
oppo_0
ਦੁਕਾਨਦਾਰ ਜਾ ਵਪਾਰੀ ਦਾ ਬਿਜ਼ਨਸ 40 ਲੱਖ ਜਾਂ ਇਸ ਤੋਂ ਵੱਧ ਵਿਕਰੀ ਕਰਦਾ ਹੈ, ਉਸ ਲਈ ਇਹ ਜ਼ਰੂਰੀ ਹੈ। ਸੇਵਾਵਾਂ ਦੇਣ ਵਾਲੇ ਭਾਵ ਸਰਵਿਸ ਅਦਾਰਿਆਂ ਲਈ 20 ਲੱਖ ਦੀ ਸੇਲ ਦਾ ਪੈਮਾਨਾ ਨਿਰਧਾਰਿਤ ਕੀਤਾ ਗਿਆ: ਇੰਸਪੈਕਟਰ ਅਮਨਦੀਪ ਗਾਂਧੀ
ਧਨੌਲਾ: ਜੀ.ਐਸ.ਟੀ. ਵਿਭਾਗ ਵੱਲੋਂ ਵਪਾਰੀ ਭਰਾਵਾ ਨੂੰ ਗੁਡਜ਼ ਅਤੇ ਸਰਵਿਸ ਟੈਕਸ ਦੇ ਲਾਭ ਸਬੰਧੀ ਜਾਣਕਾਰੀ ਮੁਹਈਆ ਕਰਵਾਉਣ ਤਹਿਤ ਵਿਭਾਗ ਦੇ ਇੰਸਪੈਕਟਰ ਅਮਨਦੀਪ ਗਾਂਧੀ ਅਤੇ ਇੰਸਪੈਕਟਰ ਵਰਿੰਦਰ ਕੌਰ ਦੀ ਅਗਵਾਈ ਹੇਠ ਧਨੌਲਾ ਵਿੱਖੇ ਕੈਂਪ ਆਯੋਜਿਤ ਕੀਤਾ ਗਿਆ ਅਤੇ ਧਨੌਲਾ ਮੰਡੀ ਦੇ ਵਪਾਰੀ ਭਰਾ ਜੋ ਕਿ ਇਸ ਅੰਡਰ ਰਜਿਸਟਰ ਨਹੀਂ ਹਨ, ਉਹਨਾਂ ਨੂੰ ਜੀ.ਐਸ.ਟੀ.ਨੰਬਰ ਲੈਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਕਿ ਉਹ ਸਰਕਾਰ ਦੀਆਂ ਸਕੀਮਾਂ ਦਾ ਹਿੱਸਾ ਬਣ ਸਕਣ ਅਤੇ ਇਸ ਦਾ ਲਾਭ ਲੈਅ ਸਕਣ।
