
ਸਿਵਲ ਹਸਪਤਾਲ ਵਿਖੇ ਦਰਜਨਾਂ ਜ਼ੇਰੈ ਇਲਾਜ,
ਮਰੀਜ਼ਾਂ ਦਾ ਹਾਲ ਜਾਨਣ ਲਈ ਸ਼੍ਰੀ ਦਰਸ਼ਨ ਕਾਂਗੜਾ ਪਹੁੰਚੇ ਹਸਪਤਾਲ
ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈਕੇ ਸਰਕਾਰ ਨਹੀਂ ਗੰਭੀਰ: ਸ੍ਰੀ ਦਰਸ਼ਨ ਕਾਂਗੜਾ
ਬਰਨਾਲਾ ਅੰਦਰ ਵੀ ਇਸ ਸਮੱਸਿਆ ਨੂੰ ਲੈਅ ਕਿ ਵਿਧਾਇਕ ਕੁਲਦੀਪ ਸਿੰਘ ਕਾਲ਼ਾ ਢਿੱਲੋਂ ਦੇ ਚੁੱਕੇ ਹਨ ਡੀ.ਸੀ. ਬਰਨਾਲ਼ਾ ਨੂੰ ਮੰਗ ਪੱਤਰ
ਸੰਗਰੂਰ : ਪਿੱਛਲੇ ਕਾਫੀ ਦਿਨਾਂ ਤੋਂ ਸ਼ਹਿਰ ਦੇ ਸਲੱਮ ਏਰੀਏ ਵਿੱਚ ਟੂਟੀਆਂ ਚ ਆ ਰਹੇ ਗੰਧਲ਼ੇ ਪਾਣੀ ਕਾਰਨ ਲੋਕਾਂ ਦੀ ਸਿਹਤ ਖਰਾਬ ਹੁੰਦੀ ਜਾ ਰਹੀ ਹੈ ਜਿਸ ਦੇ ਚਲਦਿਆਂ ਸਥਾਨਕ ਅਜੀਤ ਨਗਰ ਬਸਤੀ ਅਤੇ ਗੰਗਾ ਰਾਮ ਬਸਤੀ ਦੇ ਵੱਡੀ ਗਿਣਤੀ ਲੋਕ ਸਿਵਲ ਹਸਪਤਾਲ ਵਿਖੇ ਭਰਤੀ ਹੋ ਰਹੇ ਹਨ ਜਿਨ੍ਹਾਂ ਦਾ ਹਾਲ ਜਾਨਣ ਲਈ ਪਹੁੰਚੇ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਨੇ ਮੌਕੇ ਤੇ ਹੀ ਸਿਵਲ ਹਸਪਤਾਲ ਵਿਖੇ ਦਾਖਲ ਮਰੀਜ਼ਾਂ ਦੇ ਇਲਾਜ ਸਬੰਧੀ ਸਬੰਧਤ ਡਾਕਟਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਮੁਫ਼ਤ ਇਲਾਜ ਕਰਵਾਉਣ ਲਈ ਕਿਹਾ ਇਸ ਦੇ ਨਾਲ ਹੀ ਉਨ੍ਹਾਂ ਸਿਵਲ ਸਰਜਨ ਸੰਗਰੂਰ ਨੂੰ ਫੋਨ ਕਰਕੇ ਇਹਨਾਂ ਬਸਤੀਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਭੇਜ ਕੇ ਘਰ – ਘਰ ਲੋਕਾਂ ਦੀ ਸਿਹਤ ਦੀ ਜਾਂਚ ਕਰਨ ਅਤੇ ਭਾਣੀ ਦੇ ਸੈਂਪਲ ਲੈਣ ਲਈ ਕਿਹਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸੂਬੇ ਦੀ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਰੱਤੀ ਭਰ ਵੀ ਗੰਭੀਰ ਨਹੀਂ ਹੈ ਪਿਛਲੇ ਲੰਮੇ ਸਮੇਂ ਤੋਂ ਟੂਟੀਆਂ ਅੰਦਰ ਗੰਧਲਾ ਅਤੇ ਬੂਦਬੂ ਵਾਲਾ ਪਾਣੀ ਆ ਰਿਹਾ ਜਿਸ ਨਾਲ ਲੋਕਾਂ ਦੀ ਸਿਹਤ ਖਰਾਬ ਹੁੰਦੀ ਜਾ ਰਹੀ ਹੈ ਅਤੇ ਇਸ ਸਮੱਸਿਆ ਦੇ ਚਲਦਿਆਂ ਦੋ ਵਿਅਕਤੀਆਂ ਨੂੰ ਆਪਣੀ ਜ਼ਿੰਦਗੀ ਗਵਾਉਣੀ ਪਈ ਉਨ੍ਹਾਂ ਕਿਹਾ ਕਿ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਇਸ ਸਮੱਸਿਆ ਨੂੰ ਲਗਾਤਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਰਿਹਾ ਹੈ ਪਰੰਤੂ ਪ੍ਰਸ਼ਾਸਨ ਇਸ ਸਮੱਸਿਆ ਨੂੰ ਠੀਕ ਕਰਨਾ ਕੋਈ ਜ਼ਰੂਰੀ ਨਹੀਂ ਸਮਝਿਆ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਸਰਕਾਰ ਦੀਆਂ ਨਜ਼ਰਾਂ ਵਿੱਚ ਗਰੀਬਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਅੰਦਰ ਲੋਕਾਂ ਦਾ ਆਹ ਹਾਲ ਹੈ ਪੰਜਾਬ ਦੇ ਬਾਕੀ ਹਿੱਸਿਆਂ ਦਾ ਫੇਰ ਰੱਬ ਹੀ ਰਾਖਾ ਹੈ ਸ਼੍ਰੀ ਦਰਸ਼ਨ ਕਾਂਗੜਾ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਇੱਕ ਹਫ਼ਤੇ ਵਿੱਚ ਹੱਲ ਨਾ ਹੋਈਆਂ ਤਾਂ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਵੱਲੋਂ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸ ਸਮੱਸਿਆ ਨਾਲ ਕਿਸੇ ਦਾ ਵੀ ਜਾਨੀ ਨੁਕਸਾਨ ਹੁੰਦਾ ਹੈ ਉਸ ਦੀ ਸਿੱਧੇ ਤੌਰ ਤੇ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਹਸਪਤਾਲ ਵਿਖੇ ਜੇਰੇ ਇਲਾਜ਼ ਮੇਲੋ ਕੌਰ , ਮਨਜੀਤ ਕੌਰ,ਆਸ਼ਾ ਰਾਣੀ ,ਅਸ਼ੋਕ ਕੁਮਾਰ ਸ਼ੋਕੀ, ਨੂਰਾ,ਰੇਖਾ ਰਾਣੀ,ਜੋਨੀ ਕੁਮਾਰ,ਮਨੋਜ ਕੁਮਾਰ ਆਦਿ ਦੀ ਤੰਦਰੁਸਤੀ ਲਈ ਕਾਮਨਾ ਕਰਦੇ ਹਨ। ਇਹ ਜਾਣਕਾਰੀ ਕੌਮੀ ਪ੍ਰਧਾਨ ਦਰਸ਼ਨ ਕਾਂਗੜਾ ਦੁਆਰਾ ਆਪਣੇ ਸੋਸ਼ਲ ਮੀਡੀਆ ਰਾਹੀਂ ਸਾਡੇ ਨਾਲ਼ ਸਾਂਝੀ ਕੀਤੀ ਗਈ।
ਇਸ ਸੰਬਧੀ ਉਹਨਾਂ(ਦਰਸ਼ਨ ਕਾਂਗੜਾ) ਪਿਛਲੇ ਦਿਨੀਂ ਇਸ ਦਾ ਸਾਰਥਕ ਹੱਲ ਕਰਨ ਲਈ ਡੀ.ਸੀ. ਸੰਗਰੂਰ ਦੇ ਨਾਮ ਮੰਗ ਪੱਤਰ ਦਿੱਤਾ ਸੀ ਅਤੇ ਕਥਿਤ ਤੌਰ ਤੇ ਇਸ ਦੇ ਨਾਲ ਆਉਣ ਵਾਲ਼ੇ ਗੰਭੀਰ ਸੰਕਟ ਬਾਰੇ ਸੰਕੇਤ ਦਿੱਤੇ ਸਨ।
ਇੱਥੇ ਇਹ ਜ਼ਿਕਰਯੋਗ ਹੈ ਕਿ ਪੀਣ ਵਾਲ਼ੇ ਪਾਣੀ ਦੀ ਸਮੱਸਿਆ ਇੱਕਲੇ ਸੰਗਰੂਰ ਦੀ ਹੀ ਨਹੀਂ ਬਲਕਿ ਜ਼ਿਲ੍ਹਾ ਬਰਨਾਲ਼ਾ ਦੀ ਵੀ ਵੱਡੀ ਸਮੱਸਿਆ ਹੈ, ਬਰਨਾਲ਼ਾ ਸ਼ਹਿਰ ਦੇ ਅਧਿਕਤਰ ਇਲਾਕਿਆਂ ਵਿੱਚ ਪੀਣ ਵਾਲ਼ੇ ਪਾਣੀ ਦੇ ਨਾਲ ਨਾਲ ਪਾਣੀ ਦੀ ਸਪਲਾਈ ਦਾ ਮੁੱਦਾ ਬਰਨਾਲਾ ਵਿਧਾਇਕ ਕੁਲਦੀਪ ਸਿੰਘ ਕਾਲ਼ਾ ਢਿੱਲੋਂ ਵੱਲੋਂ ਡੀ. ਸੀ. ਬਰਨਾਲਾ ਨੂੰ ਮੰਗ ਪੱਤਰ ਦੇ ਕਿ ਪਹਿਲ ਦੇ ਆਧਾਰ ਤੇ ਉਠਾਇਆ ਗਿਆ ਸੀ।