
ਮਾਲੇਰਕੋਟਲਾ/ਹਿਮਾਂਸ਼ੂ ਗੋਇਲ
ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਸ਼ੋਸਲ ਮੀਡੀਆ ਉੱਤੇ ਵਾਈਰਲ ਪੱਤਰ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਹੀ ਸਤਿਕਾਰਯੋਗ ਨਵਾਬ ਸ਼ੇਰ ਮੁਹੰਮਦ ਖਾਂ ਜਿਹਨਾਂ ਨੇ ਦਸਮ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਬਜ਼ਾਦਿਆਂ ਦੀ ਖਾਤਰ ਹਾਅ ਦਾ ਨਾਅਰਾ ਮਾਰਿਆ, ਜਿਸ ਲਈ ਸਿੱਖ ਕੌਮ ਕਦੇ ਵੀ ਉਹਨਾਂ ਦਾ ਯੋਗਦਾਨ ਭੁੱਲਾ ਨਹੀਂ ਸਕਦੀ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਅਰਧ ਸਰਕਾਰੀ ਪੱਤਰ ਲਿਖਿਆ ਗਿਆ ਹੈ, ਜਿਸ ਵਿਚ ਮਾਲੇਰਕੋਟਲਾ ਦੇ ਨਾਮ ਅੱਗੇ ਹਾਅ ਦਾ ਨਾਅਰਾ ਲਗਾਉਣ ਦੀ ਅਪੀਲ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਸਿੱਖ ਕੌਮ ਦੇ ਦਿਲਾਂ ਅੰਦਰ ਸਦਾ ਨਵਾਬ ਸ਼ੇਰ ਮੁਹੰਮਦ ਖਾਂ ਦਾ ਸਤਿਕਾਰ ਬਣਿਆ ਰਹੇਗਾ। ਉਹਨਾਂ ਕਿਹਾ ਕਿ ਸ਼ੇਰ ਮੁਹੰਮਦ ਖਾਂ ਜਿਹਨਾਂ ਨੇ ਹਾਅ ਦਾ ਨਾਅਰਾ ਮਾਰਿਆ, ਦੀ ਸਦੀਵੀ ਯਾਦ ਬਣਾਈ ਰੱਖਣ ਲਈ ਮਾਲੇਰਕੋਟਲਾ ਜਿਲ੍ਹੇ ਦੇ ਨਾਮ ਅੱਗੇ ਹਾਅ ਦਾ ਨਾਅਰਾ ਜ਼ਿਲਾ ਮਾਲੇਰਕੋਟਲਾ ਜੋੜਨ ਦੀ ਅਪੀਲ ਮੁੱਖ ਮੰਤਰੀ ਜੀ ਨੂੰ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਬਣੇ ਸ਼ਹੀਦ ਭਗਤ ਸਿੰਘ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼ਹੀਦ ਊਧਮ ਸਿੰਘ ਨਗਰ ਦੀ ਤਰਾਂ ਸ਼ੇਰ ਮੁਹੰਮਦ ਖਾਂ ਦੀ ਸਦੀਵੀਂ ਯਾਦ ਲਈ ਹਾਅ ਦਾ ਨਾਅਰਾ ਵੀ ਇੱਕ ਸਨੇਹਪੂਰਵਕ ਸੁਨੇਹਾ ਹੋਵੇਗਾ। ਇਸ ਲਈ ਉਨਾਂ ਮੰਗ ਕੀਤੀ ਹੈ ਕਿ ਸਰਕਾਰ ਦੁਆਰਾ ਜ਼ਿਲੇ ਦੇ ਨਾਮ ਵਿੱਚ ਹਾਅ ਦਾ ਨਾਅਰਾ ਐਡ ਕਰਨ ਨਾਲ ਸ਼ੇਰ ਮੁਹੰਮਦ ਖਾ ਦੀ ਮਨੁੱਖਤਾ ਪ੍ਰਤੀ ਯੋਗਦਾਨ ਸਦਾ ਲੋਕਾਂ ਲਈ ਪ੍ਰੇਰਨਾ ਬਣਿਆ ਰਹੇਗਾ।