
ਬਰਨਾਲਾ: ਜ਼ਿਲ੍ਹੇ ਦੇ ਪਿੰਡ ਹਰੀਗਡ ਵਿੱਚ ਇੱਕ 75 ਸਾਲ ਦੇ ਬੁਜ਼ੁਰਗ ਵੱਲੋਂ ਸਰਕਾਰੀ ਸਕੂਲ ਵਿੱਚ 9 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਆਰੋਪ ਵਿੱਚ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਪ੍ਰਭਾਰੀ ਲਖਬੀਰ ਸਿੰਘ ਨੇ ਦੱਸਿਆ ਕਿ ਵੀਰਵਾਰ ਰਾਤ ਪੀੜਤ ਬੱਚੀ ਦੇ ਪਿਤਾ ਜਗਤਾਰ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸਦੀ ਨੌ ਸਾਲ ਦੀ ਬੇਟੀ ਸਰਕਾਰੀ ਸਕੂਲ ਹਰੀਗਡ ਵਿੱਚ ਗਰਮੀ ਕਾਰਨ ਸਕੂਲ ਦੇ ਵਾਟਰ ਕੂਲਰ ਤੋਂ ਪਾਣੀ ਪੀਣ ਗਈ ਤਾਂ ਉੱਥੇ ਮੌਜੂਦ ਪਿੰਡ ਦੇ ਹੀ ਬੁਜ਼ੁਰਗ ਬਾਬਾ ਅਜਾਇਬ ਸਿੰਘ ਉਮਰ 75 ਸਾਲ ਉਸਨੂੰ ਖਿੱਚ ਕੇ ਸੁੰਨਸਾਨ ਸਕੂਲ ਦੇ ਬਰਾਮਦੇ ਵਿੱਚ ਲੈ ਗਿਆ। ਅਤੇ ਜ਼ਬਰਦਸਤੀ ਉਸਦੇ ਕਪੜੇ ਉਤਾਰ ਦਿੱਤੇ ਅਤੇ ਅਸ਼ਲੀਲ ਹਰਕਤਾਂ ਕਰਨ ਲੱਗਾ ਅਤੇ ਉਸਨੂੰ ਗੋਦੀ ਵਿੱਚ ਉਠਾ ਲਿਆ, ਤਦ ਉੱਥੇ ਪਿੰਡ ਦੇ ਨੌਜਵਾਨ ਨੂੰ ਆਉਂਦੇ ਦੇਖ ਕੇ ਬੱਚੀ ਨੂੰ ਛੱਡ ਕੇ ਭੱਜ ਗਿਆ। ਪੁਲਿਸ ਤਫਤੀਸ਼ ਕਰ ਰਹੀ ਹੈ, ਥਾਣੇਦਾਰ ਵੀਰਪਾਲ ਕੌਰ ਨੇ ਬੱਚੀ ਦੇ ਪਿਤਾ ਦੇ ਬਿਆਨ ‘ਤੇ 75,76 BNS12 ਪਾਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਆਰੋਪੀ ਅਜਾਇਬ ਸਿੰਘ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।