
ਮਾਸਟਰਮਾਇੰਡ ਦਾ “ ਸਮਰ ਕੈਂਪ ” ਵਿਦਿਆਰਥੀਆਂ ਦੀ ਸਕਿੱਲ ਅਤੇ ਪ੍ਰਸਨੈਲਟੀ ਡਿਵੈਲਪਮੈਂਟ ਵਿੱਚ ਹੋਵੇਗਾ ਸਹਾਇਕ-ਸ੍ਰੀ ਰਤਨ ਸਿੰਗਲਾ
ਸਮੇਂ ਦਾ ਸਹੀ ਉਪਯੋਗ ਵਿਦਿਆਰਥੀਆਂ ਦੇ ਸਨਹਿਰੇ ਭਵਿੱਖ ਦੀ ਬੁਨਿਆਦ-ਸ੍ਰੀ ਰਤਨ ਸਿੰਗਲਾ
ਬਰਨਾਲ਼ਾ/ਬਲਵਿੰਦਰ ਅਜ਼ਾਦ
ਇਲਾਕੇ ਦੀ ਮੰਨੀ ਪ੍ਰਮੰਨੀ ਸੰਸਥਾ ਮਾਸਟਰਮਾਇੰਡ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੀ ਆ ਰਹੀ ਹੈ। ਸੰਸਥਾ ਵਿਦਿਆਰਥੀਆਂ ਦੇ ਵਿਕਾਸ ਲਈ ਵੱਖ-ਵੱਖ ਸਮੇਂ ‘ਤੇ ਰੁਝਾਣ ਦੇ ਅਨੁਕੂਲ ਨਵੇਂ ਨਵੇਂ ਕੋਰਸ ਸੁਰੂ ਕਰਦੀ ਰਹਿੰਦੀ ਹੈ ਜੋ ਕਿ ਵਿਦਿਆਰਥੀਆਂ ਲਈ ਲਾਹੇਵੰਦ ਹੋਣ। ਇਸੇ ਸਿਲਸਿਲੇ ਨੂੰ ਅਗਾਂਹ ਵਧਾਉਂਦੇ ਹੋਏ ਸੰਸਥਾ ਵੱਲੋਂ ਇਸ ਸਮਰ ਵਿੱਚ ਵਿਦਿਆਰਥੀਆਂ ਲਈ ਵਿਸ਼ੇਸ਼ ਸਮਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਬਹੁਤ ਘੱਟ ਫ਼ੀਸਾਂ ਅਤੇ ਵਧੀਆ ਤਰੀਕੇ ਨਾਲ ਵੱਖ-ਵੱਖ ਕੋਰਸ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਐਮ ਡੀ ਸ੍ਰੀ ਸ਼ਿਵ ਸਿੰਗਲਾ ਜੀ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਛੁੱਟੀਆਂ ਦੇ ਫਰੀ ਦਿਨਾਂ ਦਾ ਸਹੀ ਉਪਯੋਗ ਕਰਦੇ ਹੋਏ ਵੱਖ-ਵੱਖ ਕੋਰਸਾਂ ਵਿੱਚ ਬਹੁਤ ਘੱਟ ਫੀਸ ਵਿੱਚ ਮੁਹਾਰਤ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਆਪਣੇ ਹੁਨਰ ਵਿੱਚ ਵਾਧਾ ਕਰ ਸਕਣ ਅਤੇ ਭਵਿੱਖ ਵਿੱਚ ਚੰਗਾ ਜੀਵਿਕਾ ਕਮਾਉਣ ਵਿੱਚ ਇਹ ਹੁਨਰ ਸਹਾਈ ਹੋ ਸਕੇ।
ਇਸ ਮੌਕੇ ਸੰਸਥਾ ਦੇ ਡਾਇਰੈਕਟਰ ਸ੍ਰੀ ਰਤਨ ਸਿੰਗਲਾ ਜੀ ਨੇ ਦੱਸਿਆ ਕਿ ਸੰਸਥਾ ਵਿੱਚ ਇਸ ਕੈਂਪ ਦਾ ਆਯੋਜਨ ਗਰਮੀ ਦੀਆਂ ਛੁੱਟੀਆਂ ਵਿੱਚ ਕੀਤਾ ਜਾਵੇਗਾ। ਇਸ ਵਿੱਚ ਵੱਖ-ਵੱਖ ਕੋਰਸ ਜਿਵੇਂ ਕਿ ਕੰਪਿਊਟਰ ਬੇਸਿਕ, ਵੈਬ ਡਿਜ਼ਾਇਨਿੰਗ, ਗਰਾਫਿਕਸ ਡਿਜ਼ਾਇਨਿੰਗ(ਫੋਟੋਸ਼ਾਪ),9ਵੀਂ ਅਤੇ 10ਵੀਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਗਣਿਤ ਕੋਰਸ, ਫਰੈਂਚ ਭਾਸ਼ਾ ਅਤੇ ਸਪੀਕਿੰਗ ਇੰਗਲਿਸ਼ ਅਤੇ ਪਰਸਨੈਲਿਟੀ ਡਿਵੈਲਪਮੈਂਟ ਦੇ ਕੋਰਸ ਕਰਵਾਏ ਜਾਣਗੇ। ਉਨ੍ਹਾਂ ਦੱਸਿਆਂ ਕਿ ਇਸ ਕੈਂਪ ਦੇ ਪੂਰਾ ਹੋਣ ਉਪਰੰਤ ਵਿਦਿਆਰਥੀਆਂ ਆਈ ਐੱਸ ਓ ਸਰਟੀਫਾਇਡ ਸਰਟੀਫਿਕੇਟਸ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹਰ ਕੋਈ ਵਿਦਿਆਰਥੀਆਂ ਇਨ੍ਹਾਂ ਕੋਰਸਾਂ ਵਿੱਚੋਂ ਇਕ ਜਾਂ ਫਿਰ ਇੱਕ ਤੋਂ ਜ਼ਿਆਦਾ ਕੋਰਸਾਂ ਵਿੱਚ ਵੀ ਦਾਖਿਲਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਦਾਖਲੇ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋ ਰਹੀ ਹੈ ਅਤੇ ਉਨ੍ਹਾਂ ਦੇ ਚਾਹਵਾਨ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦੀ ਤੋਂ ਜਲਦੀ ਆਪਣੇ ਦਾਖਿਲੇ ਕਰਵਾ ਕੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਣ।