
ਪੁੱਡਾ ਵੱਲੋਂ ਵਾਹੀਯੋਗ ਜ਼ਮੀਨ ਲੈਂਡ ਪੂਲਿੰਗ ਨੀਤੀ ਤਹਿਤ ਐਕਵਾਇਰ ਕਰਨ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਦਿੱਤਾ ਮੰਗ ਪੱਤਰ
ਬਰਨਾਲਾ/ਬਲਵਿੰਦਰ ਆਜ਼ਾਦ:- ਗਰਚਾ ਰੋਡ ਅਤੇ ਬਠਿੰਡਾ ਬਾਈਪਾਸ ਰੋਡ ਦੇ ਵਿਚਕਾਰ ਪੈਂਦੀ 317 ਏਕੜ ਜ਼ਮੀਨ ਜੋ ਕਿ ਪੁੱਡਾ ਵੱਲੋਂ ਲੈਂਡ ਪੋਲਿੰਗ ਨੀਤੀ ਤਹਿਤ ਐਕਵਾਇਰ ਕਰਨ ਦੇ ਵਿਰੋਧ ਵਿੱਚ ਹਲਕਾ ਬਰਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਮਹੇਸ਼ ਕੁਮਾਰ ਲੋਟਾ ਸ਼ਹਿਰੀ ਬਲਾਕ ਪ੍ਰਧਾਨ, ਗੁਰਮੇਲ ਸਿੰਘ ਮੌੜ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਨੂੰ ਇਸ ਦੇ ਵਿਰੋਧ ਵਿੱਚ ਮੰਗ ਪੱਤਰ ਦੇ ਕੇ ਇਸ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਨੂੰ ਰੋਕਣ ਸਬੰਧੀ ਮੰਗ ਕੀਤੀ ਗਈ।
ਇਸ ਮੌਕੇ ਧੰਨਾ ਸਿੰਘ ਪੁੱਤਰ ਗੁਰਚਰਨ ਸਿੰਘ ਅਤੇ ਹੋਰ ਇਥੋਂ ਦੇ ਖੇਵਟਦਾਰਾਂ ਵੱਲੋਂ ਮੰਗ ਪੱਤਰ ਰਾਹੀਂ ਇਹ ਮੰਗ ਉਠਾਈ ਗਈ ਕਿ ਬਠਿੰਡਾ ਬਾਈਪਾਸ ਅਤੇ ਗਰਚਾ ਰੋਡ ਵਿਚਕਾਰ ਜੋ ਜ਼ਮੀਨ ਪੈਂਦੀ ਹੈ ਉਹ 317 ਏਕੜ ਜ਼ਮੀਨ ਪੁੱਡਾ ਵੱਲੋਂ ਲੈਂਡ ਪੂਲਿੰਗ ਨੀਤੀ ਤਹਿਤ ਐਕਵਾਇਰ ਕੀਤੀ ਜਾ ਰਹੀ ਹੈ। ਜਿਸ ਨਾਲ ਇੱਥੇ ਖੇਤੀ ਕਰਕੇ ਗੁਜ਼ਾਰਾ ਕਰਦੇ ਪਰਿਵਾਰਾਂ ਨੂੰ ਵੱਡੀ ਆਰਥਿਕ ਸੱਟ ਵੱਜੇਗੀ। ਉਹਨਾਂ ਇਸ ਮੰਗ ਪੱਤਰ ਵਿੱਚ ਮੰਗ ਉਠਾਈ ਹੈ ਕਿ ਸਾਡੇ ਸਮੇਤ ਹੋਰ ਅਨੇਕਾਂ ਕਿਸਾਨਾਂ ਨੂੰ ਇੱਥੋਂ ਜ਼ਮੀਨ ਐਕਵਾਇਰ ਨਾ ਕਰਕੇ ਸਾਨੂੰ ਬੇਰੁਜ਼ਗਾਰ ਹੋਣ ਤੋਂ ਰੋਕਿਆ ਜਾਵੇ ਜੇਕਰ ਸਾਡੀ ਇਹ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਡੇ ਵੱਲੋਂ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਉਹਨਾਂ ਇਸ ਮੌਕੇ ਪੰਜਾਬ ਸਰਕਾਰ ਤੋਂ ਵੀ ਇਹ ਮੰਗ ਕੀਤੀ ਹੈ ਕਿ ਪੁੱਡਾ ਵੱਲੋਂ ਐਕਵਾਇਰ ਕਰਨ ਤੋਂ ਰੋਕ ਲਗਾਈ ਜਾਵੇ ਅਤੇ ਜੋ ਨੋਟੀਫਿਕੇਸ਼ਨ ਇਸ ਸਬੰਧੀ ਸਰਕਾਰ ਵੱਲੋਂ ਕੀਤਾ ਗਿਆ ਹੈ ਉਸ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਸੁਖਦੇਵ ਸਿੰਘ, ਹਰਪਾਲ ਸਿੰਘ, ਮਨਪ੍ਰੀਤ ਸਿੰਘ, ਅਜੀਤ ਸਿੰਘ, ਧੰਨਾ ਸਿੰਘ, ਰੁਪਿੰਦਰਪ੍ਰੀਤ ਸਿੰਘ, ਸਰਿੰਦਰ ਸਿੰਘ ਭੁੱਲਰ, ਅਵਤਾਰ ਸਿੰਘ, ਗਿਆਨ ਦਾਸ, ਤੇਜਪਾਲ ਸਿੰਘ, ਬਲਵਿੰਦਰ ਸਿੰਘ, ਹਾਕਮ ਸਿੰਘ, ਗੁਰਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਜਰਨੈਲ ਸਿੰਘ, ਰਮਨਦੀਪ ਸਿੰਘ, ਹਰਮੇਲ ਸਿੰਘ, ਜਗਸੀਰ ਸਿੰਘ, ਚਮਕੌਰ ਸਿੰਘ ਆਦਿ ਹਾਜ਼ਰ ਸਨ।