
ਬਰਨਾਲਾ, 12 ਅਗਸਤ (ਹਿਮਾਂਸ਼ੂ ਗੋਇਲ): ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਬਰਨਾਲਾ ਸੁਨੀਤਇੰਦਰ ਸਿੰਘ ਅਤੇ ਉੱਪ–ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਬਰਨਾਲਾ ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਕਰਵਾਈਆਂ ਗਈਆਂ 69ਵੀਂਆਂ ਗਰਮ ਰੁੱਤ ਜ਼ੋਨਲ ਸਕੂਲ ਖੇਡਾਂ ਵਿੱਚ ਸੁਤੰਤਰਤਾ ਸੰਗਰਾਮੀ ਖਜ਼ਾਨ ਸਿੰਘ ਸਰਕਾਰੀ ਹਾਈ ਸਕੂਲ ਬਦਰਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਕੂਲ ਮੁਖੀ ਗੁਰਜੀਤ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਸਖ਼ਤ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਆ।
ਇਸ ਸਬੰਧੀ ਡੀਪੀਈ ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ ਜ਼ੋਨ ਪੱਖੋ ਕਲਾਂ ਦੇ ਕਰਵਾਏ ਗਏ ਮੁਕਾਬਲਿਆਂ ਵਿੱਚ ਖੋ–ਖੋ ਅੰਡਰ 17 (ਲੜਕੀਆਂ) ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦਕਿ ਖੋ–ਖੋ ਅੰਡਰ 17 (ਲੜਕੇ) ਨੇ ਦੂਸਰਾ ਅਤੇ ਅੰਡਰ 14 (ਲੜਕੇ) ਨੇ ਤੀਸਰਾ, ਕਬੱਡੀ ਸਰਕਲ ਸਟਾਇਲ ਅੰਡਰ 14 ਸਾਲ (ਲੜਕੇ) ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਲੜਕੀਆਂ ਦੇ ਕਰਾਟੇ ਅੰਡਰ 14 ਸਾਲ ਵਿੱਚ ਪ੍ਰਭਜੋਤ ਕੌਰ ਨੇ ਦੂਜਾ, ਨੀਤੂ ਕੌਰ ਨੇ ਦੂਜਾ, ਕਰਾਟੇ ਅੰਡਰ 17 ਸਾਲ ਵਿੱਚ ਕਮਲਜੋਤ ਕੌਰ ਨੇ ਦੂਜਾ ਤੇ ਹਰਮਨਜੋਤ ਨੇ ਦੂਜਾ ਸਥਾਨ ਹਾਸਲ ਕੀਤਾ ਹੈ।
ਇਸ ਮੌਕੇ ਸਕੂਲ ਮੁਖੀ ਗੁਰਜੀਤ ਕੌਰ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਨਿਰਮਲ ਸਿੰਘ, ਚਿਰਜੋਤ ਸਿੰਘ ਅਤੇ ਹਰਜੀਤ ਸਿੰਘ ਜੋਗਾ ਸਮੇਤ ਸਮੂਹ ਵਿਦਿਆਰਥੀ ਮੌਜੂਦ ਸਨ।