
ਰੋਜ਼ਗਾਰ ਬਿਊਰੋ ਵਿਚ ਪਲੇਸਮੈਂਟ ਕੈਂਪ ਅੱਜ
ਬਰਨਾਲਾ
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੇ ਦਿਸ਼ਾ – ਨਿਰਦੇਸ਼ਾਂ ਹੇਠ ਜ਼ਿਲ੍ਹਾ ਬਰਨਾਲਾ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਟ੍ਰਾਈਡੈਂਟ, ਪਾਰਕ ਹੁੰਡਾਈ ਕੰਪਨੀਆਂ ਨਾਲ ਤਾਲਮੇਲ ਕਰਕੇ 13.06.2025 (ਦਿਨ ਸ਼ੁੱਕਰਵਾਰ) ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੂਸਰੀ ਮੰਜ਼ਿਲ ਬਰਨਾਲਾ ਵਿੱਚ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਬਰਨਾਲਾ ਨਵਜੋਤ ਕੌਰ ਨੇ ਦੱਸਿਆ ਕਿ ਇਸ ਕੈਂਪ ਵਿਚ ਟਰਾਈਡੈਂਟ ਵੱਲੋਂ ਮਸ਼ੀਨ ਓਪਰੇਟਰ ਦੀਆਂ ਅਸਾਮੀਆਂ (ਸਿਰਫ ਲੜਕੀਆਂ ਲਈ ) ਜਿਸ ਦੀ ਵਿਦਿਅਕ ਯੋਗਤਾ ਦਸਵੀਂ, ਉਮਰ ਹੱਦ 18 ਤੋਂ 25 ਸਾਲ, ਹੋਣੀ ਚਾਹੀਦੀ ਹੈ, ਦੀ ਇੰਟਰਵਿਊ ਲਈ ਜਾਵੇਗੀ। ਇਸ ਤੋਂ ਇਲਾਵਾ ਪਾਰਕ ਹੁੰਦਾਈ ਕੰਪਨੀ ਵੱਲੋਂ ਬਾਡੀਸ਼ਾਪ ਮੈਨੇਜਰ, ਵਰਕਸ਼ਾਪ ਮੈਨੇਜਰ, ਪੇਂਟਰ, ਐਡਵਾਈਜ਼ਰ ਅਤੇ ਸੇਲਜ਼ਮੈਨ ਦੀਆਂ ਅਸਾਮੀਆਂ (ਸਿਰਫ ਲੜਕੇ ਲਈ) ਦੀ ਇੰਟਰਵਿਊ ਲਈ ਜਾਵੇਗੀ, ਜਿਸ ਦੀ ਵਿਦਿਅਕ ਯੋਗਤਾ ਆਈ.ਟੀ.ਆਈ., ਡਿਪਲੋਮਾ ਜਾਂ ਬੀ.ਟੈਕ ਅਤੇ ਗ੍ਰੈਜੂਏਸ਼ਨ ਪਾਸ ਹੈ, ਉਮਰ ਹੱਦ 18-40 ਸਾਲ ਹੈ।
ਓਨ੍ਹਾਂ ਦੱਸਿਆ ਕਿ ਇਸ ਸਬੰਧੀ ਕਿ ਟਰਾਈਡੈਂਟ ਦੀਆਂ ਅਸਾਮੀਆਂ ਲਈ ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਜਿਊਮ, ਅਧਾਰ ਕਾਰਡ, ਪੈਨ ਕਾਰਡ, ਬੈਂਕ ਖਾਤਾ (ਪਾਸ ਬੁਕ) ਅਤੇ ਯੋਗਤਾ ਦੇ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 ‘ਤੇ ਸੰਪਰਕ ਕੀਤਾ ਜਾਵੇ।