
ਬਰਨਾਲਾ: ਜੈਨਨੇਕਸਟ ਸਕੂਲ ਵੱਲੋਂ ਪਹਿਲੀ ਵਾਰ ਐਤਵਾਰ ਸਵੇਰੇ 6 ਵਜੇ “ਖੇਡਾਂ ਭਰਿਆ ਐਤਵਾਰ” ਵਜੋਂ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਵਿੱਚ ਪਿਤਾ ਆਪਣੇ ਬੱਚਿਆਂ ਨਾਲ ਮਿਲ ਕੇ ਖੇਡਾਂ ਅਤੇ ਮਜ਼ੇਦਾਰ ਗਤੀਵਿਧੀਆਂ ਵਿੱਚ ਹਿਸਾ ਲੈਣ ਆਏ। ਮਾਵਾਂ ਨੇ ਚੀਅਰਲੀਡਰਾਂ ਦੀ ਭੂਮਿਕਾ ਨਿਭਾਈ ਅਤੇ ਸਮੂਹ ਪਰਿਵਾਰਾਂ ਨੂੰ ਹੌਸਲਾ ਦਿੱਤਾ। ਇਹ ਸਮਾਂ ਹੱਸਣ, ਤਾਲੀਆਂ ਅਤੇ ਪਿਆਰ ਭਰੇ ਪਲਾਂ ਨਾਲ ਭਰਿਆ ਰਿਹਾ। ਜੈਨਨੇਕਸਟ ਵੱਲੋਂ ਇਹ ਇੱਕ ਸ਼ਾਨਦਾਰ ਸ਼ੁਰੂਆਤ ਸੀ ਪਰਿਵਾਰਾਂ ਨੂੰ ਹੋਰ ਨੇੜੇ ਲਿਆਉਣ ਲਈ।