
ਕਿਸਾਨ ਬਣਨ ਵਾਤਾਵਰਨ ਦੇ ਰਖਵਾਲੇ, ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ, ਡੀ ਸੀ
— ਪਰਾਲੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਲੱਕੀ ਡਰਾਅ (ਪਰਾਲੀ) ਮੁਹਿੰਮ ਸ਼ੁਰੂ
—ਕਿਸਾਨ ਵੀਰਾਂ ਨੂੰ ਵੱਧ ਚੜ੍ਹ ਕੇ ਮੁਹਿੰਮ ‘ਚ ਹਿੱਸਾ ਲੈਣ ਦੀ ਅਪੀਲ
—31 ਅਗਸਤ ਤੱਕ ਭਰੇ ਜਾ ਸੱਕਦੇ ਹਨ ਫਾਰਮ
ਬਰਨਾਲਾ/ਹਿਮਾਂਸ਼ੂ ਗੋਇਲ
ਬਰਨਾਲਾ ਜ਼ਿਲ੍ਹੇ ਦੇ ਕਿਸਾਨ ਇਸ ਸਾਲ ਦੌਰਾਨ ਖੇਤਾਂ ਵਿੱਚ ਪਰਾਲੀ ਨੂੰ ਬਿਨਾਂ ਅੱਗ ਲਗਾਏ ਉਸ ਦਾ ਖੇਤ ਵਿੱਚ ਹੀ ਪ੍ਰਬੰਧਨ ਕਰਨ, ਇਸ ਸਬੰਧੀ ਓਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਲੱਕੀ ਡਰਾਅ-2025 (ਪਰਾਲੀ) ਸ਼ੁਰੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਲੱਕੀ ਡਰਾਅ ਵਿੱਚ 1,00,000 ਰੁਪਏ ਦਾ ਇਨਾਮ ਰੱਖਿਆ ਗਿਆ ਹੈ, ਜੋ ਕਿ 25 ਲੱਕੀ ਵਿਜੇਤਾਵਾਂ ਵਿੱਚ ਵੰਡਿਆ ਜਾਵੇਗਾ।
ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਕਿ ਇਸ ਲਈ ਇੱਕ ਲਿੰਕ ਅਤੇ ਕਿਊ ਆਰ ਕੋਡ ਜਾਰੀ ਕੀਤਾ ਗਿਆ ਹੈ, ਜਿਸ ਰਾਹੀਂ ਕਿਸਾਨ ਇਸ ਲੱਕੀ ਡਰਾਅ ਲਈ ਅਪਲਾਈ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਇਹ ਮੁਹਿੰਮ ਜ਼ਿਲ੍ਹੇ ਵਿੱਚ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਚਲਾਈ ਜਾ ਰਹੀ ਹੈ। ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਦਾ ਸੁੱਚਜਾ ਪ੍ਰਬੰਧਨ ਕਰਨ ਲਈ ਇਹ ਮੁਹਿੰਮ ਅਹਿਮ ਰੋਲ ਅਦਾ ਕਰੇਗੀ। ਕਿਸਾਨ 31 ਅਗਸਤ ਤੱਕ ਇਸ ਲਈ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਇੱਕ ਨੰਬਰ (7973975463) ਵੀ ਜਾਰੀ ਕੀਤਾ ਗਿਆ ਹੈ, ਜਿਸ ‘ਤੇ ਫੋਨ ਕਰਕੇ ਕਿਸਾਨ ਇਸ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਦੀ ਸੰਭਾਲ ਲਈ ਯੋਗ ਪ੍ਰਬੰਧਨ ਕਰਨ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਏ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ।
ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਕਿ
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਜਗਸੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਲਿੰਕ ਨੂੰ ਕਿਸਾਨਾਂ ਦੇ ਜਾਨਕਾਰੀ ਲਈ ਜਨਤਕ ਤੌਰ ਤੇ ਸਰਕਾਰੀ ਦਫਤਰਾਂ ‘ਚ ਚਸਪਾਂ
ਕੀਤੀ ਜਾਵੇਗੀ, ਜਿਸ ਨਾਲ ਕਿਸਾਨਾਂ ਨੂੰ ਲੱਕੀ ਡਰਾਅ ਲਈ ਅਪਲਾਈ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ।
ਇਸ ਮੌਕੇ ਜੋਨੀ ਡੀ ਆਈ ਓ, ਮੰਜੂ ਪਵਾਰ ਡੀ ਆਈ ਏ, ਸਤਨਾਮ ਸਿੰਘ, ਪਰਵੇਜ਼ ਅਖਤਰ (ਨੈਟਵਰਕ ਇੰਜੀਨੀਅਰ), ਕਰਨਵੀਰ ਸਿੰਘ ਡੀ ਆਰ ਐਮ , ਸਤਨਾਮ ਸਿੰਘ ਏਡੀਉ, ਬੇਅੰਤ ਸਿੰਘ ਤਕਨੀਸੀਅਨ ਗਰੇਡ 1, ਖੇਤੀਬਾੜੀ ਵਿਭਾਗ ਤੋਂ ਸੁਨੀਤਾ ਰਾਣੀ ਅਤੇ ਹੋਰ ਹਾਜ਼ਰ ਸਨ ।