਫੀਸਦੀ ਅਤੇ ਸੁਮਨਪ੍ਰੀਤ ਕੌਰ 72.5 ਫੀਸਦੀ ਅੰਕ ਲੈ ਕੇ ਸਕੂਲ ਵਿੱਚ ਕਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਹਨਾਂ ਵਿਦਿਆਰਥਣਾਂ ਤੇ ਮਾਪਿਆਂ ਨੂੰ ਸਕੂਲ ਵਿੱਚ ਉਚੇਚੇ ਤੌਰ ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ। ਪਿ੍ੰਸੀਪਲ ਡਾ.ਰਜਿੰਦਰ ਸਿੰਘ ਬਾਜਵਾ ਨੇ ਆਪਣੇ ਸ਼ਬਦਾਂ ਵਿੱਚ ਸੰਬੋਧਨ ਕਰਦੇ ਹੋਏ ਮਾਪਿਆਂ ਤੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਬਾਰਵੀਂ ਕਲਾਸ ਦੇ ਵਿੱਚੋਂ ਉਹਨਾਂ ਦੀ ਕਾਰਗੁਜ਼ਾਰੀ ਇਸ ਤੋਂ ਵੀ ਵਧੀਆ ਹੋਣ ਦੀ ਆਸ਼ਾ ਵੀ ਜਗਾਈ।ਇਸ ਮੌਕੇ ਸਟਾਫ ਮੈਂਬਰਾਂ ਵਿੱਚ ਜਗਜੀਵਨ ਕੁਮਾਰ , ਦੀਦਾਰ ਸਿੰਘ ,ਨਿਰਮਲ ਸਿੰਘ, ਕਮਲਦੀਪ ਸਿੰਘ, ਯਾਦਵਿੰਦਰ ਸਿੰਘ, ਵਰਿੰਦਰ ਸਿੰਘ ,ਲਵਨੀਸ਼ ਕੁਮਾਰ, ਮੈਡਮ ਕਰਮਜੀਤ ਕੌਰ (ਕਲਾਸ ਇੰਚਾਰਜ) ਕੁਲਦੀਪ ਕੌਰ,ਅੰਗਰੇਜ ਕੌਰ , ਜਸਪ੍ਰੀਤ ਕੌਰ, ਰਮਨਦੀਪ ਕੌਰ,ਅਮਨਦੀਪ ਕੌਰ, ਮਨਿੰਦਰ ਕੌਰ ਅਤੇ ਸੰਦੀਪ ਕੌਰ ਮੌਜੂਦ ਸਨ।ਸਕੂਲ ਦੇ ਮੈਨੇਜਰ ਸ੍ਰ.ਮਨਿੰਦਰਪਾਲ ਸਿੰਘ ਬਰਾੜ ਅਤੇ ਸ੍ਰ. ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਵੱਲੋਂ ਵੀ ਇਹਨਾਂ ਬੱਚਿਆਂ ਨੂੰ ਆਸ਼ੀਰਵਾਦ ਭੇਜਿਆ ਗਿਆ।